ਚੋਣ ਕਮਿਸ਼ਨ ਤੋਂ ਪਹਿਲਾਂ ਹੀ ਬੀਜੇਪੀ ਨੇ ਐਲਾਨੀਆਂ ਚੋਣ ਤਾਰੀਖਾਂ, ਮੱਚਿਆ ਬਾਵਾਲ

ss1

ਚੋਣ ਕਮਿਸ਼ਨ ਤੋਂ ਪਹਿਲਾਂ ਹੀ ਬੀਜੇਪੀ ਨੇ ਐਲਾਨੀਆਂ ਚੋਣ ਤਾਰੀਖਾਂ, ਮੱਚਿਆ ਬਾਵਾਲ

ਨਵੀਂ ਦਿੱਲੀ: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਭਾਜਪਾ ਦੇ ਆਈਟੀ ਸੈੱਲ ਦੇ ਪ੍ਰਮੁੱਖ ਅਮਿਤ ਮਾਲਵੀਆ ਨੇ ਐਲਾਨ ਕਰ ਦਿੱਤਾ। ਬੀਜੇਪੀ ਨੇਤਾ ਨੇ ਟਵੀਟ ਕਰਕੇ ਕਿਹਾ ਕਿ 12 ਮਈ ਨੂੰ ਵੋਟਾਂ ਪੈਣਗੀਆਂ ਤੇ ਗਿਣਤੀ 18 ਮਈ ਨੂੰ ਹੋਵੇਗੀ। ਸਵਾਲ ਇਹ ਹੈ ਕਿ ਆਖਰ ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ ਹੀ ਅਮਿਤ ਮਾਲਵੀਆ ਨੂੰ ਕਿਵੇਂ ਪਤਾ ਲੱਗਿਆ?

ਇਸ ਮਾਮਲੇ ‘ਤੇ ਚੋਣ ਕਮਿਸ਼ਨ ਨੇ ਜਾਂਚ ਕਰਨ ਦੇ ਬਾਅਦ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਸੇ ਹੀ ਸਮੇਂ ਕਾਂਗਰਸ ਨੇ ਬੀਜੇਪੀ ਨੂੰ ‘ਸੁਪਰ ਇਲੈਕਸ਼ਨ ਕਮਿਸ਼ਨ’ ਕਿਹਾ ਹੈ। ਝਗੜਾ ਵਧਣ ਦੇ ਬਾਅਦ ਮਾਲਵੀਆ ਨੇ ਟਵੀਟ ਡਿਲੀਟ ਕਰ ਦਿੱਤਾ ਹੈ।

ਚੋਣ ਕਮਿਸ਼ਨ ਨੇ ਕਿਹਾ-

ਕਰਨਾਟਕ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਪਹਿਲਾਂ ਤੋਂ ਤੈਅ ਸਮੇਂ ‘ਤੇ ਪ੍ਰੈੱਸ ਕਾਨਫਰੰਸ ਕੀਤਾ ਸੀ। ਉਸ ਤੋਂ ਠੀਕ ਪਹਿਲਾਂ ਮਾਲਵੀਆ ਨੇ ਨੇਤਾਵਾਂ ਜਾਣਕਾਰੀ ਦਿੱਤੀ। ਚੋਣ ਕਮਿਸ਼ਨ ਤੋਂ ਜਦੋਂ ਅਮਿਤ ਮਾਲਵੀਆ ਦੇ ਟਵਿੱਟਰ ਨਾਲ ਸਬੰਧਤ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਕਿਹਾ ਬਣਦੀ ਕਾਰਵਾਈ ਕੀਤੀ ਜਾਵੇਗੀ। ਮੁੱਖ ਚੋਣ ਕਮਿਸ਼ਨਰ ਓਪੀ ਰਾਵਤ ਨੇ ਕਿਹਾ, ”ਇਹ ਗੰਭੀਰ ਮਾਮਲਾ ਹੈ, ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਰਨਾਟਕ ਰਾਜ ਦੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਹੈ। ਕਰਨਾਟਕ ਵਿਧਾਨ ਸਭਾ ਲਈ ਮਤਦਾਨ 12 ਮਈ ਨੂੰ ਤੇ ਚੋਣ ਨਤੀਜਿਆਂ ਦਾ ਐਲਾਨ 15 ਮਈ ਨੂੰ ਕੀਤਾ ਜਾਵੇਗੇ।

ਕਾਂਗਰਸ ਨੇ ਬੀਜੇਪੀ ਨੂੰ ਦੱਸਿਆ, ‘ਸੁਪਰ ਇਲੈਕਸ਼ਨ ਕਮਿਸ਼ਨ’

ਬੀਜੇਪੀ ਆਗੂ ਦੇ ਟਵੀਟ ਨੂੰ ਕਾਂਗਰਸ ਨੇ ਹੱਥੋਂ-ਹੱਥੀਂ ਲਿਆ। ਕਾਂਗਰਸ ਨੇ ਬੀਜੇਪੀ ‘ਤੇ ਨਿਸ਼ਾਨਾ ਸੇਧਦੇ ਹੋਏ ਕਿਹਾ, ”ਬੀਜੇਪੀ ਨੇ ਚੋਣ ਕਮਿਸ਼ਨ ਤੋਂ ਪਹਿਲਾਂ ਹੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ. ਬੀਜੇਪੀ ਹੁਣ ‘ਮਹਾਨ ਚੋਣ ਕਮਿਸ਼ਨ’ ਬਣ ਚੁੱਕੀ ਹੈ।”

ਕਾਂਗਰਸ ਨੇਤਾ ਰਦੀਪ ਸੁਰਜੇਵਾਲਾ ਨੇ ਕਿਹਾ, ”ਚੋਣ ਕਮਿਸ਼ਨ ਦੀ ਭਰੋਸੇਯੋਗਤਾ ਲਈ ਇਹ ਸਿੱਧੀ ਚੁਣੌਤੀ ਹੈ। ਕੀ ਚੋਣ ਕਮਿਸ਼ਨ ਗੁਪਤ ਸੂਚਨਾ ਲੀਕ ਕਰਨ ਦੇ ਮਾਮਲੇ ਵਿੱਚ ਅਮਿਤ ਸ਼ਾਹ ਨੂੰ ਨੋਟਿਸ ਤੇ ਬੀਜੇਪੀ ਦੇ ਆਈਟੀ ਸੈੱਲ ਦੇ ਮੁਖੀ ਖਿਲਾਫ ਐਫਆਈਆਰ ਦਰਜ ਕਰਾਉਣੀ ਚਾਹੀਦੀ ਹੈ?”

Share Button

Leave a Reply

Your email address will not be published. Required fields are marked *