Fri. Apr 19th, 2019

ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਐਮ. ਪੀ. ਦੀ ਪ੍ਰਾਪਤੀਆਂ ਵਾਲੇ ਪੋਸਟਰ ਸਰਕਾਰੀ ਇਮਾਰਤਾਂ ‘ਤੇ ਚਿਪਕਾਏ

ਚੋਣ ਜ਼ਾਬਤੇ ਦੀ ਉਲੰਘਣਾ ਕਰਦਿਆਂ ਐਮ. ਪੀ. ਦੀ ਪ੍ਰਾਪਤੀਆਂ ਵਾਲੇ ਪੋਸਟਰ ਸਰਕਾਰੀ ਇਮਾਰਤਾਂ ‘ਤੇ ਚਿਪਕਾਏ

ਲੋਕ ਸਭਾ ਚੋਣਾਂ ਦਾ ਬੀਤੀ ਸ਼ਾਮ ਐਲਾਨ ਹੋਣ ਤੋਂ ਬਾਅਦ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪਿਛਲੇ ਪੰਜ ਸਾਲਾਂ ਦੀ ਕਾਰਗੁਜ਼ਾਰੀ ਅਤੇ ਪ੍ਰਾਪਤੀਆਂ ਨੂੰ ਲੋਕਾਂ ਸਾਹਮਣੇ ਰੱਖਣ ਲਈ ਆਗੂਆਂ ਵਲੋਂ ਪ੍ਰਚਾਰ ਸਮੱਗਰੀ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਅਹਿਮ ਗੱਲ ਇਹ ਹੈ ਕਿ ਆਦਰਸ਼ ਚੋਣ ਜ਼ਾਬਤਾ ਦੀ ਉਲੰਘਣਾ ਕਰਦੇ ਹੋਏ ਸਰਕਾਰੀ ਇਮਾਰਤਾਂ ‘ਤੇ ਵੀ ਪ੍ਰਚਾਰ ਸਬੰਧੀ ਪੋਸਟਰ ਸਮੱਗਰੀ ਲਗਾਈ ਜਾ ਰਹੀ ਹੈ।

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਪਿਛਲੇ ਪੰਜ ਸਾਲਾਂ ਵਿਚ ਕੀਤੇ ਕੰਮਾਂ ਦੀਆਂ ਪ੍ਰਾਪਤੀਆਂ ਸਬੰਧੀ ਸਾਡਾ ਐਮਪੀ ਸਾਡਾ ਮਾਣ ਵਾਲੇ ਪੋਸਟਰਾਂ ਨੂੰ ਵੱਖ ਵੱਖ ਇਮਾਰਤਾਂ ਦੇ ਨਾਲ ਸਰਕਾਰੀ ਹਸਪਤਾਲ ਰੂਪਨਗਰ ਦੇ ਮੁੱਖ ਗੇਟ ਦੀ ਦੀਵਾਰ ‘ਤੇ ਵੀ ਚਿਪਕਾ ਦਿੱਤਾ ਹੈ। ਜਦੋਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਸਬੰਧੀ ਕੋਈ ਵੀ ਸਮੱਗਰੀ ਨੂੰ ਸਰਕਾਰੀ ਇਮਾਰਤਾਂ ‘ਤੇ ਨਹੀਂ ਲਗਾਇਆ ਜਾ ਸਕਦਾ ਹੈ। ਪ੍ਰੋ.ਚੰਦੂਮਾਜਰਾ ਦੀਆਂ ਪ੍ਰਾਪਤੀਆਂ ਵਾਲੇ ਪੋਸਟਰ ਸਮੂਹ ਅਕਾਲੀ, ਬੀਜੇਪੀ ਆਹੁਦੇਦਾਰ ਅਤੇ ਵਰਕਰ (ਲੋਕਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ) ਵਲੋਂ ਲਗਾਏ ਗਏ ਹਨ।

Share Button

Leave a Reply

Your email address will not be published. Required fields are marked *

%d bloggers like this: