ਚੋਰੀ

ss1

 ਚੋਰੀ

ਚਰਨ ਸਿੳੁਂ ਫਸਲ ਵੇਚ ਕੇ ਅਾੜਤੀੲੇ ਕੋਲ ਗਿਅਾ। ਹਿਸਾਬ-ਕਿਤਾਬ ਕਰਦਿਅਾਂ ਅਾੜਤੀੲੇ ਵਲੋ ਪੰਜ ਸੌ ਦੀ ਥਾਂ ਹਜ਼ਾਰ ਰੁਪੲੇ ਵਾਪਿਸ ਕਰ ਦਿੱਤੇ ਗੲੇ ਸਨ। ਚਰਨ ਸਿੳੁਂ ਨੂੰ ਪਤਾ ਤਾਂ ੳੁਦੋਂ ਹੀ ਲੱਗ ਗਿਅਾ ਸੀ । ਪਰ ‘ਜੱਟ ਮਚਲਾ ਖ਼ੁਦਾ ਨੂੰ ਲੈਗੇ ਚੋਰ’ ਦੇ ਅਖਾਣ ਅਨੁਸਾਰ ੳੁਹ ਚੁੱਪ ਕਰਕੇ ਦੁਕਾਨ ਤੋਂ ਬਾਹਰ ਨਿਕਲਿਅਾ ਹੀ ਸੀ ਕਿ ਅਾੜਤੀੲੇ ਨੇ ਅਾਪਣੇ ਨੌਕਰ ਨੂੰ ਅਵਾਜ਼ ਮਾਰੀ। ੳੁਹ ਤ੍ਰਬਕਿਅਾ ਜਿਵੇਂ ਖੌਰੇ ੳੁਹਦੀ ਚੋਰੀ ਫੜ੍ਹੀ ਗੲੀ ਹੋਵੇ। ੳੁਹ ਬਜ਼ਾਰ’ਚ ਥੋੜੀ ਹੀ ਦੂਰ ਗਿਅਾ ਕਿ ੳੁਹਦਾ ਫੋਨ ਖੜਕ ਪਿਅਾ। ਤੇ ੳੁਹ ਡਰਦਾ-ਡਰਦਾ ਫੋਨ ਦੇਖਣ ਲੱਗਾ ਕਿਤੇ ਅਾੜ੍ਹਤੀੲੇ ਦਾ ਹੀ ਫੋਨ ਨਾ ਹੋਵੇ? ਪਰ ਫੋਨ ਤਾਂ ੳੁਹਦੇ ਘਰੋਂ ਅਾੲਿਅਾ ਸੀ। ਫਿਰ ੳੁਹ ਅਾਪਣੇ-ਅਾਪ ਨੂੰ ਕਹਿਣ ਲੱਗਾ “ਜੇ ਕਦੇ ਪੁੱਛੇਗਾ ਤਾਂ ਕਹਿ ਦਿਅਾਂਗਾ ੲਿਹਦੇ’ਚ ਮੇਰੀ ਕੀ ਗਲਤੀ ਅੈ ?”
ੲੇਸ ਤਰ੍ਹਾਂ ਕੲੀ ਦਿਨ ਹਫਤੇ ਤੇ ਮਹੀਨੇ ਲੰਘ ਗੲੇ ਸਨ। ਪਰ ਅਾੜ੍ਹਤੀੲੇ ਨੂੰ ੲੇਸ ਗੱਲ ਦਾ ਕੋੲੀ ਚਿੱਤ-ਚੇਤਾ ਵੀ ਨਹੀ ਸੀ। ੳੁਹ ਕਦੇ ਅਾਪਣੇ-ਅਾਪ ਨੂੰ ਦੋਸ਼ੀ ਸਮਝਦਾ ਤੇ ਫੇਰ ੲਿਹ ਅਾਖ ਕੇ ਸ਼ਾਂਤ ਹੋ ਜਾਂਦਾ ਸੀ ” ੲਿਹ ਬਥੇਰਾ ਲੁੱਟਦੇ ਨੇ ਲੋਕਾਂ ਨੂੰ..ੲੇਨੀ ਕੁ ਚੋਰੀ ਨਾਲ ੲਿਹਨਾਂ ਨੂੰ ਕੀ ਫ਼ਰਕ ਪੈਣ ਲੱਗੈ!”

ਹੀਰਾ ਸਿੰਘ ਤੂਤ
ਮੋਬ.98724-55994

Share Button

Leave a Reply

Your email address will not be published. Required fields are marked *