ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਚੋਣਾਂ 2 ਦਸੰਬਰ ਨੂੰ ਹੀ, ਮੈਬਰ ਦੀਵਾਨ ਦੇ ਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ : ਚੋਣ ਅਬਜਰਵਰ

ਚੋਣਾਂ 2 ਦਸੰਬਰ ਨੂੰ ਹੀ, ਮੈਬਰ ਦੀਵਾਨ ਦੇ ਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ : ਚੋਣ ਅਬਜਰਵਰ
ਚੋਣ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਪੋਲਿੰਗ ਏਜੰਟਾਂ ਅਤੇ ਅਧਿਕਾਰੀਆਂ ਦੀ ਮੀਟਿੰਗ ਅੱਜ

ਅਮ੍ਰਿਤਸਰ 30 ਨਵੰਬਰ: ਚੀਫ ਖਾਲਸਾ ਦੀਵਾਨ ਦੀਆਂ 2 ਦਸੰਬਰ ਨੂੰ ਹੋਰੀਆਂ ਜਨਰਲ ਚੋਣਾਂ ‘ਚ ਦੀਵਾਨ ਦੇ ਮੈਬਰ ਦੀਵਾਨ ਦੇ ਸੰਵਿਧਾਨ ਮੁਤਾਬਕ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ। ਇਸ ਬਾਰੇ ਪ੍ਰਧਾਨਗੀ ਲਈ ਉਮੀਦਵਾਰ ਨਿਰਮਲ ਸਿੰਘ ਠੇਕੇਦਾਰ ਨੇ ਕਿਹਾ ਕਿ ਦੀਵਾਨ ਦੇ ਚੋਣ ਅਬਜਰਵਰ ਸ: ਇਕਬਾਲ ਸਿੰਘ ਲਾਲਪੁਰਾ ਅਤੇ ਡਾ: ਜਸਵਿੰਦਰ ਸਿੰਘ ਢਿਲੋਂ ਨੇ ਉਹਨਾਂ ਨੁੰ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਵਿਅਕਤੀ ਵਲੋਂ ਚੋਣਾਂ ਪ੍ਰਤੀ ਖੜੇ ਕੀਤੇ ਜਾ ਰਹੇ ਕਿਸੇ ਵੀ ਭੰਬਲਭੁਲੇ ਦਾ ਚੋਣ ਪ੍ਰਕਿਰਿਆ ‘ਤੇ ਕੋਈ ਅਸਰ ਨਹੀਂ ਪਵੇਗਾ। ਦੋਹਾਂ ਚੋਣ ਅਬਜਰਵਰ ਅਨੁਸਾਰ ਬਲਜਿੰਦਰ ਸਿੰਘ ਦਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਣਾ ਉਹਨਾਂ ਦਾ ਨਿੱਜੀ ਫੈਸਲਾ ਸੀ, ਇਸ ਪ੍ਰਤੀ ਉਹਨਾਂ ਤੋਂ ਕੋਈ ਸਲਾਹ ਨਹੀਂ ਲਈ ਗਈ। ਉਹਨਾਂ ਕਿਹਾਕਿ ਚੋਣ ਅਬਜਰਵਰ ਦੀਵਾਨ ਦੀ ਨਿਰਪਖ ਅਤੇ ਸੰਵਿਧਾਨ ਮੁਤਾਬਕ ਚੋਣ ਕਰਾਉਣ ‘ਚ ਹਰ ਤਰ੍ਹਾਂ ਸਮਰਥ ਹਨ। ਉਨਾਂ ਦਸਿਆ ਕਿ 2 ਦਸੰਬਰ ਨੂੰ ਕਰਾਈ ਜਾਣ ਵਾਲੀ ਚੋਣ ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਅਤੇ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਅਤੇ ਹੋਰਨਾਂ ਜਿਮੇਵਾਰ ਅਧਿਕਾਰੀਆਂ ਦੀ ਕਲ ਸ਼ਨੀਵਾਰ ਨੂੰ ਦੋ ਵਜੇ ਮੀਟਿੰਗ ਬੁਲਾਈ ਗਈ ਹੈ।

Leave a Reply

Your email address will not be published. Required fields are marked *

%d bloggers like this: