Tue. Jun 18th, 2019

ਚੋਣ ਕਮਿਸ਼ਨ ਵੱਲੋਂ ਹਾੜੀ ਦੀ ਖਰੀਦ ਲਈ ਟੈਂਡਰ ਦੀ ਕਾਰਵਾਈ ਮੁਕੰਮਲ ਕਰਨ ਨੂੰ ਪ੍ਰਵਾਨਗੀ

ਚੋਣ ਕਮਿਸ਼ਨ ਵੱਲੋਂ ਹਾੜੀ ਦੀ ਖਰੀਦ ਲਈ ਟੈਂਡਰ ਦੀ ਕਾਰਵਾਈ ਮੁਕੰਮਲ ਕਰਨ ਨੂੰ ਪ੍ਰਵਾਨਗੀ

ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਸਰਕਾਰ ਨੂੰ ਹਾੜੀ ਮੌਸਮ ਦੀ ਖਰੀਦ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਕਰਨ ਸਬੰਧੀ ਪ੍ਰਵਾਨਗੀ ਦੇ ਦਿੱਤੀ ਹੈ। ਹਾੜੀ ਦੇ ਮੌਸਮ ਦੀ ਖਰੀਦ 01 ਅਪ੍ਰੈਲ 2019 ਤੋਂ ਸ਼ੁਰੂ ਹੋਣੀ ਹੈ।
ਪੰਜਾਬ ਦੇ ਮੁੱਖ ਚੋਣ ਅਫ਼ਸਰ ਡਾਕਟਰ ਐਸ ਕਰੁਣਾ ਰਾਜੂ ਨੇ ਦਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਲੇਬਰ ਤੇ ਕਾਰਟੇਜ ਪਾਲਿਸੀ ਆਰਐਮਐਸ 2019-20 ਸਬੰਧੀ ਟੈਂਡਰ ਜਾਰੀ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦਸਿਆ ਕਿ ਕਮਿਸ਼ਨ ਨੇ ਉਪਰੋਕਤ ਸਬੰਧੀ ਟੈਂਡਰ ਜਾਰੀ ਕਰਨ ਅਤੇ ਉਸ ਨੂੰ ਅੰਤਿਮ ਛੋਹਾਂ ਦੇਣ ਬਾਰੇ ਇਸ ਸ਼ਰਤ ਤੇ ਪ੍ਰਵਾਨਗੀ ਦਿੱਤੀ ਹੈ ਕਿ ਨਿਯਮਾਂ ਤੇ ਨੀਤੀਆਂ ਦੀ ਪੂਰਨ ਤੌਰ ‘ਤੇ ਪਾਲਣਾ ਕੀਤੀ ਜਾਵੇ ਅਤੇ ਇਸ ਨਾਲ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਰਾਜਸੀ ਲਾਹਾ ਨਾ ਮਿਲਦਾ ਹੋਵੇ ਅਤੇ ਨਾ ਹੀ ਇਸ ਸਬੰਧੀ ਕਿਸੇ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਵੇ।

Leave a Reply

Your email address will not be published. Required fields are marked *

%d bloggers like this: