Tue. Jun 25th, 2019

ਚੋਣ ਰੈਲੀਆਂ ਵਿੱਚ ਅੱਗ ਲਗਾਈ ਜਾ ਰਹੀ ਹੈ, ਤੇ ਬਾਰਡਰ ਤੇ ਅੱਗ ਵਰ੍ਹਾਈ ਜਾ ਰਹੀ ਹੈ: ਗਜਿੰਦਰ ਸਿੰਘ ਦਲ ਖਾਲਸਾ

ਚੋਣ ਰੈਲੀਆਂ ਵਿੱਚ ਅੱਗ ਲਗਾਈ ਜਾ ਰਹੀ ਹੈ, ਤੇ ਬਾਰਡਰ ਤੇ ਅੱਗ ਵਰ੍ਹਾਈ ਜਾ ਰਹੀ ਹੈ: ਗਜਿੰਦਰ ਸਿੰਘ ਦਲ ਖਾਲਸਾ

ਬੀਜੇਪੀ ਦੀ ਕੰਪੇਨ ਦੀ ਜੁਮਲੇਬਾਜ਼ੀ ਇਹਨਾਂ ਚੋਣਾਂ ਦੌਰਾਨ ਇੰਨੇ ਨਵੇਂ ‘ਮੁਜਾਹਿਦ/ਦਹਿਸ਼ੱਤਗਰਦ’ ਪੈਦਾ ਕਰ ਦੇਵੇਗੀ

ਨਵੀਂ ਦਿੱਲੀ 12 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਚੋਣਾਂ ਦੇ ਸ਼ੈਡਿਊਲ ਦਾ ਐਲਾਨ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਇਹ ਸਪਸ਼ਟ ਹੋ ਗਿਆ ਹੈ ਕਿ ਇਸ ਵਾਰ ਦੀਆਂ ਚੋਣਾਂ ਬੀਜੇਪੀ, ਚੋਣ ਬੂਥਾਂ ਤੇ ਨਹੀਂ, ਬਾਰਡਰ ਤੇ ਲੜ੍ਹਨ ਦਾ ਫੈਸਲਾ ਕਰੀ ਬੈਠੀ ਹੈ ।

ਪੁਲਵਾਮਾ ਤੋਂ ਬਾਲਾਕੋਟ ਤੱਕ ਜੋ ਵੀ ਹੋਇਆ ਹੈ, ਇਹ ਬੀਜੇਪੀ ਦੀ ਚੋਣ ਰੈਲੀਆਂ ਵਰਗਾ ਹੀ ਸੀ । ਰੈਲੀਆਂ ਰਾਹੀਂ ਵੋਟਾਂ ਬਟੋਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਪੁਲਵਾਮਾ ਤੇ ਬਾਲਾਕੋਟ ਵਿੱਚ ਜੋ ਵੀ ਹੋਇਆ, ਬੀਜੇਪੀ ਲਈ ਵੋਟਾਂ ਬਟੋਰਨ ਦੇ ਕੰਮ ਹੀ ਆ ਰਿਹਾ ਹੈ ।

ਬੀਜੇਪੀ ਦੇ ਜਵਾਬ ਵਿੱਚ ਕਾਂਗਰਸ ਵੀ ਪਾਕਿਸਤਾਨ ਦੇ ਖਿਲਾਫ ਸਖੱਤ ਸ਼ਬਦਾਂ ਦੇ ਇਸਤੇਮਾਲ ਵਿੱਚ ਪਿੱਛੇ ਨਹੀਂ ਰਹਿ ਰਹੀ । ਬਲਦੀ ਉਤੇ ਤੇਲ ਦੇ ਜਵਾਬ ਵਿੱਚ ਤੇਲ ਹੀ ਪਾਇਆ ਜਾ ਰਿਹਾ ਹੈ ।

ਚੋਣ ਰੈਲੀਆਂ ਵਿੱਚ ਅੱਗ ਲਗਾਈ ਜਾ ਰਹੀ ਹੈ, ਤੇ ਬਾਰਡਰ ਤੇ ਅੱਗ ਵਰ੍ਹਾਈ ਜਾ ਰਹੀ ਹੈ ।

ਮੋਦੀ ਦਾ ਜੁਮਲਾ ਕਿ ‘ਘਰ ਮੇਂ ਘੁੱਸ ਕੇ ਮਾਰੇਂਗੇ’ ਬੀਜੇਪੀ ਦੀ ਚੋਣ ਕੰਪੇਨ ਦੀ ‘ਸੁਰਖੀ’ ਬਣ ਗਿਆ ਹੈ । ਮੋਦੀ ਦੇ ਇਸ ਜੁਮਲੇ ਦਾ ਜਵਾਬ ਪਾਕਿਸਤਾਨ ਇਹ ਦਿੰਦਾ ਹੈ ਕਿ ਅਸੀਂ ਜਵਾਬ ਦਿਆਂਗਾ, ਸੋਚਾਂਗੇ ਨਹੀਂ, ਤੇ ਦੁੱਗਣਾ ਕਰ ਕੇ ਦਿਆਂਗੇ ।

ਚੋਣਾਂ ਦੇ ਨਤੀਜੇ ਕੁੱਝ ਵੀ ਨਿਕਲਣ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਬੀਜੇਪੀ ਦੀ ਕੰਪੇਨ ਦੀ ਜੁਮਲੇਬਾਜ਼ੀ ਇਹਨਾਂ ਚੋਣਾਂ ਦੌਰਾਨ ਇੰਨੇ ਨਵੇਂ ‘ਮੁਜਾਹਿਦ/ਦਹਿਸ਼ੱਤਗਰਦ’ ਪੈਦਾ ਕਰ ਦੇਵੇਗੀ ਕਿ ਪਤਾ ਨਹੀਂ ਹੋਰ ਕਿੰਨੇ ‘ਪੁਲਵਾਮਾ’ ਆਣ ਵਾਲੇ ਵਕਤ ਵਿੱਚ ਹੋਣਗੇ ।

‘ਜੁਮਲੇਬਾਜ਼ੀ’ ਵਿੱਚ ਬੀਜੇਪੀ ਤੋਂ ਸ਼ਾਇਦ ਕੋਈ ਨਹੀਂ ਜਿੱਤ ਸਕੇਗਾ, ਪਰ ਇਸ ਨਾਲ ‘ਜੰਗ’ ਨਹੀਂ ਹਾਰੇਗੀ, ‘ਮੁਜਾਹਿਦ/ਦਹਿਸ਼ੱਤਗਰਦ’ ਨਹੀਂ ਮੁੱਕਣਗੇ, ‘ਸ਼ਾਂਤੀ’ ਨਹੀਂ ਆਵੇਗੀ ।

Leave a Reply

Your email address will not be published. Required fields are marked *

%d bloggers like this: