ਚੋਣ ਕਮਿਸ਼ਨ ਪ੍ਰਵਾਨਗੀ ਹੋਣ ‘ਤੇ ਪਹਿਲਾਂ ਜਾ ਬਾਅਦ ‘ਚ 2 ਲੱਖ ਦਾ ਕਰਜ਼ਾ ਹੋਵੇਗਾ ਮੁਆਫ਼ : ਲਾਲ ਸਿੰਘ

ਚੋਣ ਕਮਿਸ਼ਨ ਪ੍ਰਵਾਨਗੀ ਹੋਣ ‘ਤੇ ਪਹਿਲਾਂ ਜਾ ਬਾਅਦ ‘ਚ 2 ਲੱਖ ਦਾ ਕਰਜ਼ਾ ਹੋਵੇਗਾ ਮੁਆਫ਼ : ਲਾਲ ਸਿੰਘ

ਸਨੌਰ (ਪਟਿਆਲਾ), 2 ਅਕਤੂਬਰ: ਸਨੌਰ ਮੰਡੀ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਦਾ ਉਦਘਾਟਨ ਸਮੇ ਲਾਲ ਸਿੰਘ ਚੇਅਰਮੈਨ ਮੰਡੀ ਬੋਰਡ ਨੇ ਪੱਤਰਕਾਰਾਂ ਦੇ ਸਵਾਲ ਤੇ ਕਿਹਾ ਕਿ ਸਰਕਾਰ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਬਾਰੇ ਪੱਤਰ ਲਿਖ ਕੇ ਭੇਜਿਆ ਹੈ ਜੇਕਰ ਪ੍ਰਵਾਨਗੀ ਆ ਗਈ ਤਾਂ ਚੋਣ ਜਾਬਤੇ ਦੌਰਾਨ ਹੀ ਇਹ ਮੁਆਫੀ ਦਿੱਤੀ ਜਾ ਸਕਦੀ ਹੈ ਨਹੀਂ ਤਾਂ ਪੰਜਾਬ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ 15 ਅਕਤੂਬਰ ਤੋਂ ਬਾਅਦ ਮੁਆਫ਼ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਯੂ.ਪੀ., ਮਹਾਂਰਾਸ਼ਟਰ ਅਤੇ ਰਾਜਸਥਾਨ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਪਰ ਉਥੇ ਵੀ ਸਿਰਫ ਇੱਕ ਲੱਖ ਰੁਪਏ ਤੱਕ ਦਾ ਹੀ ਕਰਜ਼ਾ ਮੁਆਫ਼ ਕੀਤਾ ਗਿਆ ਹੈ। ਕਿਸਾਨ ਯੂਨੀਅਨਾਂ ਵੱਲੋਂ ਕੀਤੇ ਜਾ ਰਹੇ ਮੁਜਾਹਰਿਆਂ ‘ਤੇ ਵਰਦੇ ਹੋਏ ਸ੍ਰ: ਲਾਲ ਸਿੰਘ ਨੇ ਕਿਹਾ ਕਿ ਉਹ 18 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਜਾਣਦੇ ਹਨ ਜਿਹਨਾਂ ਨੂੰ ਕਿ ਹੁਣ ਲੱਗਦਾ ਹੈ ਕਿ ਕਰਜ਼ਾ ਤਾਂ ਸਰਕਾਰ ਨੇ ਮੁਆਫ਼ ਕਰ ਹੀ ਦੇਣਾ ਹੈ ਬਸ ਧਰਨੇ ਮੁਜ਼ਾਹਰੇ ਕਰਕੇ ਆਪਣੇ ਨੰਬਰ ਬਣਾ ਲਈਏ। ਮੈ ਖੁਦ ਵਿੱਤ ਮੰਤਰੀ ਰਿਹਾਹਾਂ ਅਤੇ ਇਹ ਅੰਕੜੇ ਪੂਰੀ ਜਿੰਮੇਦਾਰੀ ਨਾਲ ਦੱਸ ਰਿਹਾ ਹਾਂ ਕਿ ਪੰਜਾਬ ਸਿਰ 2 ਲੱਖ 8 ਹਜ਼ਾਰ ਕਰੋੜ ਤੋਂ ਵੱਧ ਦਾ ਕਰਜ਼ਾ ਛੱਡਿਆ ਹੈ ਬੇਸ਼ਕ ਕਾਂਗਰਸ ਸਰਕਾਰ ਨੂੰ ਵੀ 2002 ਵਿੱਚ 32 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਿਲਿਆ ਪਰ ਜਦੋਂ ਕਾਂਗਰਸ ਦੀ ਪਿਛਲੀ ਸਰਕਾਰ ਨੇ ਰਾਜ ਦੀ ਸੱਤਾ ਛੱਡੀ ਸੀ ਤਾਂ ਪੰਜਾਬ ਸਿਰ ਓਦੋ ਵੀ ਸਿਰਫ 51 ਹਜ਼ਾਰ 155 ਕਰੋੜ ਰੁਪਏ ਦਾ ਕਰਜ਼ਾ ਸੀ, ਜਦੋਂ ਅਕਾਲੀ ਭਾਜਪਾ ਸਰਕਾਰ ਨੂੰ ਲੱਗਿਆ ਕਿ ਉਹ ਇਸ ਵਾਰੀ ਵਿਧਾਨ ਸਭਾ ਚੋਣਾਂ ਨਹੀਂ ਜਿੱਤ ਸਕਦੇ ਤਾਂ ਉਹਨਾਂ ਨੇ ਹਾਲਾਤ ਇੰਨੇ ਮਾੜੇ ਕਰ ਦਿੱਤੇ ਕਿ 31 ਹਜ਼ਾਰ ਕਰੋੜ ਰੁਪਏ ਦੀ ਸੀ.ਸੀ. ਲਿਮਟ ਨੂੰ ਵੀ ਕਰਜ਼ੇ ਵਿੱਚ ਬਦਲਾਅ ਦਿੱਤਾ। ਇਹ ਸਾਰਾ ਕੰਮ ਉਹਨਾਂ ਨੇ ਕੇਂਦਰ ਵਿੱਚ ਆਪਣੀ ਭਾਈਵਾਲ ਪਾਰਟੀ ਨਾਲ ਰੱਲਕੇ ਕੀਤਾ ਹੈ।

ਪੱਤਰਕਾਰਾਂ ਵੱਲੋਂ ਬਾਸਮਤੀ ‘ਤੇ ਲਾਏ ਗਏ ਟੈਕਸ ਬਾਰੇ ਕੀਤੇ ਗਏ ਸਵਾਲ ‘ਤੇ ਮੰਡੀ ਬੋਰਡ ਦੇ ਚੇਅਰਮੈਨ ਨੇ ਦੱਸਿਆ ਕਿ ਜਦੋਂ ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ 2014 ਵਿੱਚ ਬਾਸਮਤੀ ਦਾ ਭਾਅ 6 ਹਜ਼ਾਰ ਰੁਪਏ ਕੁਇੰਟਲ ਸੀ ਪਰ 2015 ਵਿੱਚ ਇਹ ਭਾਅ 3 ਹਜ਼ਾਰ ਰਹਿ ਗਿਆ ਤਾਂ ਰਾਜ ਦੇ 3670 ਸ਼ੈਲਰ ਮਿਲਰਾਂ ਵਿਚੋਂ ਲਗਭਗ ਸਾਰਿਆਂ ਨੇ ਬਾਸਮਤੀ ਦੀ ਵਾਧੂ ਖਰੀਦ ਕੀਤੀ ਪਰ ਇਹ ਭਾਅ ਬਾਅਦ ਵਿੱਚ 1500 ਰੁਪਏ ਹੀ ਰਹਿ ਗਿਆ। ਇਸ ਨਾਲ ਕਿਸਾਨਾਂ ਅਤੇ ਮਿਲਾਂ ਦੋਨਾਂ ਨੂੰ ਹੀ ਵੱਡਾ ਨੁਕਸਾਨ ਝੱਲਣਾ ਪਿਆ।

ਲਾਲ ਸਿੰਘ ਨੇ ਜਿੱਥੇ ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਜੀਰੀ ਲਿਆਉਣ ਦੀ ਅਪੀਲ ਕੀਤੀ ਹੈ ਨਾਲ ਹੀ ਉਹਨਾਂ ਨੂੰ ਪਰਾਲੀ ਨਾ ਜਲਾਉਣ ਬਾਰੇ ਵੀ ਕਿਹਾ। ਉਹਨਾਂ ਦੱਸਿਆ ਕਿ ਇਸ ਵਾਰ 50ਫੀਸਦੀ ਪੁਰਾਣਾ ਬਾਰਦਾਨਾ ਵਰਤਨ ਬਾਰੇ ਆੜਤੀਆਂ ਨੂੰ ਛੋਟ ਦਿੱਤੀ ਹੈ ਇਹ ਛੋਟ 2006 ਵਿੱਚ ਵੀ ਕਾਂਗਰਸ ਦੀ ਸਰਕਾਰ ਨੇ ਦਿੱਤੀ ਸੀ ਪਰ ਬਾਅਦ ਵਿੱਚ ਵਾਪਸ ਲੈ ਲਈ ਗਈ।

ਇਸ ਮੌਕੇ ਸ: ਲਾਲ ਸਿੰਘ ਨੇ ਸਨੌਰ ਮੰਡੀ ਵਿਖੇ 35 ਲੱਖ ਰੁਪਏ ਨਾਲ ਬਣਾਏ ਨਵੇਂ ਫੜ, 47 ਲੱਖ ਰੁਪਏ ਨਾਲ ਕੀਤੀ ਗਈ ਚਾਰ ਦਿਵਾਰੀ ਅਤੇ 12 ਲੱਖ ਰੁਪਏ ਨਾਲ ਕੀਤੀ ਗਈ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਵੀ ਉਦਘਾਟਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: