ਚੋਣ ਜਾਬਤੇ ਦੇ ਡਰ ਤੋਂ ਬੀਡੀਪੀਉ ਦਫਤਰ ਲੰਬੀ ਵੱਲੋਂ ਮੁਆਵਜਿਆਂ ਦੇ ਗੱਫੇ

ss1

ਚੋਣ ਜਾਬਤੇ ਦੇ ਡਰ ਤੋਂ ਬੀਡੀਪੀਉ ਦਫਤਰ ਲੰਬੀ ਵੱਲੋਂ ਮੁਆਵਜਿਆਂ ਦੇ ਗੱਫੇ

ਮਲੋਟ, 19 ਦਸੰਬਰ (ਆਰਤੀ ਕਮਲ) : ਪੰਜਾਬ ਵਿਧਾਨ ਸਭਾ ਚੋਣਾਂ ਅਗਲੇ ਸਾਲ ਦੇ ਸ਼ੁਰੂ ਵਿਚੋ ਹੋਣ ਵਾਲੀਆਂ ਹਨ ਜਿਸ ਨੂੰ ਲੈ ਕਿ ਸ਼ੋਸ਼ਲ ਮੀਡੀਆ ਪੂਰੀ ਤਰਾਂ ਸਰਗਰਮ ਅਤੇ ਹਰ ਰੋਜ ਲੱਗਣ ਵਾਲੇ ਚੋਣ ਜਾਬਤੇ ਸਬੰਧੀ ਨਵੀਆਂ ਤਰੀਕਾਂ ਸਾਹਮਣੇ ਆ ਰਹੀਆਂ ਹਨ । ਹਫਤੇ ਭਰ ਵਿਚ ਚੋਣ ਜਾਬਤਾ ਲੱਗਣ ਦੀਆਂ ਸੰਭਾਵਨਾ ਤਹਿਤ ਬੀਡੀਪੀਉ ਦਫਤਰ ਵੀ ਪੂਰੀ ਤਰਾਂ ਸਰਗਰਮ ਨਜਰ ਆਇਆ ਤੇ ਅੱਜ ਪੂਰਾ ਦਿਨ ਮੁਆਵਜੇ ਦੇ ਚੈਕਾਂ ਸਮੇਤ ਹੋਰ ਟੈਂਟ ਆਦਿ ਦਾ ਸਮਾਨ ਵੀ ਵੱਡੀ ਗਿਣਤੀ ਵਿਚ ਵੰਡਿਆ ਗਿਆ । ਚਾਰ ਸੌ ਦੇ ਕਰੀਬ ਮਕਾਨ ਮੁਆਵਜੇ ਦੇ ਚੈਕ ਦੋ ਪਿੰਡਾਂ ਨੂੰ ਹੀ ਵੰਡ ਦਿੱਤੇ ਗਏ ਅਤੇ ਕਈ ਪਿੰਡਾਂ ਨੂੰ ਟੈਂਟ ਦਾ ਸਮਾਨ ਦਿੱਤਾ ਗਿਆ । ਕੋਈ ਵੀ ਅਧਿਕਾਰੀ ਚਾਹੇ ਖੁਲ ਕੇ ਕੈਮਰੇ ਸਾਹਮਣੇ ਕੁਝ ਕਹਿਣ ਨੂੰ ਤਿਆਰ ਨਹੀ ਸੀ ਪਰ ਸਭ ਦਾ ਕਹਿਣਾ ਸੀ ਕਿ ਸਰਕਾਰੀ ਹਿਦਾਇਤਾਂ ਤੇ ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਨੂੰ ਰਹਿੰਦੇ ਮੁਆਵਜੇ ਦੇ ਚੈਕ ਅਦਾ ਕਰਨ ਤੇ ਅਮਲ ਕਰਦਿਆਂ ਹੀ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ । ਓਧਰ ਆਪਣੇ ਚੈਕ ਲੈਣ ਪੁੱਜੇ ਲਾਭਪਾਤਰੀਆਂ ਸੁੱਚਾ ਸਿੰਘ ਤੇ ਗੁਰਮੁੱਖ ਸਿੰਘ ਆਦਿ ਨੇ ਕਿਹਾ ਕਿ ਇਹ ਅਧਿਕਾਰੀ ਪਹਿਲਾਂ ਤਾਂ ਕਈ ਮਹੀਨਿਆਂ ਤੋਂ ਚੱਕਰ ਕਟਵਾ ਰਹੇ ਸਨ ਪਰ ਹੁਣ ਸੱਦ ਸੱਦ ਕੇ ਚੈਕ ਦਿੱਤੇ ਜਾ ਰਹੇ ਹਨ ।

Share Button

Leave a Reply

Your email address will not be published. Required fields are marked *