ਚੋਰ ਗਿਰੋਹ ਦੇ ਦੋ ਮੈਂਬਰਾਂ ਗ੍ਰਿਫ਼ਤਾਰ ਕੀਤੇ

ਚੋਰ ਗਿਰੋਹ ਦੇ ਦੋ ਮੈਂਬਰਾਂ ਗ੍ਰਿਫ਼ਤਾਰ ਕੀਤੇ

ਰੂਪਨਗਰ 29 ਜੁਲਾਈ (ਨਿਰਪੱਖ ਆਵਾਜ਼): ਸ਼੍ਰੀ ਰਾਜਬਚਨ ਸਿੰਘ ਸੰਧੂ ਪੀ ਪੀ ਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਅਤੇ ਭੈੜੇ ਅਨਸਰਾਂ ਵਿਰੁੱਧ ਛੇੜੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ, ਜਦੋਂ ਉਪ ਕਪਤਾਨ ਪੁਲਿਸ (ਡੀ) ਰੂਪਨਗਰ ਦੀ ਹਦਾਇਤ ਤੇ ਮੁੱਖ ਅਫਸਰ ਥਾਣਾ ਸਦਰ ਰੂਪਨਗਰ, ਇੰਚਾਰਜ ਸੀ ਆਈ ਏ ਸਟਾਫ ਰੂਪਨਗਰ ਅਤੇ ਸ:ਥ: ਗੁਰਮੁਖ ਸਿੰਘ ਇੰਚਾਰਜ ਪੁਲਿਸ ਚੋਕੀ ਘਨੋਲੀ ਦੀ ਪੁਲਿਸ ਪਾਰਟੀ ਨੇ ਰੂਪਨਗਰ ਸ਼ਹਿਰ ਅਤੇ ਜਿਲਾ ਰੂਪਨਗਰ ਵਿੱਚ ਸਰਗਰਮ ਚੋਰ ਗਿਰੋਹ ਦੇ ਦੋ ਮੈਂਬਰਾਂ ਵਿੱਚੋਂ ਗਿਰੋਹ ਦੇ ਸਰਗਨਾਂ ਹਰਬੰਸ ਸਿੰਘ ਉਰਫ ਬੰਸਾ ਪੁੱਤਰ ਮੁੰਦਰੀ ਸਿੰਘ ਵਾਸੀ ਸਦਾਵਰਤ ਰੂਪਨਗਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ।ਚੋਰਾਂ ਦਾ ਇਹ ਗਿਰੋਹ ਲੋਕਾਂ ਦੇ ਖਾਲੀ ਪਏ ਘਰਾਂ ਅਤੇ ਦੁਕਾਨਾਂ ਨੂੰ ਰਾਤ ਦੇ ਸਮੇਂ ਆਪਣਾ ਨਿਸ਼ਾਨਾ ਬਣਾ ਲੈਂਦਾ ਸੀ ਇਸ ਚੋਰ ਗਿਰੋਹ ਦਾ ਮੁੱਖੀ ਹਰਬੰਸ ਸਿੰਘ ਉਰਫ ਬੰਸਾ ਪੁੱਤਰ ਮੁੰਦਰੀ ਸਿੰਘ ਵਾਸੀ ਸਦਾਵਰਤ ਰੂਪਨਗਰ ਅਤੇ ਇਸਦਾ ਭਰਾ ਬਲਵੀਰ ਸਿੰਘ ਉਰਫ ਬੀਰਾ ਉਰਫ ਛੋਟੂ ਪਿਛਲੇ ਕਈ ਸਮੇਂ ਤੋਂ ਰੂਪਨਗਰ ਸ਼ਹਿਰ ਅਤੇ ਜਿਲਾ ਰੂਪਨਗਰ ਵਿੱਚ ਸਰਗਰਮ ਸਨ ਜਿਹਨਾਂ ਨੇ 30 ਜੂਨ ਦੀ ਰਾਤ ਨੂੰ ਵਿਜੇ ਕੁਮਾਰ ਪੁੱਤਰ ਦਰਸਨ ਲਾਲ ਵਾਸੀ ਘਨੌਲੀ ਦੀ ਦੁਕਾਨ ਨੂੰ ਪਾੜ ਲਗਾ ਕੇ ਦੁਕਾਨ ਵਿੱਚੋਂ 14 ਮਹਿੰਗੇ ਮੋਬਾਇਲ ਫੋਨ ਅਤੇ ਨਕਦੀ ਚੋਰੀ ਕਰ ਲਈ ਸੀ ਜਿਸਤੇ ਮੁਕੱਦਮਾਂ ਨੰਬਰ 78 ਮਿਤੀ 24-07-2017 ਅ/ਧ 457,380,34 ਹਿੰ:ਦੰ: ਥਾਣਾ ਸਦਰ ਰੂਪਨਗਰ ਦਰਜ ਹੋਇਆ। ਇਸ ਤੋਂ ਇਲਾਵਾ ਇਸ ਗਿਰੋਹ ਨੇ 04 ਜੂਨ ਦੀ ਰਾਤ ਨੂੰ ਪਿੰਡ ਨੂੰਹੋਂ ਦੀ ਮਾਰਕੀਟ ਵਿੱਚ ਬਿੱਕਰਮਜੀਤ ਸਿੰਘ ਦੀ ਦੁਕਾਨ ਦਾ ਸ਼ਟਰ ਤੋੜ ਕੇ ਮਨਿਆਰੀ ਦਾ ਸਮਾਨ ਚੋਰੀ ਕਰਨ ਦੀ ਕੋਸਿਸ ਕੀਤੀ ਪਰ ਸਮੇਂ ਤੇ ਚੌਕੀਦਾਰ ਦੇ ਆ ਜਾਣ ਕਾਰਨ ਮੌਕਾ ਤੋਂ ਭੱਜ ਗਏ ਸਨ ਇਸ ਸਬੰਧੀ ਮੁਕੱਦਮਾਂ ਨੰਬਰ 56 ਮਿਤੀ 06-06-2017 ਅ/ਧ 457,380,511 ਹਿੰ:ਦੰ: ਥਾਣਾ ਸਦਰ ਰੂਪਨਗਰ ਦਰਜ ਹੋਇਆ ਸੀ।
ਇਸ ਤੋਂ ਇਲਾਵਾ ਇਸੇ ਗਿਰੋਹ ਨੇ 28 ਜੂਨ ਦੀ ਰਾਤ ਨੂੰ ਗੁਰੂਦੁਆਰਾ ਭੱਠਾ ਸਾਹਿਬ ਲਾਗੇ ਰਵਿੰਦਰਾ ਕਲਾਥ ਹਾਊਸ ਦੀ ਦੁਕਾਨ ਦਾ ਸਟਰ ਤੋੜ ਕੇ ਮਹਿੰਗੇ ਰੇਡੀਮੇਡ ਜਨਾਨਾ ਸੂਟ ਚੋਰੀ ਕਰ ਲਏ ਸਨ ਜੋ ਇਸ ਸੰਬਧੀ ਮੁੱਕਦਮਾਂ ਨੰਬਰ 124 ਮਿਤੀ 24-07-2017 ਅ/ਧ 457,380 ਹਿੰ: ਦੰ: ਥਾਣਾ ਸਿਟੀ ਰੂਪਨਗਰ ਵਿਖੇ ਦਰਜ ਹੈ। ਹਰਬੰਸ ਸਿੰਘ ਉਰਫ ਬੰਸਾ ਅਤੇ ਇਸਦਾ ਭਰਾ ਕਾਫੀ ਸ਼ਾਤਰ ਚੋਰ ਹਨ ਜਿਹਨਾਂ ਦੇ ਖਿਲਾਫ ਪਹਿਲਾਂ ਵੀ ਕਈ ਚੋਰੀ ਅਤੇ ਪਾੜ ਚੋਰੀ ਦੇ ਮੁਕੱਦਮੇਂ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਹਰਬੰਸ ਸਿੰਘ ਬੰਸਾ ਦੀ ਨਿਸਾਨ ਦੇਹੀ ਤੇ ਚੋਰੀ ਕੀਤੇ 14 ਮੋਬਾਇਲ ਫੋਨ ਅਤੇ15 ਜਨਾਨਾ ਸੂਟ ਬ੍ਰਾਮਦ ਕੀਤੇ ਗਏ ਹਨ । ਇਹਨਾਂ ਚੋਰਾਂ ਪਾਸੋਂ ਮੁੱਢਲੀ ਪੁੱਛਗਿੱਛ ਦੌਰਾਨ ਕਈ ਅਹਿਮ ਸੁਰਾਗ ਪੁਲਿਸ ਦੇ ਹੱਥ ਲੱਗੇ ਹਨ ਜਿਹਨਾਂ ਨਾਲ ਪਿਛਲੇ ਦਿਨੀਂ ਸ਼ਹਿਰ ਵਿੱਚ ਹੋਈਆਂ ਕਈ ਚੋਰੀ ਅਤੇ ਪਾੜ ਚੋਰੀ ਦੀਆਂ ਕਈ ਵਾਰਦਾਤਾਂ ਦੇ ਹੱਲ ਹੋ ਜਾਣ ਦੀ ਸੰਭਾਵਨਾ ਹੈ ਅਤੇ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸਭਾਵੰਨਾ ਹੈ।

Share Button

Leave a Reply

Your email address will not be published. Required fields are marked *

%d bloggers like this: