Sun. Aug 18th, 2019

ਚੋਣ ਰੈਲੀ ਦੌਰਾਨ ਕਾਂਗਰਸ ਆਗੂ ਹਾਰਦਿਕ ਪਟੇਲ ਨੂੰ ਇੱਕ ਸ਼ਖ਼ਸ ਨੇ ਮਾਰਿਆ ਥੱਪੜ

ਚੋਣ ਰੈਲੀ ਦੌਰਾਨ ਕਾਂਗਰਸ ਆਗੂ ਹਾਰਦਿਕ ਪਟੇਲ ਨੂੰ ਇੱਕ ਸ਼ਖ਼ਸ ਨੇ ਮਾਰਿਆ ਥੱਪੜ

ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਪਾਟੀਦਾਰ ਆਗੂ ਹਾਰਦਿਕ ਪਟੇਲ ਨੂੰ ਇੱਕ ਸ਼ਖ਼ਸ ਨੇ ਚੋਣ ਰੈਲੀ ਦੌਰਾਨ ਸਟੇਜ ‘ਤੇ ਆ ਕੇ ਥੱਪੜ ਮਾਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਹਾਰਦਿਕ ਪਟੇਲ ਗੁਜਰਾਤ ਵਿੱਚ ਸੁਰੇਂਦਰਨਗਰ ਦੇ ਪਿੰਡ ਬਦਲਾਣਾ ‘ਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਹਾਰਦਿਕ ਪਟੇਲ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ ਤਾਂ ਅਚਾਨਕ ਹੀ ਇੱਕ ਵਿਅਕਤੀ ਸਟੇਜ ‘ਤੇ ਚੜ੍ਹਿਆ ਅਤੇ ਹਾਰਦਿਕ ਨੂੰ ਥੱਪੜ ਮਾਰ ਦਿੱਤਾ।

ਇਸ ਤੋਂ ਬਾਅਦ ਕਾਂਗਰਸ ਸਮਰਥਕਾਂ ਦੀ ਭੀੜ ਸਟੇਜ ‘ਤੇ ਇਕੱਠੀ ਹੋ ਗਈ ਅਤੇ ਉਨ੍ਹਾਂ ਨੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਾਣਕਾਰੀ ਮੁਤਾਬਕ, ਹਾਰਦਿਕ ਪਟੇਲ ਨੇ ਉਸ ਸ਼ਖ਼ਸ ਖਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਨੂੰ ਥੱਪੜ ਮਾਰਨ ਵਾਲਾ ਸ਼ਖ਼ਸ ਗੁਜਰਾਤ ਦੇ ਕੜੀ ਇਲਾਕੇ ਦਾ ਰਹਿਣ ਵਾਲਾ ਹੈ।

Leave a Reply

Your email address will not be published. Required fields are marked *

%d bloggers like this: