ਚੇਅਰਮੈਨ ਬਲਜਿੰਦਰ ਧਾਲੀਵਾਲ ਨਾਲ ਮਨਤਾਰ ਸਿੰਘ ਬਰਾੜ ਨੇ ਕੀਤਾ ਦੁੱਖ ਸਾਂਝਾ

ਚੇਅਰਮੈਨ ਬਲਜਿੰਦਰ ਧਾਲੀਵਾਲ ਨਾਲ ਮਨਤਾਰ ਸਿੰਘ ਬਰਾੜ ਨੇ ਕੀਤਾ ਦੁੱਖ ਸਾਂਝਾ

20-6
ਸਾਦਿਕ, 19 ਜੁਲਾਈ (ਗੁਲਜ਼ਾਰ ਮਦੀਨਾ)-ਸਾਦਿਕ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸਰਪੰਚ ਸ. ਬਲਜਿੰਦਰ ਸਿੰਘ ਧਾਲੀਵਾਲ ਦੇ ਸਤਿਕਾਰਯੋਗ ਪਿਤਾ ਸ. ਅਜੈਬ ਸਿੰਘ ਧਾਲੀਵਾਲ ਦਾ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ, ਇਸ ਸੰਬੰਧੀ ਢੂੰਘੇ ਦੁੱਖ ਦਾ ਇਜ਼ਹਾਰ ਕਰਨ ਲਈ ਐਮ.ਐਲ਼.ਏ ਕੋਟਕਪੂਰਾ ਅਤੇ ਪਾਰਲੀਮੈਂਟ ਸਕੱਤਰ ਸ. ਮਨਤਾਰ ਸਿੰਘ ਬਰਾੜ ਅਤੇ ਡਾ. ਗਾਜੀ ਐਸ.ਐਮ.ਓ ਕੋਟਕਪੂਰਾ ਸ. ਬਲਜਿੰਦਰ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਦੁੱਖੀ ਦਿਲ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਮਾਂ-ਬਾਪ ਦਾ ਸਾਇਆ ਸਿਰ ਉਪਰੋ ਉਠ ਜਾਵੇ ਤਾਂ ਇਨਸਾਨ ਨੂੰ ਬਹੁਤ ਵੱਡਾ ਦੁੱਖ ਪਹੁੰਚਦਾ ਹੈ ਪਰ ਉਸ ਮਾਲਿਕ ਅੱਗੇ ਕਿਸ ਦਾ ਜੋਰ ਚਲਦਾ ਹੈ ਜੋ ਉਸ ਮਾਲਿਕ ਨੂੰ ਚੰਗਾ ਲੱਗਦਾ ਹੈ ਹੋਣਾ ਤਾਂ ਉਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਸ. ਅਜੈਬ ਸਿੰਘ ਧਾਲੀਵਾਲ ਇਸ ਪਰਿਵਾਰ ਲਈ ਕਰ ਗਏ ਹਨ ਉਹ ਕੋਈ ਵਿਰਲਾ ਵਾਂਝਾ ਹੀ ਕਰ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ. ਧਾਲੀਵਾਲ ਦਾ ਗਰੀਬ ਅਤੇ ਦੁੱਖੀਆਂ ਦੀ ਮਦਦ ਕਰਨ ਲਈ ਹਮੇਸ਼ਾ ਹੀ ਅਹਿਮ ਯੋਗਦਾਨ ਰਹਿੰਦਾ ਸੀ। ਇਸ ਮੌਕੇ ਡਾ. ਸੰਤੋਖ ਸਿੰਘ ਸੰਧੂ (ਐਮ.ਬੀ.ਬੀ.ਐਸ ਸੰਧੂ ਹਸਪਤਾਲ, ਸਾਦਿਕ), ਹਰਪ੍ਰੀਤ ਨੰਬਰਦਾਰ, ਮਨਿੰਦਰ ਮਿੰਦਾ, ਕਰਮ ਸੰਧੂ (ਕਰਮ ਸਟੂਡੀਓ ਜੰਡ ਸਾਹਿਬ ਰੋਡ ਸਾਦਿਕ), ਨਿਰਮਲ ਸਿੰਘ ਕੁਹਾੜ ਅਤੇ ਗੁਰਵਿੰਦਰ ਸਿੰਘ ਮਾਨੀਵਾਲਾ ਨੇ ਸ. ਬਲਜਿੰਦਰ ਸਿੰਘ ਧਾਲੀਵਾਲ ਨਾਲ ਦਿਲੋਂ ਦੁੱਖ ਸਾਂਝਾ ਕੀਤਾ ।

Share Button

Leave a Reply

Your email address will not be published. Required fields are marked *

%d bloggers like this: