ਚੋਣ ਕਮਿਸ਼ਨ ਦੀ ਚੁਣੌਤੀ, ਕੋਈ ਨਾ ਪਹੁੰਚਿਆ ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ

ss1

ਚੋਣ ਕਮਿਸ਼ਨ ਦੀ ਚੁਣੌਤੀ, ਕੋਈ ਨਾ ਪਹੁੰਚਿਆ ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ

ਚੋਣ ਕਮਿਸ਼ਨ ਦੀ ਚੁਣੌਤੀ, ਕੋਈ ਨਾ ਪਹੁੰਚਿਆ ਵੋਟਿੰਗ ਮਸ਼ੀਨਾਂ ਨੂੰ ਹੈਕ ਕਰਨ

ਨਵੀਂ ਦਿੱਲੀ: ਚੋਣ ਕਮਿਸ਼ਨ ਦੀ ਈਵੀਐਮ ਮਸ਼ੀਨਾਂ ਨੂੰ ਹੈਕ ਕਰਨ ਦੀ ਚੁਨੌਤੀ ਸਵੀਕਾਰ ਕਰਨ ਲਈ ਰਾਜਨੀਤਕ ਪਾਰਟੀਆਂ ਕੋਲ ਮਹਿਜ਼ 24 ਘੰਟੇ ਦਾ ਸਮਾਂ ਬਚਿਆ ਹੈ। ਅਜੇ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਦੇ ਨੁਮਾਇੰਦੇ ਨੇ ਚੋਣ ਕਮਿਸ਼ਨ ਦੀ ਚੁਨੌਤੀ ਨੂੰ ਸਵੀਕਾਰ ਨਹੀਂ ਕੀਤਾ।

ਚੋਣ ਕਮਿਸ਼ਨ ਨੇ ਸੱਤ ਕੌਮੀ ਪਾਰਟੀ ਤੇ 49 ਖੇਤਰੀ ਪਾਰਟੀਆਂ ਨੂੰ 26 ਮਈ ਸ਼ਾਮ ਪੰਜ ਵਜੇ ਤੱਕ ਈਵੀਐਮ ਨੂੰ ਹੈਕ ਕਰਨ ਦੀ ਚੁਨੌਤੀ ਦਿੱਤੀ ਹੋਈ ਹੈ। ਰਾਜਨੀਤਕ ਪਾਰਟੀਆਂ 26 ਮਈ ਸ਼ਾਮੀ ਵਜੇ ਤੱਕ ਚੋਣ ਕਮਿਸ਼ਨ ਤੱਕ ਇਸ ਸਬੰਧੀ ਪਹੁੰਚ ਕਰ ਸਕਦੀਆਂ ਹਨ। ਚੋਣ ਕਮਿਸ਼ਨ ਕੋਲ ਅਜੇ ਤੱਕ ਕਿਸੇ ਵੀ ਰਾਜਨੀਤਕ ਪਾਰਟੀ ਨੇ ਪਹੁੰਚ ਨਹੀਂ ਕੀਤੀ। ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਤੇ ਬਸਪਾ ਨੇ ਈਵੀਐਮ ਨਾਲ ਛੇੜਛਾੜ ਹੋਣ ਦੀ ਆਸ਼ੰਕਾ ਪ੍ਰਗਟਾਈ ਸੀ।

ਇਸ ਤੋਂ ਬਾਅਦ ਕੁਝ ਹੋਰ ਰਾਜਨੀਤਕ ਪਾਰਟੀਆਂ ਨੇ ਇਸ ਵਿੱਚ ਸੁਰ ਮਿਲਾਈ ਸੀ। ਕਮਿਸ਼ਨ ਨੇ ਈਵੀਐਮ ਮਸ਼ੀਨ ਦੇ ਮਦਰ ਬੋਰਡ ਵਿੱਚ ਛੇੜਛਾੜ ਕਰਨ ਦੀ ਆਗਿਆ ਦੇਣ ਦੀ ਆਮ ਆਦਮੀ ਪਾਰਟੀ ਦੀ ਮੰਗ ਨੂੰ ਅੱਜ ਖ਼ਾਰਜ ਕਰ ਦਿੱਤਾ। ਇਸ ਤੋਂ ਪਹਿਲਾਂ 20 ਮਈ ਨੂੰ ਚੋਣ ਕਮਿਸ਼ਨ ਨੇ ਈਵੀਐਮ ਉੱਤੇ ਸਵਾਲ ਚੁੱਕਣ ਵਾਲਿਆਂ ਨੂੰ ਤਿੰਨ ਜੂਨ ਤੋਂ ਈਵੀਐਮ ਹੈਕ ਕਰਨ ਦੀ ਚੁਨੌਤੀ ਦਿੱਤੀ ਸੀ। ਇਸ ਤੋਂ ਬਾਅਦ ਮੁੱਖ ਚੋਣ ਕਮਿਸ਼ਨ ਨਸੀਮ ਜ਼ੈਦੀ ਨੇ ਆਖਿਆ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਮਸ਼ੀਨਾਂ ਨੂੰ ਹੈਕ ਕਰਨ ਦਾ ਮੌਕਾ ਦੇਣ ਦੀ ਗੱਲ ਆਖੀ ਸੀ। ਇਸ ਤਹਿਤ ਇਹ ਮੌਕਾ ਦਿੱਤਾ ਗਿਆ ਹੈ।

Share Button

Leave a Reply

Your email address will not be published. Required fields are marked *