Wed. Aug 21st, 2019

ਚੋਣਾਂ

ਚੋਣਾਂ

ਭਾਰਤ ਦੇ ਲੋਕਖ਼ ਹਾਲਾਂ ਚੁਪ ਹਨ, ਪਰ ਅਗਲੀਆਂ ਚੋਣਾਂ ਤੋਂ ਪਹਿਲਾਂ ਹੀ ਅਜ ਦਾ ਪ੍ਰਧਾਨ ਮੰਤਰੀ ਵੀ ਕੁਝ ਬੋਲ ਰਿਹਾਹੈ ਅਤੇ ਕਲ ਦਾ ਪ੍ਰਧਾਨ ਮੰਤਰੀ ਵੀ ਕੁਝ ਬੋਲ ਰਿਹਾ ਹੈ। ਅਤੇ ਇਹ ਆਪੋ ਵਿੱਚ ਸਾਂਝੀਆਂ ਕੀਤੀਆਂ ਟਿਪਣੀਆਂ ਹੀ ਉਹ ਸਭ ਕੁਝ ਆਖ ਗਈਆਂ ਹਨ ਜਿਹੜੀਆਂ ਲੋਕਾਂ ਨੇ ਪਤਾ ਨਹਖ਼ ਆਖਣੀਆਂ ਵੀ ਸਨ ਜਾਂ ਜਿਵੇਂ ਵਰਤਮਾਨ ਸਮਾਂ ਕਟ ਲਿਆ ਹੈ ਭਵਿਖ ਦਾ ਸਮਾ ਵੀ ਕਟ ਲੈਣ ਵੀ ਭਾਰਤੀਆਂ ਲਈ ਮੁਸ਼ਕਿਲ ਨਹਖ਼ ਸੀ। ਭਾਰਤੀਆਂ ਨੇ ਪਹਿਲਾਂ ਹੀ ਆਪਣਾ ਮਿਥਿਹਾਸ ਦਾ ਸਮਾ ਦੇਖਿਆ ਸੀ ਜਿਥੇ ਸੁਦਾਮਾਂ ਹਾਜ਼ਰ ਸੀ ਅਤੇ ਫਿਰ ਆਪਣੇ ਰਾਜਿਆਂ ਦਾ ਸਮਾਂ ਵੀ ਝੇਲਿਆ ਸੀ ਅਤੇ ਫਿਰ ਭਾਰਤੀਆਂ ਨੇ ਮੁਗ਼ਲ ਕਾਲ ਅਤੇ ਅੰਗਰੇਜ਼ਾਂ ਦਾ ਸਮਾਂ ਵੀ ਝੇਲ ਲਿਆ ਹੈ। ਇਹ ਭਾਰਤੀ ਪਿਛਲੇ ਸਤ ਦਹਾਕਿਆਂ ਤੋਂ ਆਜ਼ਾਦੀ ਅਤੇ ਪਰਜਾਤੰਤਰ ਵੀ ਦੇਖਦੇ ਆ ਰਹੇ ਹਨ ਅਤੇ ਜੋਵੀ ਹੋਇਆ ਹੈ, ਭਾਰਤੀਆਂ ਨੇ ਚੁਪ ਕਰਕੇ ਬਰਦਾਸ਼ਿਤ ਕਰ ਲਿਆ ਹੈ। ਇਹ ਭਾਰਤੀ ਰਾਮ ਰਾਜ ਦਾ ਸੁਪਨਾ ਲੈਕੇ ਇਹ ਆਜ਼ਾਦੀ ਅਤੇ ਇਸ ਪਰਜਾਤੰਤਰ ਵਿੱਚ ਦਾਖਲ ਹੋਏ ਸਨ ਅਤੇ ਅਜ ਵੀ ਆਸ ਲਗਾਈ ਬੈਠੇ ਹਨ ਕਿ ਕਦੀ ਨਾ ਕਦੀ ਇੰਨ੍ਹਾਂ ਨ ਆਜ਼ਾਦੀ ਅਤੇ ਪਰਜਾਤੰਤਰ ਦਾ ਸਵਾਦ ਵੀ ਮਾਨਣ ਦਾ ਮੌਕਾ ਮਿਲ ਜਾਵੇਗਾ।

ਅਗਲੀਆਂ ਚੋਣਾ ਸਾਡੇ ਸਾਹਮਣੇ ਹਨ ਅਤੇ ਅਜ ਚੋਣਾ ਵਿੱਚ ਹਾਜ਼ਰ ਪਾਰਟੀਆਂ ਆਪੋ ਆਪਣਾ ਪ੍ਰੋਗਰਾਮ ਉਲੀਕ ਰਹੀਆਂ ਹਨ ਅਤੇ ਨਾਲ ਨਾਲ ਇਕ ਦੂਜੇ ਉਤੇ ਟਿਪਣੀਆਂ ਵੀ ਕਸੀਆਂ ਜਾ ਰਹੀਆਂ ਹਨ। ਇਹ ਪ੍ਰਧਾਨ ਮੰਤਰੀ ਆਖ ਰਿਹਾ ਹੈ ਕਿ ਉਹ ਤਾਂ ਚੌਕੀਦਾਰ ਵਜੋਂ ਕੰਮ ਕਰ ਰਿਹਾ ਹੈ ਅਤੇ ਭਵਿਖ ਵਾਲਾ ਪ੍ਰਧਾਨ ਮੰਤਰੀ ਆਖ ਰਿਹਾ ਹੈ, ਚੌਕੀਦਾਰ ਨਹਖ਼, ਭਾਗੀਦਾਰ ਵਜੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਦੂਜਾ ਪ੍ਰਧਾਨ ਮੰਤਰੀ ਆਖ ਰਿਹਾ ਹੈ ਕਿ ਬਚਾ ਅਰਥਜਾਤ ਪਪੂ ਹੈ, ਜਿਤਨੀ ਕੁ ਸਮਝ ਹੈ ਬੋਲ ਰਿਹਾ ਹੈ। ਇਹ ਟਿਪਣੀਆਂ ਇਹ ਦਸ ਰਹੀਆਂ ਹਨ ਕਿ ਭਾਰਤੀਆਂ ਨੂੰ ਵਰਤਮਾਨ ਸਰਕਾਰ ਨੇ ਕੀ ਦਿਤਾ ਹੈ ਅਤੇ ਕਲ ਵਾਲੀ ਸਰਕਾਰ ਪਾਸੋਂ ਕੀ ਉਮੀਦਾ ਰਖੀਆਂ ਜਾ ਸਕਦੀਆਂ ਹਨ। ਇਸ ਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਅਜ ਤਕ ਦੀਆਂ ਹੋਈਆਂ ਸਰਕਾਰਾਂ ਵਾਲੇ ਵੀ ਆਪੋ ਵਿੱਚ ਐਸੇ ਸ਼ਬਦ ਹੀ ਇੱਕ ਦੂਜੇ ਖਿਲਾਫ ਬੋਲਕੇ ਸਮਾਂ ਕਟਦੇ ਰਹੇ ਹਨ ਅਤੇ ਸਾਡਾ ਕੀ ਬਣਿਆ ਹੈ, ਇਹ ਅਸਖ਼ ਸਾਰੇ ਹੀ ਜਾਣਦੇ ਹਾਂ। ਸਾਡਾ ਇਤਿਹਾਸ ਚਲਦਾ ਰਿਹਾ ਹੈ ਅਤੇ ਅਸਖ਼ ਗਰੀਬ ਵੀ ਹੁੰਦੇ ਰਹੇ ਹਾਂ, ਗਰੀਬਾਂ ਦੀ ਗਿਣਤੀ ਵੀ ਵਧਦੀ ਰਹੀ ਹੈ ਅਤੇ ਅਜ ਤਕ ਦੁਨੀਆਂ ਦੇ ਲੋਕਖ਼ ਅਗਰ ਇਸ ਮੁਲਕ ਦੀ ਸੈਰ ਕਰਨ ਆਉਂਦੇ ਹਨ ਤਾਂ ਇਸ ਮੁਲਕ ਦੀ ਗੁਰਬਤ ਅਤੇ ਪਛੜਾਪਣ ਹੀ ਦੇਖਣ ਆਉਂਦੇ ਹਨ ਅਤੇ ਸਾਡੇ ਮੁਲਕ ਦੇ ਮੰਗਤਿਆਂ, ਗਰੀਬਾਂ, ਝੋਂਪੜੀਆਂ ਅਤੇ ਖੁਲ੍ਹੇਆਸਮਾਨ ਤਲੇ ਸੁਤੇ ਲੋਕਾਂ ਦੀਆਂ ਤਸਵੀਰਾਂ ਹੀ ਦਿਖਾਈ ਜਾਂਦੇ ਹਨ ਜਾਂ ਆਪਣੇ ਮੁਲਕ ਦੇ ਅਖਬਾਰਾਂ ਵਿੱਚ ਛਾਪੀ ਜਾਂਦੇ ਹਨ ਅਤੇ ਅਜ ਤਕ ਦੇ ਹੁਕਮਰਾਨ ਅਜ ਤਕ ਇਹ ਨਹਖ਼ ਦਸ ਪਾਏ ਕਿ ਇਸ ਮੁਲਕ ਦੀ ਗੁਰਬਤ, ਗਰੀਬਾਂਦੀ ਗਿਣਤੀ ਕਿਵੇਂ ਘਟਾਈ ਜਾ ਸਕਦੀ ਹੈ ਅਤੇ ਨਾਂ ਹੀ ਅਜ ਤਕ ਕਿਸੇ ਇਹ ਹੀ ਦਸਿਆ ਹੈ ਕਿ ਇਹ ਗੁਰਬਤ ਅਤੇ ਪਛੜਾਪਣ ਕਿਵੇਂ ਦੂਰ ਕੀਤਾ ਜਾ ਸਕਦਾ ਹੈ।

ਪਿਛਲੀਆਂ ਚੋਣਾਂ ਵਿੱਚ ਰਾਜਸੀ ਪਾਰਟੀਆਂ ਨੂੰ ਪਤਾ ਸੀ ਕਿ ਸਾਡੇ ਮੁਲਕ ਦੇ ਲੋਕਾਂ ਪਾਸ ਪੈਸਾ ਨਹਖ਼ ਹੈ ਅਤੇ ਇਹੀ ਗੁਰਬਤ ਦਾ ਕਾਰਣ ਹੈ। ਇਸ ਲਈ ਇਸ ਰਾਜ ਕਰਦੀ ਪਾਰਟੀ ਨੇ ਇਹ ਆਖ ਦਿਤਾ ਸੀ ਕਿ ਵਿਦੇਸ਼ਾਂ ਵਿੱਚ ਪਿਆ ਕਾਲਾ ਧੰਨ ਦੇਸ਼ ਵਿੱਚ ਵਾਪਸ ਲਿਆਕੇ ਗਰੀਬ ਵਿੱਚ ਵੰਡ ਦਿਤਾ ਜਾਵੇਗਾ ਅਤੇ ਇਹ ਖੁਸ਼ੀ ਦੀ ਖਬਰ ਸੁਣਕੇ ਸਾਰੇ ਹੀ ਨਿਹਾਲ ਹੋ ਗਏ ਸਨ ਅਤੇ ਕਿਉਂਕਿ ਇਸ ਮੁਲਕ ਵਿੱਚ ਬਹੁਤੀ ਗਿਣਤੀ ਗਰੀਬਾਂ ਦੀ ਹੈੈ, ਗਰੀਬਾਂ ਦੀਆਂ ਸਾਰੀਆਂ ਵੋਟਾ ਨਾਲ ਇਹ ਪਾਰਟੀ ਜਿਤ ਗਈ ਸੀ ਅਤੇ ਅਜ ਲੋਕਖ਼ ਉਦਾਸ ਹਨ ਕਿ ਨਾ ਤਾਂ ਕਾਲਾ ਧੰਨ ਹੀ ਆਇਆ ਹੈ ਅਤੇ ਨਾ ਹੀ ਗਰੀਬਾਂ ਵਿੱਚ ਵੰਡਿਆ ਹੀ ਗਿਆ ਹੈ। ਭਵਿਖ ਵਾਲਾ ਪ੍ਰਧਾਨ ਮੰਤਰੀ ਕਾਲੇ ਧੰਨ ਦਪ ਗਲ ਨਹਖ਼ ਕਰ ਰਿਹਾ ਅਤੇ ਨਾ ਹੀ ਕਾਲਾ ਧੰਨ ਵਾਪਸ ਲਿਆਉਣ ਦਾ ਵਾਅਦਾ ਹੀ ਕਰ ਰਿਹਾ ਹੈ ਬਲਕਿ ਅਜ ਦੇ ਪ੍ਰਧਾਨ ਮੰਤਰੀ ਨੂੰ ਚੋਰਾਂ ਨਾਲ ਮਿਲਿਆ ਹੋਇਆ ਆਖ ਰਿਹਾ ਹੈ ਅਤੇ ਅਜ ਦਾ ਪ੍ਰਧਾਨ ਮੰਤਰੀ ਇਹ ਆਖ ਰਿਹਾ ਹੈ ਕਿ ਬਚਾ ਹੈ। ਗਲ ਬਣੀ ਨਹਖ਼ ਹੈ, ਸਾਡੇ ਰਾਜਸੀ ਖੇਤਰ ਵਿੱਚ ਇਹ ਗਲਾ ਚਲੀ ਜਾਂਦੀਆਂ ਹਨ ਅਤੇ ਕੁਝ ਚਿਰ ਚਰਚਾ ਵੀ ਚਲਦੀ ਹੈ। ਫਿਰ ਸਾਰਾ ਕੁਝ ਬੰਦ ਹੋ ਜਾਂਦਾ ਹੈ ਅਤੇ ਕੋਈ ਹੋਰ ਨਵੀਆਂ ਗਲਾਂ ਕਢਕੇ ਇਕ ਦੂਜੇ ਉਤੇ ਤੋਹਮਤਾਂ ਲਗਾ ਦਿਤੀਆਂ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਸਮਾਂ ਕਟੀ ਜਾਂਦਾ ਹੈ ਅਤੇ ਅਜ ਪਰਜਾਤੰਤਰ ਅਤੇ ਇਹ ਆਜ਼ਾਦੀ ਆਇਆ ਪੂਰੇ ਸਤ ਦਹਾਕੇ ਲੰਘ ਗਏ ਹਨ ਅਤੇ ਸਾਡੀਆਂ ਸਮਸਿਆਵਾ ਉਥੇ ਦੀਆਂ ਉਥੇ ਹੀ ਪਈਆਂ ਹਨ ਅਤੇ ਕੋਈ ਵੀ ਸਮਸਿਆ ਹਲ ਨਹਖ਼ ਕੀਤੀ ਗਈ।

ਅਸਖ਼ ਤਾਂ ਇਹ ਵੀ ਸਮਝ ਗਏ ਹਾਂ ਕਿ ਇਹ ਸਾਰੇ ਰਾਜਸੀ ਆਦਮੀ ਇਕ ਹੀ ਕਿਸਮ ਦੇ ਹਨ ਅਤੇ ਇਹ ਪਾਰਟੀਆਂ ਟੀਮਾਂ ਦੀ ਤਰ੍ਹਾਂ ਹਨ ਅਤੇ ਰਾਜਸੀ ਮੰਚ ਉਤੇ ਜੋ ਵੀ ਕੀਤਾ ਜਾ ਰਿਹਾ ਹੈ, ਬਸ ਦੌਸਤਾਨਾਂ ਮੈਚਾ ਦੀ ਤਰ੍ਹਾਂ ਦਾ ਹੈ ਅਤੇ ਇਹ ਚੋਣਾਂ ਪਾਨੀਪਤ ਦੀਆਂ ਰਸਮੀ ਜਿਹੀਆਂ ਲੜਾਈਆਂ ਹਨ। ਜਿਹੜਾ ਵੀ ਜਿਤਕੇ ਦਿਲੀ ਦੀ ਕੁਰਸੀ ਉਤੇ ਆ ਬੈਠਦਾ ਹੈ ਅਸਖ਼ ਪੁਰਾਣੇ ਵਕਤਾ ਵਾਂਗ ਉਸਦੇ ਅਗੇ ਸਲਾਮਾਂ ਕਰਨ ਲਗ ਪੈਂਦੇ ਹਾਂ। ਇਸ ਤਰ੍ਹਾਂ ਅਸਖ਼ ਸਤ ਦਹਾਕਿਆਂ ਦਾ ਸਮਾਂ ਗਵਾ ਲਿਆ ਹੈ।

ਪਿਛਲੇ ਸਤ ਦਹਾਕਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਈ ਪਰਗਤੀ ਕਾਰਣ ਅਤੇ ਅੰਗਰੇਜ਼ਾਂ ਦੇ ਵਕਤਾਂ ਦੀਆਂ ਸਥਾਪਿਤ ਕੰਪਨੀਆਂ ਕਾਰਣ ਸਾਡੇ ਮੁਲਕ ਵਿੱਚ ਅਨਾਜ ਦੀ ਕਮੀ ਦੂਰ ਕਰ ਦਿਤੀ ਗਈ ਹੈ ਅਤੇ ਅਸਖ਼ ਵੀ ਆਦਮੀ ਦੀ ਵਰਤੋਂ ਦੀ ਹਰ ਸ਼ੈਅ ਤਿਆਰ ਕਰਕੇ ਆ ਗਏ ਹਾਂ ਅਤੇ ਅਜ ਦੁਨੀਆਂ ਦੀ ਮਾਰਕੀਟ ਵਿੱਚ ਸਾਡਾ ਸਾਮਾਨ ਵੀ ਵਿਕਣ ਲਈ ਆ ਗਿਆ ਹੈ। ਸਡੇ ਆਪਣੇ ਮੁਲਕ ਵਿੱਚ ਵੀ ਵਿਕਦਾ ਹੈ, ਪਰ ਸਾਡੇ ਮੁਲਕ ਦੇ ਲੋਕਾਂ ਪਾਸ ਕੈਸ਼ ਪੈਸਾ ਬਹੁਤ ਹੀ ਘਟ ਹੈ ਅਤੇ ਇਸ ਲਈ ਹਾਲਾਂ ਵੀ ਸਾਡੇ ਮੁਲਕ ਵਿੱਚ ਸਾਡਾ ਹੀ ਬਣਾਇਆ ਸਾਮਾਨ ਨਹਖ਼ੁ ਵਿਕ ਰਿਹਾ ਅਤੇ ਇਸ ਲਈ ਅਜ ਵੀ ਇਥੇ ਗੁਰਬਤ ਹੀ ਫੈਲੀ ਹੋਈ ਹੈ। ਇਸ ਲਈ ਅਸਖ਼ ਅਜ ਦੇ ਪ੍ਰਧਾਨ ਮੰਤਰੀ ਨੂੰ ਵੀ ਅਤੇ ਕਲ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਆਪੋ ਵਿੱਚ ਇਕ ਦੂਜੇ ਉਤੇ ਤੋਹਮਤਾਂ ਨਾ ਲਗਾਈ ਜਾਓ, ਬਲਕਿ ਕੋਈ ਉਪਾਵ ਲਭੋ ਜਿਸ ਨਾਲ ਹਰ ਘਰ ਪਾਸ ਨਕਦੀ ਆ ਜਾਵੇ ਤਾਂਕਿ ਉਹ ਲੋੜਖ਼ਦੀ ਹਰ ਸ਼ੈਅ ਖਰੀਦ ਸਕਣ। ਹਰ ਕਿਸੇ ਪਾਸ ਵਾਜਬ ਜਿਹਾ ਰੁਜ਼ਗਾਰ ਹੋਵੇ ਅਤੇ ਵਾਜਬ ਜਿਹੀ ਆਮਦਨ ਆ ਜਾਵੇ ਤਾਂ ਲੋਕਖ਼ ਆਪ ਹੀ ਗੁਰਬਤ ਵਿੱਚੋਂ ਬਾਹਰ ਨਿਕਲ ਆਉਣਗੇ ਅਤੇ ਇਹ ਪਛੜਾਪਣ ਵੀ ਆਪ ਹੀ ਦੂਰ ਕਰ ਲੈਣਗੇ। ਜਿਥੇ ਅਜ ਅਸਖ਼ ਅਨਾਜ ਪੈਦਾ ਕਰ ਲਿਆ ਹੈ ਅਤੇ ਵਰਤੋਂ ਦੀ ਹਰ ਸ਼ੈਅ ਤਿਆਰ ਕਰ ਲਈ ਹੈ ਉਥੇ ਇਹ ਦੋ ਨਿਕੇ ਨਿਕੇ ਕੰਮ ਵੀ ਅਸਖ਼ ਕਰ ਸਕਦੇ ਹਾਂ ਅਤੇ ਇਸ ਲਈ ਵਾਜਬ ਜਿਹੇ ਲੋਕ ਸੇਵਕਾ ਦੀ ਜ਼ਰੂਰਤ ਹੈ। ਇਹ ਚੋਰ ਅਤੇ ਪਪੂ ਦੀਆਂ ਗਲਾਂ ਕਰਕੇ ਸਾਨੂੰ ਬਨਾਵਟੀ ਹਾਸਾ ਹਸਣ ਉਤੇ ਮਜਬੂਰ ਨਾ ਕੀਤਾ ਜਾਵੇ।

ਅੱਜ ਦੇ ਪ੍ਰਧਾਨ ਮੰਤਰੀ ਅਤੇ ਸੰਭਾਵੀ ਪ੍ਰਧਾਨ ਮੰਤਰੀ ਦੋਹਾਂ ਨੇ ਇਕ ਦੂਜੇ ਉਤੇ ਐਸੀਆਂ ਟਿੱਪਣੀਆਂ ਕਸ ਦਿਤੀਆਂ ਹਨ ਕਿ ਅਜੱ ਭਾਰਤੀਆ ਦੀ ਸਮਝ ਵਿੱਚ ਇਹ ਹੀ ਨਹਖ਼ ਆ ਰਿਹਾ ਕਿ ਕਲ 2019 ਦੀਆਂ ਚੋਣਾ ਵਿੱਚ ਦੋਹਾਂ ਚੋਂ ਕਿਸਨੂੰ ਪ੍ਰਧਾਨ ਮੰਤਰੀ ਚੁਣਿਆ ਜਾਵੇ ਅਤੇ ਤੀਜਾ ਸੰਭਾਵੀ ਪ੍ਰਧਾਨ ਮੰਤਰੀ ਰਾਜਸੀ ਪਾਰਟੀਆਂ ਨੇ ਹਾਲਾਂ ਤਕ ਸਾਡੇ ਸਾਹਮਣੇ ਹੀ ਨਹਖ਼ ਕੀਤਾ। ਇਸ ਲਈ ਇਸ ਵਾਰਖ਼ ਭਾਰਤ ਦੇ ਵੋਟਰ ਐਂਵੇਂ ਹੀ ਵੋਟਾ ਪਾ ਆਉਣਗੇ ਅਤੇ ਨਤੀਜਾ ਲਾਟਰੀ ਵਾਂਗ ਹੀ ਨਿਕਲੇਗਾ।

ਦਲੀਪ ਸਿੰਘ

101-ਸੀ ਵਿਕਾਸ ਕਲੋਨੀ,

ਪਟਿਆਲਾ-ਪੰਜਾਬ-ਭਾਰਤ-147001

1 thought on “ਚੋਣਾਂ

  1. My photograph displayed is correct and this time you only displayed my name missing wasan please write my full name and if you can title of my articles may not be changed because I name my articles with care.
    I am really thankful to your organisation that you are displaying my articles for gneral public.
    Dalip Singh Wasan, Advocate, Patiala.

Leave a Reply

Your email address will not be published. Required fields are marked *

%d bloggers like this: