ਚੇਅਰਮੈਨ ਮਲੂਕਾ ਦੀ ਅਗਵਾਈ ‘ਚ ਉੱਪ ਮੁੱਖ ਮੰਤਰੀ ਦੇ ਜਨਮ ਦਿਹਾੜੇ ਤੇ ਲਗਾਏ ਗਏ ਬੂਟੇ

ss1

ਚੇਅਰਮੈਨ ਮਲੂਕਾ ਦੀ ਅਗਵਾਈ ‘ਚ ਉੱਪ ਮੁੱਖ ਮੰਤਰੀ ਦੇ ਜਨਮ ਦਿਹਾੜੇ ਤੇ ਲਗਾਏ ਗਏ ਬੂਟੇ

10-23
ਭਗਤਾ ਭਾਈ ਕਾ 9 ਜੁਲਾਈ [ਸਵਰਨ ਸਿੰਘ ਭਗਤਾ]ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੱਧ ਬਾਦਲ ਦੇ 54ਵੇਂ ਜਨਮ ਦਿਨ ਮੌਕੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ‘ਚ ਜਲਾਲ ਵਿਖੇ ਇੱਕ ਵਿਸ਼ੇਸ ਸਮਾਗਮ ਅਯੋਜਿਤ ਕੀਤਾ ਗਿਆ । ਜਿਸ ‘ਚ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਉੱਪ ਮੁੱਖ ਮੰਤਰੀ ਦੀ ਲੰਬੀ ਉਮਰ ਅਤੇ ਪਾਰਟੀ ਦੀ ਚੜਦੀ ਕਲਾ ਲਈ ਅਰਦਾਸ ਕੀਤੀ ਗਈ ਅਤੇ ਸੰਗਤਾਂ ਵਿੱਚ ਲੱਡੂ ਵੰਡੇ ਗਏ। ਇਸ ਤੋਂ ਬਾਅਦ ਪਿੰਡ ਦੀ ਸਮੁਚੀ ਪੰਚਾਇਤ ਅਤੇ ਯੂਥ ਕਲੱਬਾਂ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਅਤੇ ਪਿੰਡ ਦੇ ਪ੍ਰਮੁਖ ਸਥਾਨਾਂ ਤੇ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਾਏ ਗਏ। ਇਸ ਮੌਕੇ ਚੇਅਰਮੈਨ ਮਲੂਕਾ ਨੇ ਕਿਹਾ ਕਿ ਜਿਲਾ ਪ੍ਰੀਸ਼ਦ ਬਠਿੰਡਾ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨਾ ਦੱਸਿਆ ਕਿ ਇਸ ਕੰਮ ਲਈ ਜਿਲਾ ਪ੍ਰੀਸ਼ਦ ਵੱਲੋਂ ਵਿਸੇਸ ਫੰਡ ਰਾਖਵੇਂ ਰੱਖੇ ਗਏ ਹਨ। ਉਨਾ ਕਿਹਾ ਕਿ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਵੱਘ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਚੇਅਰਮੈਨ ਮਲੂਕਾ ਨੇ ਕਿਹਾ ਕਿ ਬੂਟੇ ਲਾਉਣ ਤੋਂ ਬਾਅਦ ਇੰਨਾ ਦੀ ਸੇਵਾ ਸੰਭਾਲ ਅਤੀ ਜਰੂਰੀ ਹੈ। ਇਸ ਮੌਕੇ ਉਨਾ ਦੇ ਨਾਲ ਇਕਬਾਲ ਸਿੰਘ ਮਹਿਮਾ ਸਰਜਾ, ਪਿੰਟੂ ਜਲਾਲ,ਪ੍ਰੀਤਮ ਜਲਾਲ, ਰਣਵੀਰ ਕੋਠਾ ਗੁਰੂ ਕਾ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਪਰਮਜੀਤ ਕਾਕਾ ਸਿੱਧੂ, ਕਾਲਾ ਬਲਾਹੜ ਵਾਲਾ, ਸੰਦੀਪ ਜੰਡਾ ਵਾਲਾ ਅਤੇ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *