ਚੋਣਾਂ ਦੇ ਰੌਲੇ ‘ਚ ਸੰਗਰੂਰ ਦੀ ਇਸ ਕੁੜੀ ਨਾਲ ਕੀਤਾ ਵਾਅਦਾ ਭੁੱਲੇ ਭਗਵੰਤ ਮਾਨ!

ss1

ਚੋਣਾਂ ਦੇ ਰੌਲੇ ‘ਚ ਸੰਗਰੂਰ ਦੀ ਇਸ ਕੁੜੀ ਨਾਲ ਕੀਤਾ ਵਾਅਦਾ ਭੁੱਲੇ ਭਗਵੰਤ ਮਾਨ!

ਪੰਜਾਬ ‘ਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਰੌਲੇ ‘ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਹੁਸਨ ਕੌਰ ਨਾਂ ਦੀ ਕੁੜੀ ਨਾਲ ਕੀਤੇ ਗਏ ਵਾਅਦੇ ਨੂੰ ਭੁੱਲ ਗਏ ਲੱਗਦੇ ਹਨ। ਤੁਹਾਨੂੰ ਯਾਦ ਕਰਵਾ ਦੇਈਏ ਕਿ 23 ਸਾਲਾ ਹੁਸਨ ਕੌਰ ਸੰਗਰੂਰ ਦੇ ਪਿੰਡ ਬੀਰ ਕਲਾਂ ਦੀ ਵਸਨੀਕ ਹੈ। ਹੁਸਨ ਕੌਰ ਉਹੀ ਕੁੜੀ ਹੈ, ਜਿਸ ਨੇ ਆਪਣੇ ਭਰਾ ਅਤੇ ਪਿਤਾ ਦੀ ਮੌਤ ਤੋਂ ਬਾਅਦ ਗੰਨੇ ਦੇ ਜੂਸ ਦੀ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣਾ ਸ਼ੁਰੂ ਕਰ ਦਿੱਤਾ ਸੀ। ਹੁਸਨ ਕੌਰ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਉਸ ਦਾ ਘਰ ਸਰਕਾਰੀ ਸਹਾਇਤਾ ਨਾਲ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।
ਭਗਵੰਤ ਮਾਨ ਦੇ ਇਸ ਭਰੋਸੇ ਤੋਂ ਬਾਅਦ ਹੁਸਨ ਕੌਰ ਨੇ ਆਮ ਆਦਮੀ ਪਾਰਟੀ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਾਰਟੀ ਦੀ ਰੈਲੀਆਂ ਤੋਂ ਦੇਰ ਰਾਤ ਤੱਕ ਘਰ ਜਾਂਦੀ ਰਹੀ ਪਰ ਭਗਵੰਤ ਮਾਨ ਨੇ ਦੁਬਾਰਾ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ। ਹੁਸਨ ਕੌਰ ਨੇ ਦੱਸਿਆ ਕਿ ਹੁਣ ਆਪ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਸੱਤਾ ‘ਚ ਆਉਂਦੇ ਹਨ ਤਾਂ ਉਸ ਨੂੰ ਘਰ ਜ਼ਰੂਰ ਮੁਹੱਈਆ ਕਰਵਾਇਆ ਜਾਵੇਗਾ। ਇਸ ਸੰਬੰਧੀ ਡੀ. ਸੀ. ਜਸਕੀਰਨ ਸਿੰਘ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਜ਼ਿਲਾ ਪ੍ਰਸ਼ਾਸਨ ਨੂੰ ਹੁਸਨ ਕੌਰ ਦੀ ਮਦਦ ਕਰਨ ਲਈ ਕਿਹਾ ਹੈ ਪਰ ਲਿਖਤੀ ਤੌਰ ‘ਤੇ ਨਹੀਂ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਸਨ ਕੌਰ ਨੂੰ ਕੋਈ ਮਦਦ ਨਹੀਂ ਮਿਲ ਸਕੀ ਪਰ ਉਹ ਕਿਸੇ ਹੋਰ ਸਕੀਮ ਦੇ ਤਹਿਤ ਉਸ ਦਾ ਘਰ ਬਣਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।

Share Button

Leave a Reply

Your email address will not be published. Required fields are marked *