ਚੇਅਰਮੈਨ ਮਲੂਕਾ ਵੱਲੋ ਗਰਾਂਮ ਪੰਚਾਇਤਾਂ,ਸਪੋਰਟਸ ਕਲੱਬਾਂ ਅਤੇ ਨਗਰ ਪੰਚਾਇਤਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ss1

ਚੇਅਰਮੈਨ ਮਲੂਕਾ ਵੱਲੋ ਗਰਾਂਮ ਪੰਚਾਇਤਾਂ,ਸਪੋਰਟਸ ਕਲੱਬਾਂ ਅਤੇ ਨਗਰ ਪੰਚਾਇਤਾਂ ਨੂੰ ਵੰਡੀਆਂ ਸਪੋਰਟਸ ਕਿੱਟਾਂ

ppppppppਭਗਤਾ ਭਾਈ ਕਾ 21 ਅਕਤੂਬਰ (ਸਵਰਨ ਸਿੰਘ ਭਗਤਾ)ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਚਾਇਤ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਕਲੱਬਾਂ ਅਤੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੱਜ ਪਿੰਡ ਮਲੂਕਾ ਵਿਖੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵਲੋਂ ਗਰਾਂਮ ਪੰਚਾਇਤਾਂ,ਸਪੋਰਟਸ ਕਲੱਬਾਂ ਅਤੇ ਨਗਰ ਪੰਚਾਇਤਾਂ ਨੂੰ 75 ਬਾਲੀਬਾਲ ਕਿੱਟਾਂ ਅਤੇ 75 ਕ੍ਰਿਕੇਟ ਕਿੱਟਾਂ ਵੰਡੀਆਂ ਗਈਆਂ । ਇਸ ਮੌਕੇ ਚੇਅਰਮੈਨ ਗੁਰਪੀ੍ਰਤ ਸਿੰਘ ਮਲੂਕਾ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਓਪਰਾਲੇ ਕੀਤੇ ਜਾ ਰਹੇ ਹਨ, ਜਿਸ ਵਿੱਚ ਵਿਸ਼ੇਸ ਤੌਰ ਤੇ ਖੇਡਾਂ ਵਿੱਚ ਉਬਤਸ਼ਾਹਿਤ ਕਰਨ ਲਈ ਨੌਜਵਾਨਾਂ ਨੂੰ ਮੁਫਤ ਖੇਡ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਨਾਲ ਜਿੱਥੇ ਖੇਡਾਂ ਵਿੱਚ ਮੱਲਾਂ ਮਾਰਲਗੇ,ਉਥੇ ਹੀ ਸ਼ਰੀਰਕ ਪੱਖੋਂ ਵੀ ਤੁੰਦਰੁਸਤ ਰਹਿਣਗੇ । ਉਨਾਂ ਨੇ ਨੌਜਵਾਨ ਪੀੜੀ ਨੂੰ ਸਿਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਵੱਧ ਚੜਕੇ ਹਿੱਸਾ ਲੈਣ ਲਾਂਈ ਪ੍ਰੇਰਿਤ ਕੀਤਾ । ਇਸ ਮੌਕੇ ਚੇਅਰਮੈਨ ਮਲੂਕਾ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪੰਚਾਹਿਤ ਮੰਤਰੀ ਸ਼ਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ 3 ਨਵੰਬਰ ਤੋਂ ਪੰਜਾਬ ਵਿੱਚ ਵਿਸ਼ਵ ਕਬੱਡੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ । ਉਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਰੂਚੀ ਪੈਦਾ ਕਰਨ । ਇਸ ਮੌਕੇ ਉਨਾਂ ਦੇ ਨਾਲ ਨਾਇਬ ਤਹਿਸੀਲਦਾਰ ਬਲਜਿੰਦਰ ਕੌਰ,ਰਾਕੇਸ਼ ਕੁਮਾਰ ਭਗਤਾ ਪ੍ਰਧਾਨ ਨਗਰ ਕੌਂਸਲ, ਚੇਅਰਮੇਨ ਗਗਨਦੀਪ ਸਿੰਘ ਗਰੇਵਾਲ,ਕੌਂਸਲਰ ਜਗਮੋਹਨ ਲਾਲ,ਲਖਵੀਰ ਸਿੰਘ,ਕਰਮਜੀਤ ਸਿੰਘ ਕਾਗੜ ,ਮੇਵਾ ਸਿੰਘ ਪ੍ਰਧਾਨ ਕੋਠਾ ਗੁਰੂ,ਹਰਜੀਤ ਸਿੰਘ ਪ੍ਰਧਾਨ ਮਲੂਕਾ,ਰੇਸ਼ਮ ਸਿੰਘ ਸਰਪੰਚ,ਵਾਈਸ ਚੇਅਰਮੈਨ ਪਰਮਜੀਤ ਕਾਕਾ ਸਿੱਧੂ,ਮਨਦੀਪ ਸ਼ਰਮਾ ਆਦਿ ਸਨ ।

Share Button

Leave a Reply

Your email address will not be published. Required fields are marked *