ਚੁਣੌਤੀ ਭਰਭੂੁਰ ਕਿਰਦਾਰ ਨਿਭਾਉਣ ਵਾਲਾ ਦੇਵ ਖਰੌੜ

ss1

ਚੁਣੌਤੀ ਭਰਭੂੁਰ ਕਿਰਦਾਰ ਨਿਭਾਉਣ ਵਾਲਾ ਦੇਵ ਖਰੌੜ
ਦਰਸ਼ਕ ਕਹਿਣ ਮੈਂ ਤਾਂ ਗਾਂਧੀ ਨਾਮ ਆਪਣੇ ਨਾਮ ਦੇ ਪਿੱਛੇ ਪੱਕਾ ਹੀ ਲਾ ਲਊ

ਦੇਵ ਖਰੌੜ ਇੱਕ ਸੁਲਝਿਆ ਤੇਂ ਸਮਰੱਥ ਅਦਾਕਾਰ ਹੈ। ਉਹ ਪੰਜਾਬੀ ਫਿਲਮਾਂ ਦਾ ਅਜਿਹਾ ਅਦਾਕਾਰ ਹੈ , ਜਿਸਨੇ ਲਗਾਤਾਰ ਹੀ ਚੁਣੌਤੀ ਭਰਭੂਰ ਕਿਰਦਾਰ ਨਿਭਾਕੇ ਇਹ ਸਾਬਤ ਕੀਤਾ ਹੈ , ਕਿ ਉਹ ਅਸਲ ਅਦਾਕਾਰ ਹੈ । ਉਸਨੇ ਆਪਣੀ ਅਦਾਕਾਰੀ ਨਾਲ ਦੱਸਿਆ ਹੈ ਅਦਾਕਾਰ ਕੀ ਹੁੰਦਾ ਹੈ । ਅਦਾਕਾਰੀ ਕੀ ਹੁੰਦੀ ਹੈ। ਅਦਾਕਾਰੀ ਉਸਦੇ ਖੂਨ ਵਿੱਚ ਵੱਸੀ ਹੋਈ ਹੈ। ਦੇਵ ਖਰੌੜ ਇੱਕ ਮੰਝਿਆ ਹੋਇਆ ਅਦਾਕਾਰ ਹੈ। ਉਹ ਪਿੱਛਲੇ ਕਈ ਸਾਲਾ ਤੋਂ ਪੰਜਾਬੀ ਰੰਗਮੰਚ , ਟੈਲੀਵਿੱਜ਼ਨ ਤੇਂ ਸਿਨੇਮਾ ਵਿੱਚ ਸਰਗਰਮ ਹੈ । ਉਸਨੇ ਕਈ ਸਾਲ ਥੀਏਟਰ ਕੀਤਾ ਹੈ। ਕਈ ਸੀਰੀਅਲ ਤੇਂ ਥੀਏਟਰ ਪਲੈਅ ਵੀ ਕੀਤੇ ਹਨ । ਉਹ ਬੀਨੂੰ ਢਿੱਲੋ , ਰਾਣਾ ਰਣਬੀਰ , ਕਰਮਜੀਤ ਅਨਮੋਲ , ਜਗਤਾਰ ਜੱਗੀ , ਭਗਵੰਤ ਮਾਨ ਦਾ ਸਾਥੀ ਰਿਹਾ ਹੈ। ਰੁਪਿੰਦਰ ਗਾਂਧੀ ਫਿਲਮ ਨੇ ਉਸਨੂੰ ਪੰਜਾਬ ਦੇ ਨਾਮਵਾਰ ਅਦਾਕਾਰਾ ਵਿੱਚ ਲਿਆ ਖੜਾ ਕੀਤਾ ਹੈ। ਪਟਿਆਲੇ ਵਿੱਚ ਪੈਦੇ ਪਿੰਡ ‘ ਖੇੜਾ ਜੱਟਾਂ ‘ ਵਿੱਚ ਪਿਤਾ ਬਚਨ ਸਿੰਘ ਮਾਤਾ ਕੁਲਵੰਤ ਕੌਰ ਦੇ ਘਰ ਜਨਮ ਲੈਣ ਵਾਲੇ ਦੇਵ ਖਰੌੜ ਨੂੰ ਅਦਾਕਾਰੀ ਦਾ ਸ਼ੌਕ ਸ਼ੁਰੂ ਤੋ ਹੀ ਸੀ। ਜੋ ਅਸਲ ਅਦਾਕਾਰ ਹੁੰਦਾ ਹੈ । ਉਸਦੇ ਅੰਦਰ ਉਹ ਅਦਾਕਾਰ ਵੱਸਿਆ ਹੋਇਆ ਹੈ ਤੇਂ ਉਸਨੇ ਆਪਣੀਆ ਫਿਲਮਾਂ ਵਿੱਚ ਉਹ ਅਦਾਕਾਰ ਨੂੰ ਸਾਹਮਣਂੇ ਵੀ ਲਿਆਦਾ ਹੈ ਜਿਵੇਂ ਉਹ ਚਾਹੇ ਰੁਪਿੰਦਰ ਗਾਂਧੀ ਦਾ ਕਿਰਦਾਰ ਹੋਵੇ ਜਾ ਬਾਈਲਾਰਸ ਵਿੱਚ ਕਰਮੇ ਦਾ । ਤੇਂ ਆਊ ਕਰਦੇ ਆ ਦੇਵ ਨਾਲ ਕੁੱਝ ਦਿਲ ਦੀਆ ਗੱਲਾਂ ਸਾਝੀਆਂ =======

ਪ੍ਰ= ਅਦਾਕਾਰੀ ਵੱਲ ਆਉਣ ਦਾ ਸਬੱਬ ਕਿੱਵੇਂ ਬਣਿਆ ।

ਉ= ਅਦਾਕਾਰੀ ਦਾ ਸ਼ੌਕ ਬਚਪਨ ਤੋ ਹੀ ਸੀ । ਬਚਪਨ ਤੋ ਹੀ ਟੀਂ ਵੀ ਦੇਖਦੇ ਇਹ ਸ਼ੌਕ ਵੱਧਦਾ ਗਿਆ । ਫਿਰ ਸਕੂਲ ਤੋ ਕਾਲਜ਼ ਤੱਕ ਦੀ ਪੜਾਈ ਪੂਰੀ ਕਰਨ ਉਪਰੰਤ ਮੈਂ ਕਾਲਜ਼ ਟਾਈਮ ਮੈਂ ਸਪੋਰਟਸ ਬਹੁਤ ਖੇਡਿਆ । ਮੈਨੂੰ ਪੰਜਾਬ ਪੁਲਿਸ ਦੀ ਨੌਕਰੀ ਵੀ ਆਫਰ ਹੋਈ ਪਰ ਅਦਾਕਾਰੀ ਕਰਕੇ ਛੱਡ ਦਿੱਤੀ । ਅਦਾਕਾਰੀ ਵੱਲ ਜਾਣ ਦਾ ਕੋਈ ਜਰੀਆ ਨਹੀ ਸੀ । ਫਿਰ ਪਤਾ ਲੱਗਾ ਕਿ ਪਟਿਆਲੇ ਥੀਏਟਰ ਹੁੰਦਾ ਮੈਂ ਜਾ ਕੇ ਰਾਜ਼ੇਸ਼ ਸ਼ਰਮਾ ਜੀ ਤੇ ਬਲਰਾਜ ਪੰਡਿਤ ਜੀ ਨੂੰ ਮਿਲਿਆ । ਉਥੇ ਥੀਏਟਰ ਕੀਤਾ ਕਈ ਸਾਲ ਬਹੁਤ ਵੱਡੇ ਵੱਡੇ ਪਲੈਅ ਕੀਤੇ । ਇਸੇ ਦੌਰਾਨ ਮੇਰਾ ਮੇਲ ਭਗਵੰਤ ਮਾਨ ਜੀ ਨਾਲ ਹੋਇਆ। ਉਨਾਂ ਨੇ ਮੈਨੂੰ ਇੱਕ ਵੀਡੀਊ ਤੇ ਐਮ ਐਚ ਵੰਨ ਤੇ ਚੱਲਦੇ ਜੁਗਨੂੰ ਮਸਤ ਮਸਤ ਵਰਗੇ ਸ਼ੋਅ ਕਰਨ ਨੂੰ ਕਿਹਾ। ਫਿਰ ਫਿਲਮਾਂ ਦਾ ਦੋਰ ਚੱਲਿਆ ਤੇਂ 2007 ਵਿੱਚ ਫਿਰ ਪਹਿਲੀ ਫਿਲਮ ਹਸ਼ਰ ਕੀਤੀ , ਫਿਰ ਕਬੱਡੀ ਇੱਕ ਮੁਹੱਬਤ , ਸਾਡਾ ਹੱਕ , ਰੁਪਿੰਦਰ ਗਾਂਧੀ 1 , ਰੁਪਿੰਦਰ ਗਾਂਧੀ 2 , ਬਾਈਲਾਰਸ ਵਰਗੀਆ ਫਿਲਮਾ ਕੀਤੀਆ ।

ਪ੍ਰ= ਨਵੀਂ ਆ ਰਹੀ ਫਿਲਮ ‘ ਡਾਕੂਆ ਦਾ ਮੁੰਡਾ ‘ ਵਿੱਚ ਕੀ ਕਿਰਦਾਰ ਨਿੱਭਾ ਰਹੇ ਹੋ।

ੳ= ਇਸ ਫਿਲਮ ਵਿੱਚ ਮੇਰਾ ਬਹੁਤ ਹੀ ਚੁਣੌਤੀ ਭਰਭੂਰ ਕਿਰਦਾਰ ਹੈ। ਕਿਉਕਿ ਮੇਰੇ ਲਈ ਚੁਣੌਤੀ ਭਰਭੂਰ ਇਸ ਕਰਕੇ ਹੈ , ਕਿਉਕਿ ਮੈਂ ਪਹਿਲਾ ਰੁਪਿੰਦਰ ਗਾਂਧੀ ਦਾ ਕਿਰਦਾਰ ਕਰਕੇ ਆਇਆ । ਜਿਹੜਾ ਲੋਕਾਂ ਦੇ ਦਿਲਾ ਵਿੱਚ ਵੱਸਿਆ ਹੋਇਆ ਹੈ। ਜਿਸਦੇ ਕਰਕੇ ਮੈਨੂੰ ਇੱਕ ਮੁਕਾਮ ਮਿਲਿਆ । ਮੈਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾਂ ਮਿਲਿਆ ‘ਤੇ ਲੋਕ ਵੀ ਮੈਨੂੰ ਹੁਣ ਗਾਂਧੀ ਨਾਮ ਤੋਂ ਹੀ ਬਲਾਉਦੇ ਨੇ। ਉਸ ਕਿਰਦਾਰ ਤੋ ਹੱਟਕੇ ਕਿਰਦਾਰ ਪਲੈਅ ਕਰਨਾਂ ਤੇਂ ਇੱਕ ਵੱਡਾ ਚੈਲਿਜ਼ ਲੈਣਾ ਕਿ ਇਸ ਕਿਰਦਾਰ ਵਿੱਚ ਗਾਂਧੀ ਨਜ਼ਰ ਨੀ ਆਉਣਾ ਚਾਹੀਦਾ । ਇਹ ਐਕਟਰ ਹੋਣ ਦੇ ਨਾਤੇ ਮੇਰੇ ਲਈ ਬਹੁਤ ਵੱਡਾ ਚੈਲਿਜ਼ ਸੀ । ਇਹ ਫਿਲਮ ਮਿੰਟੂ ਗੁਰੂਸਰੀਆ ਦੀ ਜ਼ੀਵਨੀ ਤੇਂ ਅਧਾਰਤ ਹੈ । ਮੈਂ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾ ਰਿਹਾ । ਉਹ ਕਿਵੇਂ ਨਸ਼ਿਆ ਦੀ ਦਲਦਲ ਵਿੱਚ ਵੜਿਆ ਸੀ , ਨਸ਼ਿਆ ਦੀ ਪੁਰਤੀ ਲਈ ਲੋਕਾ ਨਾਲ ਲੜਿਆ , ਗੈਗਸਟਰ ਬਣਿਆ , ਨਜ਼ਾਇਜ ਕਬਜ਼ੇ ਕੀਤੇ । ਉਹ ਕਿੱਦਾ ਇਸ ਜੁਰਮ ਦੀ ਦੁਨੀਆ ਵਿੱਚ ਗਿਆ ਤੇ ਕਿੱਦਾ ਬਾਹਰ ਆਇਆ । ਇਹ ਸਭ ਫਿਲਮ ਦੱਸੂਗੀ ।
। ਮੈਂ ਦਰਸ਼ਕਾਂ ਨੂੰ ਵਾਧਾ ਕਰਦਾ ਇਸ ਫਿਲਮ ਵਿੱਚ ਤੁਹਾਨੂੰ ਡਾਕੂਆ ਦਾ ਮੁੰਡਾ ਹੀ ਨਜ਼ਰ ਆਉਗਾ ਗਾਂਧੀ ਨਹੀ ।

ਪ੍ਰ= ਕਿਸ ਥੀਮ ਤੇ ਅਧਾਰਤ ਹੈ ਇਹ ਫਿਲਮ ‘ਤੇ ਨੌਜਵਾਨ ਪੀੜੀ ਨੂੰ ਕੀ ਸੇਂਧ ਦੇਵੇਗੀ ਇਹ ਫਿਲਮ ‘ ਡਾਕੂਆ ਦਾ ਮੁੰਡਾ ‘ ।

ਉ = ਇਹ ਫਿਲਮ ਨੌਜਵਾਨ ਪੀੜੀ ਨੂੰ ਬਹੁਤ ਵੱਡੀ ਸੇਂਧ ਦੇਵੇਗੀ । ਕਿ ਜਿਹੜੇ ਨੌਜਵਾਨ ਨਸ਼ਿਆ ਦੀ ਦਲਦਲ ਵਿੱਚ ਫਸੇ ਹੋਏ ਨੇ । ਜੇ ਉਹ ਨਿਕਲਣਾ ਚਾਹੁੰਦੇ ਨੇ ਤਾਂ ਨਿਕਲ ਸਕਦੇ ਨੇ। ਜਦੋ ਤੁਸੀ ਕਿੱਸੇ ਵੀ ਦਲਦਲ ਵਿੱਚ ਤਸ ਜਾਦੇ ਹੋ ਤਾਂ ਤੁਸੀ ਨਿਕਲ ਨਹੀ ਪਾਉਦੇ ‘ਤੇ ਇਹ ਫਿਲਮ ਦੱਸੂਗੀ ਕਿ ਤੁਸੀ ਕਿੱਵੇਂ ਨਿਕਲ ਸਕਦੇ ਹੋ । ਮਿੰਟੂ ਗੁਰੂਸਰੀਆ ਵੀ ਸਪੋਰਟਸਮੈਨ ਹੁੰਦਿਆ ਮਾੜੀ ਸੰਗਤ ਵਿੱਚ ਪੈ ਜਾਦਾ ਹੈ ਅਤੇ ਪੂਰੀ ਤਰਾਂ ਨਸ਼ਿਆ ਵਿੱਚ ਗਰਕ ਜਾਦਾ ਹੈ। ਆਖਿਰ ਉਹ ਇਸ ਦਲਦਲ ਵਿੱਚੋ ਨਿਕਲ ਕੇ ਇੱਕ ਚੰਗੇ ਲੇਖਕ , ਪੱਤਰਕਾਰ ਅਤੇ ਨੌਜ਼ਵਾਨਾਂ ਲਈ ਮਾਰਗਦਰਸ਼ਨ ਬਣ ਕਿਵੇਂ ਉਭਰਦਾ ਹੈ । ਇਸ ਤੋ ਵੱਡੀ ਕੋਈ ਮਿਸਾਲ ਨਹੀ ਹੋ ਸਕਦੀ । ਇਹ ਅਸਰ ਜਰੂਰ ਕਰੂੰਗੀ ਕਿ ਨਸ਼ਿਆ ਤੋ ਗੁਰੇਜ ਕੀਤਾ ਜਾਵੇ। ਇਹ ਯੂਥ ਨੂੰ ਜਰੂਰ ਦੇਖਣੀ ਚਾਹੀਦੀ ਫਿਲਮ ਤਾਂ ਕਿ ਉਹ ਨਸ਼ਿਆ ਦੀ ਦਲਦਲ ਵਿੱਚ ਜਾਣ ਤੋ ਗੁਰੇਜ ਕਰਨ ਕਿ ਏਦਾ ਇੰਨਜਾਮ ਕੀ ਹੁੰਦਾ , ਕੀ ਕੀ ਨਤੀਜੇ ਭੁਗਤਣੇ ਪੈਦੇ ਇਹਨਾਂ ਚੀਜ਼ਾਂ ਕਰਕੇ। ਦਿਲ ਨੂੰ ਝੰਜੌੜ ਕੇ ਰੱਖ ਦੇਣ ਵਾਲੀ ਸਟੋਰੀ ਹੈ। ਨੌਜ਼ਵਾਨਾਂ ਲਈ ਮਾੜੇ ਕੰਮਾਂ ਨੂੰ ਤਿਆਗਣ ਦੀ ਨਸੀਅਤ ਹੈ ਡਾਕੂਆ ਦਾ ਮੁੰਡਾ ।

ਪ੍ਰ= ਰੁਪਿੰਦਰ ਗਾਂਧੀ ‘ਤੇ ਡਾਕੂਆ ਦਾ ਮੁੰਡਾ ਵਰਗੀਆਂ ਫਿਲਮਾਂ ਤੁਹਾਡੇ ਹਿੱਸੇ ਆਈਆ ਕਿ ਤੁਹਾਨੂੰ ਲੱਗਦਾ ਕਿ ਤੁਸੀ ਇਹਨਾਂ ਕਿਰਦਾਰਾ ਲਈ ਹੀ ਬਣੇ ਸੀ ।

ਉ= ਰੁਪਿੰਦਰ ਗਾਂਧੀ ਫਿਲਮ ਨੇ ਮੈਨੂੰ ਪੰਜਾਬੀ ਸਿਨੇਮੇ ਵਿੱਚ ਖੜਾ ਕੀਤਾ । ਮੈਨੂੰ ਇੱਕ ਮੁਕਾਮ ਦਿੱਤਾ । ਮੇਰੇ ਖਿਆਲ ਨਾਲ ਇਹ ਕਿਰਦਾਰ ਹੋਰ ਕੋਈ ਕਰ ਵੀ ਨਹੀ ਸਕਦਾ ਸੀ । ਇੱਕ ਐਕਟਰ ਹੀ ਕਰ ਸਕਦਾ ਸੀ । ਮੇਰੇ ਬਿਨਾਂ ਜੇ ਕੋਈ ਕਰਦਾ ਤਾਂ ਥੀਏਟਰ ਐਕਟਰ ਹੀ ਕਰ ਸਕਦਾ ਸੀ, ਨਹੀ ਤਾਂ ਨਹੀ । ਸਿੰਗਰਾ ਦੇ ਵੱਸ ਦੀ ਗੱਲ ਨਹੀ ਸੀ । ਮਿੰਟੂ ਗੁਰੂਸਰੀਆ ਜਾਂ ਰੁਪਿੰਦਰ ਗਾਂਧੀ ਨੂੰ ਕੋਈ ਵੀ ਆ ਕੇ ਪਰਦੇ ‘ਤੇ ਜੀਅ ਜਾਊਗਾ ਬਹੁਤ ਮੁਸ਼ਕਿਲ ਆ। ਹੁਣ ਮੈਂ ਬਾਈਲਾਰਸ ਵੀ ਕੀਤੀ ਸੀ । ਉਹਦੇ ਵਿੱਚ ਵੀ ਮੇਰਾ ਕਿਰਦਾਰ ਨੈਗਟਿਵ ਸੀ । ਪਰ ਉਹਦੇ ਵਿੱਚ ਤੁਹਾਨੂੰ ਗਾਂਧੀ ਨੀ ਸਿਰਫ ਕਰਮਾਂ ਹੀ ਨਜ਼ਰ ਆਇਆ ਹੋਣਾ। ਅਦਾਕਾਰ ਉਹੀ ਹੁੰਦਾ ਜਿਸਦੀ ਅਦਾਕਾਰ ਬੋਲੇ । ਮੈਂ ਕੋਸ਼ਿਸ਼ ਕਰਦਾ ਹਮੇਸ਼ਾ ਕਿ ਹਰ ਕਿਰਦਾਰ ਨਾਲ ਇੰਨਸਾਫ ਕਰ ਸਕਾ। ਮੇਰੇ ਨਾਲ ਜੋਂ ਦਰਸ਼ਕ ਜੂੜੇ ਹੋਏ । ਉਨਾਂ ਨੇ ਮੈਨੂੰ ਏਥਂੋ ਤੱਕ ਕਹਿ ਦਿੱਤਾ ਕਿ ਕਰਮੇ ਵਰਗਾ ਕਿਰਦਾਰ ਅੱਗੇ ਤੋ ਨਾਂ ਕਰੀ । ਅਸੀ ਤੈਨੂੰ ਇਸ ਤਰਾਂ ਦੇ ਕਿਰਦਾਰ ਵਿੱਚ ਨਹੀ ਦੇਖਣਾ ਚਾਹੁੰਦੇ । ਹੋਰ ਦੱਸੋ ਇਸ ਤੋ ਵੱਡੀ ਪ੍ਰਾਪਤੀ ਜਾ ਸਤਿਕਾਰ ਮੇਰੇ ਲਈ ਕੀ ਹੋ ਸਕਦਾ ।

ਪ੍ਰ= ਰੁਪਿੰਦਰ ਗਾਂਧੀ ਕਰਨ ਤੋ ਬਾਅਦ ਦਰਸ਼ਕਾਂ ਨੇ ਤੁਹਾਨੂੰ ਗਾਂਧੀ ਨਾਮ ਦੇ ਦਿੱਤਾ । ਤੁਹਾਨੂੰ ਗਾਂਧੀ ਗਾਂਧੀ ਕਹਿਕੇ ਬਲਾਉਣ ਲੱਗ ਪਏ । ਤੁਹਾਨੂੰ ਨੀ ਲੱਗਦਾ ਕਿ ‘ ਡਾਕੂਆ ਦਾ ਮੁੰਡਾ ‘ ਫਿਲਮ ਨਾਲ ਇਸ ਨਾਮ ਤੇ ਕੋਈ ਅਸਰ ਪਵੇਗਾ।

ਉ= ਮੈਂ ਇੱਥੇ ਇੱਕ ਹੀ ਗੱਲ ਕਹੂੰਗਾ ਕਿ ਮੈਂ ਬੇਸ਼ੱਕ 100 ਫਿਲਮਾਂ ਕਰ ਲਵਾ । ਪਰ ਗਾਂਧੀ ਨਾਮ ਗਾਂਧੀ ਫਿਲਮ ਹਮੇਸ਼ਾ ਮੇਰੇ ਦਿਲ ਦੇ ਕਰੀਬ ਰਹਿਣਗੇ । ਕਿਊਕਿ ਗਾਂਧੀ ਉਹ ਫਿਲਮ ਹੈ । ਜਿਸਨੇ ਮੈਨੂੰ ਪੰਜਾਬੀ ਇੰਡਰਸਟਰੀ ਵਿੱਚ ਖੜਾ ਕੀਤਾ । ਦੇਵ ਖਰੌੜ ਨੂੰ ਇੱਕ ਪਹਿਚਾਣ ਦਿੱਤੀ । ਮੈਂ ਇਹ ਕਿਰਦਾਰ ‘ਤੇ ਫਿਲਮ ਨੂੰ ਕਦੇ ਨਹੀ ਭੁੱਲ ਸਕਦਾ । ਜਦੋ ਮੈਨੂੰ ਕੋਈ ਗਾਂਧੀ ਕਹਿਕੇ ਬਲਾਉਦਾ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ । ਰਹੀ ਗੱਲ ਮਿੰਟੂ ਗੁਰੂਸਰੀਆ ਦੇ ਕਿਰਦਾਰ ਦੀ , ਉਸ ਕਿਰਦਾਰ ਵਿੱਚ ਲੋਕ ਮੈਨੂੰ ਕਹਿਣਗੇ ਕਿ ਇਹ ਦੇਵ ਖਰੌੜ ਹੈ । ਮੈਨੂੰ ਏਦਾ ਲੱਗੁਗਾ ਕਿ ਲੋਕ ਮੈਨੂੰ ਮੇਰੇ ਨਾਮ ਤੋ ਜਾਣਦੇ ਨੇ। ਮੈਂ ਸੋਚੂਗਾ ਕਿ ਮੈਂ ਹੋਰ ਵੀ ਵਧੀਆ ਕੰਮ ਕਰ ਗਿਆ । ਇੰਨਸਾਫ ਕਰ ਗਿਆ ਇਸ ਕਿਰਦਾਰ ਨਾਲ ਵੀ । ਪਰ ਗਾਂਧੀ ਨਾਮ ਹਮੇਸ਼ਾ ਅੱਗੇ ਰੰਹੂ । ਮੈਨੂੰ ਤਾਂ ਮੇਰੇ ਦਰਸ਼ਕ ਕਹਿਣ ਮੈਂ ਤਾਂ ਗਾਂਧੀ ਨਾਮ ਆਪਣੇ ਨਾਮ ਦੇ ਪਿੱਛੇ ਪੱਕਾ ਹੀ ਲਾ ਲਊਗਾ ।

ਪ੍ਰ= ਫਿਲਮ ਸਾਈਨ ਕਰਨ ਵੇਲੇ ਕਿਹੜੀਆ ਗੱਲਾਂ ਦਾ ਖਾਸ ਧਿਆਨ ਰੱਖਦੇ ਹੋ।

ਉ= ਸਭ ਤੋ ਪਹਿਲਾ ਤਾ ਸਮੱਗਰੀ , ਉਸ ਤੋ ਬਾਅਦ ਸਟੋਰੀ , ਸਕਰੀਨ ਪਲੈਅ ‘ਤੇ ਦੇਖਦਾ ਕਿ ਜੇ ਫਿਲਮ ਵਿੱਚ ਕਾਮੇਡੀ ਜਾਂ ਭਾਵਨਾਤਮਕ ਸੀਨ ਹੈ । ਉਹ ਮੈਨੂੰ ਹੱਸਾ ਰਿਹਾ , ਜਾਂ ਕਿ ਉਹ ਸੀਨ ਪੜਕੇ ਮੈਂ ਭਾਵਕ ਹੋ ਰਿਹਾ । ਜੇ ਮੈਨੂੰ ਹੀ ਹਾਸਾ ਜਾ ਮੈਂ ਹੀ ਭਾਵਕ ਨਾ ਹੋਇਆ ‘ਤੇ ਫੇਰ ਦਰਸ਼ਕ ਵੀ ਕਦੇ ਨਹੀ ਹੋਣਗੇ। ਕਿਉਕਿ ਐਕਟਰ ਵਿੱਚ ਵੀ ਭਾਵਨਾਵਾਂ ਹੁੰਦੀਆ । ਅੱਜ਼ ਕੱਲ ਦਰਸ਼ਕ ਇੱਕੋ ਜਿਹਾ ਦੇਖ ਦੇਖ ਥੱਕ ਚੁੱਕੇ ਨੇ। ਕੁੱਝ ਵੱਖਰਾ ਹੋਵੇ ਫੇਰ ਹੀ ਸਵਾਦ ਆਉਦਾ ਕੰਮ ਕਰਨ ਦਾ । ਹੁਣ ਮੈਂ ਅੱਗੇ ਨਵੀਂ ਫਿਲਮ ਕਰ ਰਿਹਾ ‘ ਕਾਕਾ ਜੀ ‘ ਬਿਲਕੁੱਲ ਨਵੇਂ ਤਰੀਕੇ ਨਾਲ ਲੈਅ ਕੇ ਆਵਾਗੇ। ਫਿਲਮ ਦੀ ਕਹਾਣੀ ਵੀ ਸ਼ਾਨਦਾਰ ਹੋਵੇਗੀ । ਮੈਂ ਫਿਲਮਾਂ ਦੀ ਗਿਣਤੀ ਨੀ ਵਧਾਉਣੀ ਚਾਹੁੰਦਾ । ਮੈਂ ਸਾਲ ਵਿੱਚ ਦੋ ਹੀ ਫਿਲਮਾਂ ਕਰੂੰਗਾ ‘ਤੇ ਕਰੂੰਗਾ ਵੀ ਵਧੀਆ ਤਾਂ ਕਿ ਦਰਸ਼ਕਾਂ ਨੂੰ ਮੇਰੀ ਫਿਲਮ ਦੀ ਉਡੀਕ ਰਹੇ।

ਅਮਰਜੀਤ ਸੱਗੂ
ਤਲਵੰਡੀ ਜੱਲੇ ਖਾਂ ‘ਜ਼ੀਰਾ’
98881 08384

Share Button

Leave a Reply

Your email address will not be published. Required fields are marked *