ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ 18 -19 ਜਨਵਰੀ ਨੂੰ

ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ 18 -19 ਜਨਵਰੀ ਨੂੰ

ਜਲੰਧਰ 7 ਜਨਵਰੀ: ਵਰਲਡ ਪੰਜਾਬੀ ਟੈਲੀਵਿਜ਼ਨ, ਰੇਡੀਓ ਅਕੈਡਮੀ ਅਤੇ ਸੀ.ਟੀ.ਗੱਰੁਪ ਆਫ਼ ਇੰਸਟੀਚਿਊਸ਼ਨਜ਼ ਦੁਆਰਾ ਪੰਜਾਬ ਜਾਗਿ੍ਤੀ ਮੰਚ ਦੇ ਸਹਿਯੋਗ ਨਾਲ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ  18-19 ਜਨਵਰੀ 2018 ਨੂੰ ਸੀ.ਟੀ. ਕੈਂਪਸ (ਸ਼ਾਹਪੁਰ) ਨਕੋਦਰ ਰੋਡ, ਜਲੰਧਰ ਵਿਖੇ ਕੀਤੀ ਜਾ ਰਹੀ ਹੈ । ਪ੍ਰੈਸ ਕੱਲਬ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕੈਡਮੀ ਦੇ ਚੇਅਰਮੈਨ ਪ੍ਰੋ.ਕੁਲਬੀਰ ਸਿੰਘ ,ਸੀ.ਟੀ.ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਬੀਰ ਸਿੰਘ, ਅਕੈਡਮੀ ਅਤੇ ਪੰਜਾਬ ਜਾਗ੍ਰਿਤੀ ਮੰਚ ਦੇ ਜਰਨਲ ਸੱਕਤਰ ਸਤਨਾਮ ਸਿੰਘ ਮਾਣਕ, ਪੰਜਾਬ ਜਾਗ੍ਰਿਤੀ ਮੰਚ ਦੇ ਸੱਕਤਰ ਅਤੇ ਕਾਨਫਰੰਸ ਦੇ ਕੋਆਰਡੀਨੇਟਰ ਦੀਪਕ ਬਾਲੀ ਨੇ ਕਾਨਫਰੰਸ ਦੀ ਰੂਪ-ਰੇਖਾ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦੀਆਂ ਦੱਸਿਆ ਕਿ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਮੀਡੀਆ ਦੀ ਆਜ਼ਾਦੀ ਅਤੇ ਪੰਜਾਬੀ ਮੀਡੀਆ ਦੀਆਂ ਪ੍ਰਾਪਤੀਆਂ ਤੇ ਚੁਣੌਤੀਆਂ ਦੁਆਲੇ ਕੇਂਦਰਿਤ ਰਹਿ ਕੇ ਨਿਊ ਏਜ ਮੀਡੀਆ, ਟੈਲੀਵਿਜ਼ਨ – ਰੇਡੀਓ ਅਖ਼ਬਾਰਾਂ :ਅਜੋਕਾ ਦ੍ਰਿਸ਼, ਪੰਜਾਬੀ ਫ਼ਿਲਮਾਂ – ਸੰਗੀਤ :ਸਾਰਥਿਕਤਾ ਤੇ ਪ੍ਰਸੰਗਕਤਾ, ਪੰਜਾਬੀ ਮੀਡੀਆ ਤੇ ਪੰਜਾਬੀ ਜ਼ੂਬਾਨ, ਪਰਵਾਸੀ ਪੰਜਾਬੀ ਮੀਡੀਆ : ਸਥਿਤੀ, ਸਮੱਸਿਆਵਾਂ ਤੇ ਸੰਭਾਵਨਾਵਾਂ ਸੰਬੰਧੀ ਗੰਭੀਰ ਵਿਚਾਰ-ਚਰਚਾ ਦਾ ਮੰਚ ਵੀ ਪ੍ਰਦਾਨ ਕਰੇਗੀ ।

                ਉਨ੍ਹਾਂ ਅੱਗੇ ਦੱਸਿਆ ਕਿ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਪ੍ਰਤੀ ਪੰਜਾਬ, ਚੰਡੀਗੜ੍ਹ, ਦਿੱਲੀ, ਮੁੰਬਈ ਅਤੇ ਵਿਦੇਸ਼ਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਉਪਰੋਕਤ ਥਾਵਾਂ ਤੋਂ ਮੀਡੀਆ ਅਦਾਰਿਆਂ ਦੇ ਪ੍ਰਤੀਨਿਧ ਅਤੇ ਪ੍ਰਮੁੱਖ ਸਖਸ਼ੀਅਤਾਂ ਹੁੰਮ-ਹੁੰਮਾ ਕੇ 18-19 ਜਨਵਰੀ ਨੂੰ ਜਲੰਧਰ ਪਹੁੰਚ ਰਹੀਆਂ ਹਨ ।

                 ਮੀਡੀਆ ਦੀ ਆਜ਼ਾਦੀ ਵਿਸ਼ੇ ‘ਤੇ ਗੱਲ ਕਰਨ ਲਈ ਐਨ ਡੀ ਟੀ ਵੀ ਦੀ ਚਰਚਿਤ ਸ਼ਖਸੀਅਤ ਰਵੀਸ਼ ਕੁਮਾਰ ਨੂੰ ਬੁਲਾਇਆ ਗਿਆ ਹੈ। ਦਿੱਲੀ ਤੋਂ ਉਨ੍ਹਾਂ ਨਾਲ ਹੋਰ ਸਿਰਕੱਢ ਮੀਡੀਆ ਹਸਤਾਖ਼ਰ ਵੀ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਆ ਰਹੇ ਹਨ ।

                 ਪ੍ਰੋ.ਕੁਲਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੈਨੇਡਾ ਤੋਂ ਸੁੱਖੀ ਬਾਠ, ਕੰਵਲਜੀਤ ਸਿੰਘ ‘ਕੰਵਲ’, ਸਤਿੰਦਰਪਾਲ ਸਿੰਘ ਸਿਧਵਾਂ, ਨਵਲਪ੍ਰੀਤ ਰੰਗੀ, ਕੁਲਦੀਪ, ਭੁਪਿੰਦਲ ਮੱਲ੍ਹੀ, ਸ਼੍ਰੀ ਬਸਰਾਓ, ਅਮਰੀਕਾ ਤੋਂ ਐਸ.ਅਸ਼ੋਕ ਭੌਰਾ, ਗੁਰਜਤਿੰਦਰ ਸਿੰਘ ਰੰਧਾਵਾ, ਆਸਟਰੇਲੀਆ ਤੋਂ ਸਰਤਾਜ ਧੌਲ, ਤੇਜਸਦੀਪ ਸਿੰਘ ਅਜਨੌਦਾ, ਹਰਮੰਦਰ ਕੰਗ, ਨਿਊਜ਼ੀਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ, ਬੈਲਜੀਅਮ ਤੋਂ ਅਮਰਜੀਤ ਸਿੰਘ, ਇੰਗਲੈਂਡ ਤੋਂ ਪ੍ਰੋ.ਸ਼ਿੰਗਾਰਾ ਸਿੰਘ ਢਿਲੋਂ, ਚੰਡੀਗੜ੍ਹ ਤੋਂ ਭੁਪਿੰਦਰ ਮਲਿਕ, ਬਲਜੀਤ ਬੱਲੀ, ਦੀਪਕ ਸ਼ਰਮਾ, ਰਣਜੋਧ ਸਿੰਘ, ਮੁੰਬਈ ਤੋਂ ਪਰਮਜੀਤ ਸਿੰਘ ਠੁਕਰਾਲ, ਪਟਿਆਲਾ ਤੋਂ ਪਰਮਿੰਦਰ ਟਿਵਾਣਾ, ਡਾ.ਸਤੀਸ਼ ਵਰਮਾ, ਬਲਤੇਜ ਪੰਨੂ, ਅੰਮਿ੍ਤਸਰ ਤੋਂ ਦਲਜੀਤ ਸਿੰਘ ਅਰੋੜਾ, ਲੁਧਿਆਣਾ ਤੋਂ ਡਾ.ਨਿਰਮਲ ਜੋੜਾ, ਬਠਿੰਡਾ ਤੋਂ ਸੁਖਨੈਬ ਸਿੱਧੂ, ਜਲੰਧਰ ਤੋਂ ਡਾ.ਸੁਖਵਿੰਦਰ ਸੰਘਾ, ਦਲਜੀਤ ਸੰਧੂ, ਪਰਮਜੀਤ ਬਾਠ, ਵਿਕਾਸ ਸ਼ਰਮਾ, ਪ੍ਰੋ.ਪਿਆਰਾ ਸਿੰਘ ਭੋਗਲ, ਰਮਨਦੀਪ ਸੋਢੀ, ਸਰਬਜੀਤ ਰਿਸ਼ੀ, ਸੁਰੇਸ਼ ਸੇਠ, ਅਮਿਤ ਸ਼ਰਮਾ, ਰਮਨ ਮੀਰ, ਮਿੰਟੂ ਗੂਰਸਰ, ਸੋਹਣ ਲਾਲ, ਨਿਤੀਨ ਗੁਪਤਾ ਆਦਿ ਨੇ ਪੈਨਲ ਡਿਸਕਸ਼ਨ ਵਿਚ ਸ਼ਾਮਲ ਹੋ ਕੇ ਵਿਚਾਰ ਵਿਅਕਤ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਇਸ ਤੋਂ ਇਲਾਵਾ ਦੂਰਦਰਸ਼ਨ, ਜੱਸ ਪੰਜਾਬੀ, ਪਰਾਈਮ ਏਸ਼ੀਆ, ਆਲ ਇੰਡੀਆ ਰੇਡੀਓ, ਰੇਡੀਓ ਮਿਰਚੀ, ਬਿੱਗ ਐਫ਼, ਐਮ, ਰੇਡੀਓ ਸਿਟੀ ਆਦਿ ਅਦਾਰਿਆਂ ਅਤੇ ਅਖ਼ਬਾਰਾਂ ਦੇ ਸੰਪਾਦਕ, ਸਹਿ ਸੰਪਾਦਕ ਕਾਨਫਰੰਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।

                   ਦੀਪਕ ਬਾਲੀ ਨੇ ਦੱਸਿਆ ਕਿ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਕਾਨਫਰੰਸ ਦੇ ਪਹਿਲੇ ਦਿਨ ‘ਤੇ ਅਧਾਰਿਤ ਸਮਾਰਟ ਫੋਨ ਨਾਲ ‘ਤਿੰਨ ਮਿੰਟ ਦੀ ਫ਼ਿਲਮ ਬਣਾਓ, ਇਨਾਮ ਪਾਓ ਮੁਕਾਬਲਾ ਹੋਵੇਗਾ।ਚੋਣਵੀਆਂ ਮੀਡੀਆ ਸਖਸ਼ੀਅਤਾਂ ਨਾਲ ਰੂਬਰੂ ਹੋਣਗੇ ਅਤੇ 18 ਜਨਵਰੀ ਨੂੰ ‘ਮਿਊਜ਼ਿਕ ਨਾਈਟ’ ਹੋਵੇਗੀ ।

                 ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਕਾਨਫਰੰਸ ਨੂੰ ਪ੍ਰਭਾਵਸਾਲੀ ਬਣਾਉਣ ਲਈ ਦਿੱਲੀ ਤੋਂ ਕੌਮੀ ਪੱਧਰ ਦੇ ਮੀਡੀਆ ਚਿਹਰਿਆਂ ਨੂੰ ਸ਼ਾਮਲ ਕਰਨ ਦੇ ਯਤਨ ਕੀਤੇ ਜਾ ਰਹੇ ਸਨ । ਸੀ.ਟੀ. ਗਰੁੱਪ ਦੇ ਐਮ.ਡੀ. ਮਨਬੀਰ ਸਿੰਘ ਨੇ ਕਿਹਾ ਕਿ ਇਸ ਪੱਧਰ ਦੀ ਮੀਡੀਆ ਕਾਨਫਰੰਸ ਦਾ ਸੀ ਟੀ ਕੈਂਪਸ ਵਿਚ ਹੋਣਾ ਤੱਸਲੀ ਤੇ ਮਾਣ ਵਾਲੀ ਗੱਲ ਹੈ।ਅਸੀਂ ਚੌਥੀ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਹਰ ਸੰਭਵ  ਉਪਰਾਲਾ ਕਰਾਂਗੇ।

Share Button

Leave a Reply

Your email address will not be published. Required fields are marked *

%d bloggers like this: