ਚੋਰਾਂ ਨੇ ਬਾਜ਼ਾਰ ‘ਤੇ ਬੋਲਿਆ ਹੱਲਾ, ਥਾਣਾ ਸਿਟੀ ਰੋਪੜ ਘੂਕ ਸੁੱਤਾ ਰਿਹਾ

ss1

ਚੋਰਾਂ ਨੇ ਬਾਜ਼ਾਰ ‘ਤੇ ਬੋਲਿਆ ਹੱਲਾ, ਥਾਣਾ ਸਿਟੀ ਰੋਪੜ ਘੂਕ ਸੁੱਤਾ ਰਿਹਾ

ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚ ਚੋਰਾਂ ਨੇ ਅੱਧੀ ਦਰਜਨ ਦੁਕਾਨਾਂ ਦੇ ਜਿੰਦੇ ਤੋੜ ਕੇ ਚੋਰੀ ਕੀਤੀ। ਚੋਰਾਂ ਦੀ ਇਹ ਹਰਕਤ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿੱਥੇ ਇਹ ਘਟਨਾ ਹੋਈ, ਉੱਥੋਂ ਥਾਣਾ ਸਿਟੀ ਸਿਰਫ 100 ਮੀਟਰ ਦੀ ਦੂਰੀ ‘ਤੇ ਹੈ।

ਵੀਡੀਓ ਤੋਂ ਪਤਾ ਲੱਗਾ ਕਿ ਚੋਰ ਗਿਣਤੀ ਵਿੱਚ ਚਾਰ ਸਨ। ਉਨ੍ਹਾਂ ਦੁਕਾਨਾਂ ਦੇ ਗੱਲਿਆਂ ਵਿੱਚ ਪਈ ਨਕਦੀ ਦੇ ਨਾਲ ਨਾਲ ਦੁਕਾਨ ਦੇ ਕੀਮਤੀ ਸਮਾਨ ‘ਤੇ ਆਪਣਾ ਹੱਥ ਸਾਫ ਕਰ ਦਿੱਤਾ।

ਸਭ ਤੋਂ ਜ਼ਿਆਦਾ ਨੁਕਸਾਨ ਰਜਿੰਦਰਾ ਟ੍ਰੇਡਿੰਗ ਕੰਪਨੀ ਨਾਂ ਦੀ ਦੁਕਾਨ ‘ਚੋਂ 50 ਹਜ਼ਾਰ ਰੁਪਏ ਦੀ ਨਕਦੀ ਉਡਾ ਲਈ। ਥਾਣੇ ਦੇ 100 ਮੀਟਰ ਦੇ ਘੇਰੇ ਅੰਦਰ ਹੋਈ ਚੋਰੀ ਦੇ ਦੋਸ਼ੀਆਂ ਨੂੰ ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਛੇਤੀ ਹੀ ਫੜ ਲਵੇਗੀ।

Share Button

Leave a Reply

Your email address will not be published. Required fields are marked *