ਚੁਹਲਮ ਇਮਾਮ ਹੁਸੈਨ ( ਅ ਸ ) ਦੀ ਯਾਦ ਨੂੰ ਸਮਰਪਿਤ ਜਲੂਸ- ਏ-ਅਜਾ ਵਿੱਚ ਉਮੜਿਆ ਹਜੂਮ

ss1

ਚੁਹਲਮ ਇਮਾਮ ਹੁਸੈਨ ( ਅ ਸ ) ਦੀ ਯਾਦ ਨੂੰ ਸਮਰਪਿਤ ਜਲੂਸ- ਏ-ਅਜਾ ਵਿੱਚ ਉਮੜਿਆ ਹਜੂਮ

ਲੁਧਿਆਣਾ (ਪ੍ਰੀਤੀ ਸ਼ਰਮਾ) ਇਸਲਾਮ ਧਰਮ ਦੇ ਨਬੀ ਹਜਰਤ ਮੁਹਮੰਦ ਸਾਹਿਬ ਦੇ ਨਵਾਸੇ ਇਮਾਮ ਹੁਸੈਨ ( ਅ ਸ ) ਵੱਲੋਂ 1400 ਸਾਲ ਪਹਿਲਾਂ ਮਾਨਵਤਾ ਦੀ ਰੱਖਿੱਾ ਲਈ ਦਿੱਤੀ ਗਈ ਕੁਰਬਾਨੀ ਦੀ ਯਾਦ ਨੂੰ ਸਮਰਪਿਤ ਜਲੂਸ – ਏ – ਅਜਾ ਦਾ ਆਯੋਜਨ ਜਲੰਧਰ ਬਾਈਪਾਸ ਸਥਿਤ ਨੌਜਵਾਨ ਮੁਸਲਮਾਨ ਆਗੂ ਅੱਬਾਸ ਰਾਜਾ ਦੇ ਨਿਵਾਸ ਤੋਂ ਕੀਤਾ ਗਿਆ ਰਸਤੇ ਵਿਚਕਾਰ ਇਮਾ ਹੂਸੈਨ ਦੇ ਪੈਰੋਕਾਰਾਂ ਨੇ ਸ਼ਰੀਰ ਤੇ ਛੁਰੀਆਂ ਦਾ ਮਾਤਮ ਚਲਾ ਕੇ ਮਾਤਮ ਕਰਦੇ ਹੋਏ ਕੁਰਬਾਨੀ ਨੂੰ ਸਜਦਾ ਕੀਤਾ। ਜਲੂਸ-ਏ-ਅਜਾ ਜਲੰਧਰ ਬਾਈਪਾਸ ਤੋਂ ਸ਼ੁਰੂ ਹੋ ਕੇ ਵੱਖ-ਵੱਖ ਹਿੱਸੀਆਂ ਤੋਂ ਹੁੰਦੇ ਹੋਏ ਦੇਰ ਰਾਤ ਛਾਉਣੀ ਮੁਹੱਲਾ ਸਥਿਤ ਭਾਈ ਮੰਨਾ ਸਿੰਘ ਨਗਰ ਵਿੱਖੇ ਸੰਪਨ ਹੋਇਆ ਉੱਤਰ ਪ੍ਰਦੇਸ਼ ਤੋਂ ਪਧਾਰੇ ਧਰਮਗੁਰੁ ਮੌਲਾਨਾ ਮੁਹੰਮਦ ਜਾਫਨ ਖਾਨ ਸਾਹਿਬ ਨੇ ਹਾਜਰ ਜਨਸਮੂਹ ਨੂੰ ਇਮਾਮ ਹੂਸੈਨ ਵੱਲੋਂ 680 ਈਸਵੀ ਵਿੱਚ ਦਿੱਤੀ ਗਈ ਕੁਰਬਾਨੀ ਦੇ ਇਤਿਹਾਸ ਤੋਂ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਮਾਮ ਹੁਸੈਨ ਜੀ ਨੇ ਉਸ ਸਮੇਂ ਦੇ ਜਾਲਿਮ ਹਾਕਮ ਯਜੀਦ ਦੇ ਜਬਰ ਜੁਲਮ ਦੇ ਖਿਲਾਫ ਅਵਾਜ ਬੁੰਲਦ ਕਰਕੇ ਆਪਣੇ ਆਪ ਨੂੰ ਪਰਿਵਾਰ ਸਹਿਤ ਕੁਰਬਾਨ ਕਰਕੇ ਇਨਸਾਨੀਅਤ ਦੀ ਰੱਖਿਆ ਕਰਕੇ ਦੱਸਿਆ ਕਿ ਮੁਸਲਮਾਨ ਸਮਾਜ ਦਾ ਹਰ ਸ਼ਖਸ਼ ਮਨੁੱਖਤਾ ਦੀ ਸੱਚੀ ਸੇਵਾ ਨੂੰ ਸਮਰਪਿਤ ਹੈ ਇਸ ਦੌਰਾਨ ਦੁਨੀਆ ਦੇ ਮਸ਼ਹੂਰ ਨੋਹਾਖਵਾਨ ਆਮਿਰ ਹਸਨ ਆਮਿਰ ਸਹਿਤ ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕਾਂ ਨੇ ਸ਼ਿਰਕਤ ਕਰਕੇ ਇਮਾਮ ਹੁਸੈਨ ਦੀ ਕੁਰਬਾਨੀ ਨੂੰ ਸੱਜ਼ਦਾ ਕਰਕੇ ਸਲਾਮ ਕੀਤਾ ਅੱਬਾਸ ਰਾਜਾ ਨੇ ਜਲੂਸ- ਏ- ਅਜਾ ਵਿੱਚ ਸ਼ਾਮਿਲ ਹੋਇਆਂ ਮੋਹਤਬਰ ਸ਼ਖਸ਼ਿਅਤਾਂਂ ਅਤੇ ਸਹਿਯੋਗ ਕਰਣ ਵਾਲੇ ਸਾਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਅਕਾਲੀ ਨੇਤਾ ਡਿੰਪਲ ਰਾਣਾ, ਅਮਨ ਬੱਗਾ, ਪੰਜਾਬ ਪ੍ਰਦੇਸ਼ ਕਾਂਗਰਸ ਘੱਟ ਗਿਣਤੀ ਡਿਪਾਰਟਮੈਂਟ ਦੇ ਸੱਕਤਰ ਜਨਰਲ ਅਨਵਰ ਅਲੀ, ਖਾਮਿਦ ਅਲੀ, ਅਫਜਲ ਹੂਸੈਨ, ਮੁੰਹਮੰਦ ਸਲਾਮ, ਜਾਵੇਦ ਅਲੀ ਅਤੇ ਸ਼ਿਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਿੱਟੂ ਗੁੰਬਰ ਨੇ ਇਮਾਮ ਹੂਸੈਨ ਜੀ ਦੇ ਤਾਬੂਤ ਤੇ ਚਾਦਰ ਅਰਪਿਤ ਕਰਕੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ।

Share Button

Leave a Reply

Your email address will not be published. Required fields are marked *