Sat. Jul 20th, 2019

ਚੋਰ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

ਚੋਰ ਗਿਰੋਹ ਦੇ 4 ਮੈਂਬਰ ਗ੍ਰਿਫਤਾਰ

ਬੀਤੀ 27 ਜਨਵਰੀ ਦੀ ਰਾਤ ਨੂੰ ਆਰ. ਸੀ. ਐੱਫ. ਦੇ ਗੇਟ ਨੰਬਰ 3 ‘ਤੇ ਸਥਿਤ ਇਕ ਮੋਬਾਇਲ ਸ਼ੋਅ ਰੂਮ ‘ਚੋਂ ਲੱਖਾ ਰੁਪਏ ਦੇ ਮੋਬਾਇਲ ਤੇ ਨਕਦੀ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਸ ਚੌਕੀ ਭੁਲਾਣਾ (ਸੁਲਤਾਨਪੁਰ ਲੋਧੀ) ਦੀ ਪੁਲਸ ਵੱਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ।
ਜਾਣਕਾਰੀ ਦਿੰਦਿਆਂ ਚੌਕੀ ਦੇ ਇੰਚਾਰਜ ਹਰਜੀਤ ਸਿੰਘ ਸਬ ਇੰਸਪੈਕਟਰ ਨੇ ਦੱਸਿਆ ਕਿ ਚੋਰ ਗਿਰੋਹ ਦੇ ਚਾਰ ਮੈਂਬਰਾਂ ਜਿਨ੍ਹਾਂ ‘ਚ ਜਗਰੂਪ ਸਿੰਘ ਉਰਫ ਭੈਰੋਂ ਪੁੱਤਰ ਸਰਬਜੀਤ ਸਿੰਘ ਵਾਸੀ ਕਪੂਰਥਲਾ, ਪਰਮਜੀਤ ਸਿੰਘ ਉਰਫ ਮੰਗੂ ਪੁੱਤਰ ਸੋਹਣ ਸਿੰਘ ਵਾਸੀ ਨਿੰਮਾ ਵਾਲੀ (ਤਰਨਤਾਰਨ), ਅਕਾਸ਼ਦੀਪ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਕਪੂਰਥਲਾ ਤੇ ਅੰਮ੍ਰਿਤ ਸਿੰਘ ਉਰਫ ਸੋਨੂੰ ਪੁੱਤਰ ਪਰਗਟ ਸਿੰਘ ਵਾਸੀ ਕਪੂਰਥਲਾ ਨੇ 27 ਜਨਵਰੀ 2018 ਦੀ ਰਾਤ ਨੂੰ ਰਾਕੇਸ਼ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਕਪੂਰਥਲਾ ਦੇ ਮੋਬਾਇਲ ਸ਼ੋਅ ਰੂਮ ‘ਚੋਂ ਲੱਖਾਂ ਰੁਪਏ ਦੇ ਮੋਬਾਇਲ, ਰੀਚਾਰਜ ਬੁੱਕ ਤੋਂ ਇਲਾਵਾ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਸੀ, ਨੂੰ ਪੁਲਸ ਨੇ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਉੁਕਤ ਚੋਰਾਂ ਨੇ ਚੋਰੀ ਕੀਤਾ ਕਾਫੀ ਸਾਮਾਨ ਬਰਾਮਦ ਕਰਵਾ ਦਿੱਤਾ ਸੀ, ਜਿਨ੍ਹਾਂ ਨੂੰ ਕੱਲ ਜੇਲ ‘ਚੋਂ ਇਕ ਦਿਨ ਦੇ ਰਿਮਾਂਡ ‘ਤੇ ਲਿਆਂਦਾ ਗਿਆ ਸੀ, ਜਿਨ੍ਹਾਂ ਪਾਸੋਂ ਰਹਿੰਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਹੁਣ ਉਨ੍ਹਾਂ ਨੂੰ ਮੁੜ ਜੇਲ ਭੇਜਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਉਕਤ ਮੋਬਾਇਲ ਚੋਰ ਗਿਰੋਹ ਨੂੰ ਫੜਨ ‘ਚ ਏ. ਐੱਸ. ਆਈ. ਮਲਕੀਤ ਸਿੰਘ, ਹੌਲਦਾਰ ਠਾਕੁਰ ਸਿੰਘ, ਹੌਲਦਾਰ ਪਿੰਦਰ ਸਿੰਘ ਤੇ ਸਿਪਾਹੀ ਅਮਨਦੀਪ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *

%d bloggers like this: