ਚੈਕ ਗਣਰਾਜ ਦੇ ਰਾਜਦੂਤ ਵੱਲੋਂ ਕੈਪਟਨ ਨਾਲ ਮੁਲਾਕਾਤ

ss1

ਚੈਕ ਗਣਰਾਜ ਦੇ ਰਾਜਦੂਤ ਵੱਲੋਂ ਕੈਪਟਨ ਨਾਲ ਮੁਲਾਕਾਤ

ਪੰਜਾਬ ‘ਚ ਮੈਨੂਫੈਕਚਰਿੰਗ ਖੇਤਰ ਵਿਚ ਸੰਭਾਵੀ ਨਿਵੇਸ਼ ਨੂੰ ਲੈ ਕੇ ਚੈਕ ਗਣਰਾਜ ਦੇ ਰਾਜਦੂਤ ਸ੍ਰੀ ਮੀਲਾਨ ਹੋਵੇਰਕਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਅਹਿਮ ਵਿਚਾਰਾਂ ਕੀਤੀਆਂ। ਇੱਕ ਉÎੱਚ ਪਧੱਰੀ ਵਫ਼ਦ ਨਾਲ ਮੁੱਖ ਮੰਤਰੀ ਨੂੰ ਮਿਲਣ ਆਏ ਹੋਵੋਰਕਾ ਨੇ ਕਾਂਗਰਸ ਸਰਕਾਰ ਵਲੋਂ ਸੂਬੇ ਵਿਚ ਬਦਲੀ ਨਿਵੇਸ਼ ਦੀ ਹਵਾ ਦੇ ਮੱਦੇਨਜ਼ਰ ਪੰਜਾਬ ਵਿਚ ਨਿਵੇਸ਼ ਦੀ ਇੱਛਾ ਜ਼ਾਹਰ ਕੀਤੀ ਹੈ।  ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਪੁੱਜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੋਕਾਂ ਸਦਕਾ ਰਾਜ ਅੰਦਰ ਸਿਹਤਮੰਦ ਉਦਯੋਗਿਕ ਵਾਤਾਵਰਣ ਹੈ ਜਿਸ ਤੋਂ ਭਾਰਤੀ ਅਤੇ ਵਿਦੇਸ਼ੀ ਨਿਵੇਸ਼ਕ ਉਦਯੋਗਾਂ ਦੀ ਮੰਗ ਅਨੁਸਾਰ ਲਾਹਾ ਲੈ ਸਕਦੇ ਹਨ।  ਉਨਾਂ ਦੱਸਿਆ ਕਿ ਪੰਜਾਬ ਦੇਸ਼ ਅੰਦਰ ਉਦਯੋਗਾਂ ਲਈ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ ਅਤੇ ਸੌਰ ਊਰਜਾ ਦੇ ਖੇਤਰ ਵਿਚ ਵੱਡੇ ਪਧੱਰ ‘ਤੇ ਆਧਾਰ ਸਥਾਪਤ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਵਫ਼ਦ ਨੂੰ ਦੱਸਿਆ ਕਿ ਰਾਜ ਵਿਚ ਉਦਯੋਗਾਂ ਨੂੰ ਹੋਰ ਪ੍ਰਫ਼ਲੱਤ ਕਰਨ ਅਤੇ ਉਦਯੋਗਿਕ ਸਭਿਆਚਾਰ ਨੂੰ ਮਿੱਤਰਤਾ ਵਾਲਾ ਬਣਾਉਣ ਲਈ ਉਨਾਂ ਨੇ ਬੀਤੇ ਦਿਨੀ ਨਵੀਂ ਉਦਯੋਗਿਕ ਨੀਤੀ ਲਿਆਂਦੀ ਹੈ ਤਾਂ ਜੋ ਉਦਯੋਗਾਂ ਦੀ ਸਥਾਪਤੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵਲੋਂ ਦਰਨਿਕਾਰ ਕੀਤੇ ਉਦਯੋਗਿਕ ਵਿਕਾਸ ਨੂੰ ਮੁੜ ਪਟੜੀ ‘ਤੇ ਲਿਆਉਣ ਲਈ ਉਨਾਂ ਦੀ ਸਰਕਾਰ ‘ਬਿਜਨੈਂਸ ਫਸਟ’ (ਪਹਿਲਾਂ ਵਪਾਰ) ਦੇ ਏਜੰਡੇ ‘ਤੇ ਕੰਮ ਕਰ ਰਹੀ ਹੈ। ਚੈਕ ਗਣਰਾਜ ਨੂੰ ਦੁਨੀਆਂ ਦੀ ਤੇਜ਼ੀ ਨਾਲ ਵਧਦੀ ਆਰਥਿਕਤਾ ਕਰਾਰ ਦਿੰਦਿਆ ਚੈਕ ਰਾਜਦੂਤ ਸ੍ਰੀ ਹੋਵੋਰਕਾ ਨੇ ਦੱਸਿਆ ਕਿ ਉਨ੍ਹਾਂ ਦਾ ਮੁਲਕ ਪੰਜਾਬ ਸਰਕਾਰ ਵੱਲੋਂ ਇਲੈਕਟ੍ਰਾਨਿਕ, ਫੂਡ ਪ੍ਰੋਸੈਸਿੰਗ, ਸੁਰੱਖਿਆ,  ਸੂਚਨਾ ਤਕਨਾਲੋਜੀ, ਪ੍ਰਾਹੁਣਚਾਰੀ, ਮਨੋਰੰਜਨ ਅਤੇ ਮੀਡੀਆ ਆਦਿ ਖੇਤਰਾਂ ਵਿਚ ਰਾਜ ਅੰਦਰਲੇ ਅਸੀਮ ਮੌਕਿਆਂ ‘ਤੋਂ ਭਰਪੂਰ ਲਾਹਾ ਲੈਣ ਤੇ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ Àਨ੍ਹਾਂ ਦੇਸ਼ ਵਲੋਂ ਰਾਜ ਅੰਦਰ ਵਿਸ਼ਾਲ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨਾ ਵੀ ਵਿਚਾਰ ਅਧੀਨ ਹੈ। ਖੇਤਰੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਮਕਸਦ ਲਈ 15 ਸੀਟਾਂ ਵਾਲੇ ਏਅਰ ਕਰਾਫਟ ਦੀ ਪੇਸ਼ਕਸ਼ ਕਰਦਿਆਂ ਰਾਜਦੂਤ ਨੇ ਕਿਹਾ ਕਿ ਇਹ ਛੋਟਾ ਜਹਾਜ ਪੰਜਾਬ ਦੇ ਕਿਸੇ ਵੀ ਖੇਤਰ ਤੋ ਦੂਰ ਦਰਾਡੇ ਖੇਤਰਾਂ ਸਥਾਪਤ ਕੀਤੇ ਮੋਬਾਈਲ ਏਅਰਪੋਰਟਾਂ ਲਈ ਚਲਾਏ ਜਾ ਸਕਦੇ ਹਨ।  ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਚੈਕ ਗਣਰਾਜ ਦੇ ਰਾਜਦੂਤ ਵਲੋਂ ਕੀਤੀ ਪੇਸ਼ਕਸ਼ ਅਤੇ ਦਿੱਤੇ ਸੁਝਾਅ ‘ਤੇ ਭਵਿੱਖ ਵਿਚ ਵਿਚਾਰਾਂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆਂ ਸਲਾਹਕਾਰ ਰਵੀਨ ਠੁਕਰਾਲ, ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ ਰਾਕੇਸ਼ ਵਰਮਾ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *