ਚੋਣ ਕਮਿਸ਼ਨ ਨੇ ਖਾਰਜ ਕੀਤੀਆਂ ਪੰਜਾਬ ਦੀਆਂ 6 ਸਿਆਸੀ ਪਾਰਟੀਆਂ

ss1

ਚੋਣ ਕਮਿਸ਼ਨ ਨੇ ਖਾਰਜ ਕੀਤੀਆਂ ਪੰਜਾਬ ਦੀਆਂ 6 ਸਿਆਸੀ ਪਾਰਟੀਆਂ

ਨਵੀਂ ਦਿੱਲੀ, 24 ਦਸੰਬਜ (ਏਜੰਸੀ): ਚੋਣ ਕਮਿਸ਼ਨ ਵਲੋਂ 255 ਗੈਰ ਮਾਨਤਾ ਪ੍ਰਾਪਤ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਆਪਣੀ ਸੂਚੀ ‘ਚੋਂ ਖਾਰਜ ਕਰ ਦਿੱਤਾ ਹੈ। ਇਸ ਸੂਚੀ ‘ਚ ਪੰਜਾਬ ਦੀਆਂ 6 ਪਾਰਟੀਆਂ ਵੀ ਸ਼ਾਮਲ ਹਨ। ਚੋਣ ਕਮਿਸ਼ਨ ਨੇ ਸਿੱਧੇ ਕਰਾਂ ਸੰਬੰਧੀ ਕੇਂਦਰੀ ਬੋਰਡ ਨੂੰ ਪੱਤਰ ਲਿਖ ਕੇ ਇਨ੍ਹਾਂ ਪਾਰਟੀਆਂ ਨੂੰ ਕੋਈ ਟੈਕਸ ਰਾਹਤ ਨਾ ਦੇਣ ਲਈ ਕਿਹਾ ਹੈ। ਸੂਚੀ ‘ਚੋਂ ਹਟਾਈਆਂ ਗਈਆਂ ਪੰਜਾਬ ਨਾਲ ਸੰਬਧਿਤ ਪਾਰਟੀਆਂ ‘ਚ ਡੈਮੋਕਰੇਟਿਕ ਬਹੁਜਨ ਸਮਾਜ ਮੋਰਚਾ, ਲੇਬਰ ਵਿਕਾਸ ਪਾਰਟੀ, ਲੋਕ ਹਿੱਤ ਪਾਰਟੀ, ਪੰਜਾਬ ਜਨਤਾ ਮੋਰਚਾ, ਪੰਜਾਬ ਪ੍ਰਦੇਸ਼ ਵਿਕਾਸ ਪਾਰਟੀ ਅਤੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਸ਼ਾਮਲ ਹਨ।
ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਪਾਰਟੀਆਂ ਸਿਰਫ ਕਾਗਜ਼ਾਂ ‘ਚ ਹੀ ਹੋਂਦ ਰੱਖਦੀਆਂ ਹਨ ਅਤੇ ਇਨ੍ਹਾਂ ਦੀ ਕੋਈ ਸਿਆਸੀ ਸਰਗਰਮੀ ਨਹੀਂ ਹੈ। ਇਨ੍ਹਾਂ ਪਾਰਟੀਆਂ ਨੇ 2005 ਤੋਂ ਲੈ ਕੇ 2015 ਦੌਰਾਨ 10 ਸਾਲਾਂ ‘ਚ ਕੋਈ ਸੰਸਦੀ ਜਾਂ ਵਿਧਾਨ ਸਭਾਈ ਚੋਣ ਨਹੀਂ ਲੜੀ। ਚੋਣ ਕਮਿਸ਼ਨ ਵਲੋਂ ਦਿੱਤੀ ਇਸ ਸੂਚੀ ਦੀ ਘੋਖ ਕਰਨ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ 255 ਪਾਰਟੀਆਂ ‘ਚੋਂ 24 ਉੱਤਰੀ ਭਾਰਤ ਦੇ ਸੂਬਿਆਂ ਨਾਲ ਸੰਬੰਧਿਤ ਹਨ। ਇਨ੍ਹਾਂ ‘ਚੋਂ ਸਭ ਤੋਂ ਵੱਧ 12 ਪਾਰਟੀਆਂ ਹਰਿਆਣਾ, 6 ਪੰਜਾਬ, 4 ਹਿਮਾਚਲ ਪ੍ਰਦੇਸ਼ ਅਤੇ ਦੋ ਉੱਤਰਾਖੰਡ ਨਾਲ ਸੰਬੰਧਿਤ ਹਨ।

Share Button

Leave a Reply

Your email address will not be published. Required fields are marked *