Tue. Jun 25th, 2019

ਚੋਰਾਂ ਨੇ ਦੋ ਪਿੰਡਾਂ ਵਿੱਚ 25-30 ਲੱਖ ਦੇ ਸਮਾਨ ਤੇ ਕੀਤਾ ਹੱਥ ਸਾਫ

ਚੋਰਾਂ ਨੇ ਦੋ ਪਿੰਡਾਂ ਵਿੱਚ 25-30 ਲੱਖ ਦੇ ਸਮਾਨ ਤੇ ਕੀਤਾ ਹੱਥ ਸਾਫ

ਨੰਗਲ:-ਨੰਗਲ ਵਿਖੇ ਊਨਾ-ਚੰਡੀਗੜ੍ਹ ਮੁੱਖ ਸੜਕ ਉਤੇ ਪਿੰਡ ਬ੍ਰਹਮਪੁਰ ਅਤੇ ਅਜੌਲੀ ਵਿੱਚ ਸਵੇਰੇ ਤਿੰਨ ਘਰਾਂ ਵਿੱਚ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਚੋਰਾਂ ਨੇ 25 ਤੋਂ 30 ਲੱਖ ਰੁਪਏ ਤੱਕ ਦੇ ਸਮਾਨ ਅਤੇ ਨਗਦੀ ਉਤੇ ਹੱਥ ਸਾਫ ਕੀਤਾ ਹੈ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਚੋਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਓਧਰ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਛਾਣਬੀਣ ਸ਼ੁਰੂ ਕਰ ਦਿੱਤੀ।

ਪਿੰਡ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰੇ, ਤਾਂ ਜੋ ਲੋਕਾਂ ਦਾ ਨੁਕਸਾਨ ਕਰਨ ਵਾਲੇ ਇਨਾਂ ਗੈਰ-ਸਮਾਜਿਕ ਅਨਸਰਾਂ ਨੂੰ ਨਕੇਲ ਪਾਈ ਜਾ ਸਕੇ।

Leave a Reply

Your email address will not be published. Required fields are marked *

%d bloggers like this: