ਚੋਰੀ ਦੇ ਮੋਟਰ ਸਾਈਕਲ ਸਮੇਤ ਦੋ ਕਾਬੂ

ss1

ਚੋਰੀ ਦੇ ਮੋਟਰ ਸਾਈਕਲ ਸਮੇਤ ਦੋ ਕਾਬੂ

ਗੁਰਦਾਸਪੁਰ/ਧਾਰੀਵਾਲ, 7 ਦਸੰਬਰ (ਗੁਰਵਿੰਦਰ ਨਾਗੀ)-ਪੁਲਿਸ ਨੇ ਚੋਰੀ ਦੇ ਮੋਟਰ ਸਾਈਕਲ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਕਸ਼ਮੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕਲਿਆਣਪੁਰ ਮੋੜ ਜੀ ਟੀ ਰੋਡ ਧਾਰੀਵਾਲ ਤੇ ਵਾਹਨਾਂ ਆਦਿ ਦੀ ਚੈਕਿੰਗ ਕਰਨ ਲਈ ਨਾਕਾ ਲਗਾਇਆ ਹੋਇਆ ਸੀ ਕਿ ਮੋਟਰ ਸਾਈਕਲ ਸਵਾਰ ਦੋ ਨੋਜਵਾਨਾਂ ਨੂੰ ਰੋਕ ਕੇ ਜਦ ਮੋਟਰ ਸਾਈਕਲ ਦੇ ਕਾਗਜਾਤ ਮੰਗੇ ਤਾਂ ਉਹ ਕੋਈ ਵੀ ਕਾਗਜਾਤ ਨਹੀਂ ਦਸ ਸਕੇ ਅਤੇ ਪੁੱਛਗਿਛ ਵਿਚ ਉਨਾਂ ਮੰਨਿਆ ਕਿ ਇਹ ਮੋਟਰ ਸਾਈਕਲ ਚੋਰੀ ਦਾ ਹੈ ਅਤੇ ਉਹ ਇਸਨੂੰ ਵੇਚਣ ਜਾ ਰਹੇ ਸਨ । ਪੁਲਿਸ ਵਲੋਂ ਕੀਤੀ ਪੁੱਛਗਿੱਛ ਦੌਰਾਨ ਉਕਤ ਦੋਹਾਂ ਨੋਜਵਾਨਾਂ ਨੇ ਆਪਣੀ ਪਹਿਚਾਣ ਸੁਰਿੰਦਰ ਸਿੰਘ ਪੁੱਤਰ ਰਮੇਸ਼ ਕੁਮਾਰ ਵਾਸੀ ਧਾਰੀਵਾਲ ਅਤੇ ਵਿਕਟਰ ਮਸੀਹ ਪੁੱਤਰ ਸਾਦ ਮਸੀਹ ਵਾਸੀ ਨਵੀਂ ਕਲੋਨੀ ਬਾਈਪਾਸ ਰਣੀਆ ਧਾਰੀਵਾਲ ਵਜੋਂ ਦਿੱਤੀ। ਪੁਲਿਸ ਨੇ ਚੋਰੀ ਦੇ ਮੋਟਰ ਸਾਈਕਲ ਸਮੇਤ ਸੁਰਿੰਦਰ ਸਿੰਘ ਅਤੇ ਵਿਕਟਰ ਮਸੀਹ ਨੂੰ ਕਾਬੂ ਕਰਕੇ ਉਨਾਂ ਵਿਰੁੱਧ ਧਾਰਾ 379, 411 ਤਹਿਤ ਕੇਸ ਦਰਜ ਕਰ ਲਿਆ।

Share Button

Leave a Reply

Your email address will not be published. Required fields are marked *