ਚੁਣੋਤਿਆਂ ਤੋਂ ਡਰੋ ਨਹੀਂ ਬਲਕਿ ਲੜਨਾ ਸਿਖੋ-ਆਕ੍ਰਿਤੀ ਹੀਰ
ਚੁਣੋਤਿਆਂ ਤੋਂ ਡਰੋ ਨਹੀਂ ਬਲਕਿ ਲੜਨਾ ਸਿਖੋ-ਆਕ੍ਰਿਤੀ ਹੀਰ
ਫਗਵਾੜਾ 26 ਨਵੰਬਰ (ਅਸ਼ੋਕ ਸ਼ਰਮਾ) ਅੱਜ ਦੇ ਇਸ ਆਧੁਨਿਕ ਦੋਰ ‘ਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ‘ਚ ਪਿੱਛੇ ਨਹੀਂ ਹਨ।ਖੇਤਰ ਕੋਈ ਵੀ ਹੋਵੇ ਕਲਾ ਦਾ, ਸੰਗੀਤ ਦਾ, ਪੜਾਈ ਦਾ ਜਾਂ ਕਿਸੇ ਤਰਾਂ ਦੀ ਵੀ ਚੁਣੋਤੀ ਹੋਵੇ ਲੜਕੀਆਂ ਹਮੇਸ਼ਾਂ ਟਾਪ ‘ਤੇ ਹੀ ਰਹਿੰਦੀਆਂ ਹਨ।ਅੱਜ ਜਿਸ ਲੜਕੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ ਉਸਨੇ ਸੂਬੇ ਜਾਂ ਦੇਸ਼ ਵਿੱਚ ਹੀਂ ਬਲਕਿ ਵਿਦੇਸ਼ੀ ਧਰਤੀ ‘ਤੇ ਵੀ ਆਪਣੀ ਕਲਾ ਦੇ ਸਦਕੇ ਦੇਸ਼ ਦਾ ਨਾਮ ਰੋਸ਼ਨ ਕਰ ਚੁੱਕੀ ਹੈ।ਲਾਗਲੇ ਸੂਬੇ ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਸੁਲਿਆਲੀ ਜੰਮਪਲ 20 ਸਾਲਾ ਆਕ੍ਰਿਤੀ ਹੀਰ ਹੈ। ਜਿਸ ਨੇ ਛੋਟੀ ਊਮਰ ‘ਚ ਹੀ ਵੱਡੇ ਕੰਮ ਕਰਕੇ ਆਪਣੀ ਕਲਾ ਦਾ ਖੂਬ ਪ੍ਰਦਰਸ਼ਨ ਕੀਤਾ।ਆਕ੍ਰਿਤੀ ਹੀਰ ਨੇ ਹਾਲ ਹੀ ਵਿੱਚ ਯੂਰੋਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ (ਪਹਾੜ) ਐਲਪਸ ਜਿਸਦੀ ਉਂਚਾਈ 18,510 ਫੁੱਟ ਹੈ ਅਤੇ ਉੱਥੇ ਦਾ ਤਾਪਮਾਨ 40 ਡਿਗਰੀ ਸੀ ‘ਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਇਸ ਚੋਟੀ ਨੂੰ ਨੂੰ ਪਾਰ ਕਰਨ ਦੇ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਵੇਂ ‘ਬਰਫ ਦਾ ਪਹਾੜ’, ‘ਤੇਜ਼ ਠੰਡੀਆਂ ਹਵਾਵਾਂ’, ’40 ਡਿਗਰੀ ਤਾਪਮਾਨ’, ‘ਤੇਜ਼ ਬਰਫ’, ‘ਸੂਰਜ ਸਾੜ’, ‘ਬਰਫ ਦੇ ਗੜ੍ਹੇ’, ਪਰ ਸਿਆਣੇ ਕਹਿੰਦੇ ਸਨ ਕਿ ਜਿਨਾਂ੍ਹ ਦੇ ਇਰਾਦੇ ਮਜ਼ਬੂਤ ਹੁੰਦੇ ਹਨ ਉਨਾਂ੍ਹ ਦਾ ਦੁਨੀਆ ਦੀ ਕੋਈ ਵੀ ਮੁਸ਼ਕਲਾਂ ਰਸਤਾ ਨਹੀਂ ਰੋਕ ਸਕਦੀਆਂ। ਇਨਾਂ੍ਹ ਮੁਸ਼ਕਲਾਂ ਨੂੰ ਦਰਕਿਨਾਰ ਕਰਦੀ ਹੋਈ ਹਿਮਾਚਲ ਪ੍ਰਦੇਸ਼ ਦੀ ਇਸ ਬੇਟੀ ਨੇ ਪ੍ਰਵਾਹ ਨਾ ਕਰਦੇ ਹੋਏ ਮੁਸ਼ਕਲਾਂ ਨੂੰ ਮੂੰਹ ਤੋੜ ਜਵਾਬ ਦਿੰਦੇ ਹੋਏ ਚੋਟੀ ਦੇ ਉੱਪਰ ਪਹੁੰਚ ਕੇ ਦੇਸ਼ ਦੀ ਤਿਰੰਗਾ ਝੰਡਾ ਲਹਿਰਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ।ਜਿਸ ਲਈ ਉਸ ਦਾ ਨਾਮ ਲਿਮਕਾ ਆਫ ਬੁਕ ਵਰਲਡ ਰਿਕਾਰਡ ਵਿੱਚ ਲਿਖਿਆ ਗਿਆ।ਇੱਕ ਵਿਸ਼ੇਸ਼ ਮਿਲਣੀ ਦੋਰਾਨ ਆਕ੍ਰਿਤੀ ਹੀਰ ਨੇ ਦੱਸਿਆ ਕਿ ਛੋਟੀ ਊਮਰ ਤੋਂ ਹੀ ਉਸ ਨੂੰ ਪਹਾੜਿਆਂ ‘ਤੇ ਚੜਣ ਦਾ ਬਹੁਤ ਸ਼ੋਂਕ ਸੀ ਯੂਰੋਪ ਦੀ ਸਭ ਤੋਂ ਉੱਚੀ ਚੋਟੀ ਮਾਊਂਟ (ਪਹਾੜ) ਐਲਪਸ ਨੂੰ ਫਤੇਹ ਕਰਨ ਵਾਲੀ ਭਾਰਤ ਦੀ ਛੋਟੀ ਊਮਰ ਦੀ ਪਹਿਲੀ ਮਹਿਲਾ ਹੈ।ਪਠਾਨਕੋਟ ਦੇ ਆਦਰਸ਼ ਕਾਲਜ ਵਿੱਚ ਬੀ.ਸੀ.ਏ. ਦੀ ਵਿਦਿਆਰਥਣ ਰਹਿ ਚੁੱਕੀ ਅਕ੍ਰਿਤੀ 2011 ‘ਚ (ਐਨ.ਸੀ.ਸੀ.) ਵਿੱਚ ਸ਼ਾਮਲ ਹੋਈ।ਜਿਸ ਲਈ ਆਕ੍ਰਿਤੀ ਨੇ ਪੂਰੇ ਭਾਰਤ ਵੱਖ-ਵੱਖ ਸ਼ਹਿਰਾਂ ਵਿੱਚ 16 ਕੈਂਪ ਵੀ ਲਗਾਏ ਅਤੇ ਇਸ ਬਹਾਦਰ ਲੜਕੀ ਨੂੰ ਬੈਸਟ ਕੇਡਿਟ ਦੇ ਇਨਾਮ ਨਾਲ ਨਿਵਾਜਿਆ ਗਿਆ।ਐਨ.ਸੀ.ਸੀ. ਦੇ ਨਾਲ-ਨਾਲ ਇਸ ਨੇ 2012 ਵਿੱਚ ਉੱਤਰਾਖੰਡ ਦੀ ਗੰਗੋਤਰੀ ਚੋਟੀ ਜੋ ਕਿ 16,000 ਫੁੱਟ ਹੈ ਨੂੰ ਫਤੇਹ ਕਰ ਕੀਤਾ ਤੇ ਬਚੇਣਦਰੀਪਾਲ ਵਲੋਂ ਅਕ੍ਰਿਤੀ ਹੀਰ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਦੇ ਨਾਲ-ਨਾਲ ਅਕ੍ਰਿਤੀ ਹੀਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਏ ਯੂਥ ਫੈਸਟੀਵਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੈਸਟ ਸਿੰਗਰ ਬਣ ਗਈ।ਅਕ੍ਰਿਤੀ ਹੀਰ ਆਪਣਾ ਇਹ ਪਰਿਆਸ ਦੇਸ਼ ਦੇ ਨੋਜਵਾਨ ਵਰਗ ਤੱਕ ਪਹੁੰਚਾਣਾ ਚਾਹੁੰਦੀ ਹੈ ਕਿ ਨਸ਼ਿਆਂ ਦੀਆਂ ਨਾਮੁਰਾਦ ਬਿਮਾਰੀਆਂ ਤੋਂ ਉੱਪਰ ਉੱਠ ਕੇ ਕਿਸੇ ਵੀ ਫੀਲਡ ਵਿੱਚ ਪੂਰੀ ਮਿਹਨਤ ਤੇ ਲਗਨ ਨਾਲ ਦੇਸ਼ ਦਾ ਨਾਮ ਉੱਚਾ ਕੀਤਾ ਜਾ ਸਕਦਾ ਹੈ।ਅਕ੍ਰਿਤੀ ਹੀਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਇੰਟਰਨੈਸ਼ਨਲ ਰੈਸਲਰ ਗੇ੍ਰਟ ਖੱਲੀ ਨੇ ਇਸ ਬੱਚੀ ਨੂੰ ਪ੍ਰਾਈਡ ਆਫ ਪੰਜਾਬ ਦੇ ਐਵਾਰਡ ਨਾਲ ਸਨਮਾਨਿਤ ਕਰ ਚੁੱਕੇ ਹਨ।ਆਖਿਰ ਵਿੱਚ ਅਕ੍ਰਿਤੀ ਹੀਰ ਦਾ ਦੁੱਖ ਝਲਕ ਹੀ ਪਿਆ ਕਿ ਉਹ ਇੱਕ ਮਧਿਅਮ ਵਰਗ ‘ਚ ਪਲੀ ਬੜੀ ਲੜਕੀ ਹੈ। ਉਸ ਦੀ ਕਾਬਲੀਅਤ ਨੂੰ ਦੇਖਦੇ ਹੋੲੈ ਇਸ ਦੇ ਪਾਪਾ ਨੇ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਬੇਟੀ ਨੂੰ ਵਿਦੇਸ਼ ਭੇਜਿਆ ਜਿੱਥੇ ਜਾ ਕੇ ਉਸ ਨੇ ਆਪਣੇ ਪਾਪਾ ਦੀ ਉਮੀਦਾਂ ‘ਤੇ ਖਰਾ ਉਤਰੀ।ਅਕ੍ਰਿਤੀ ਨੇ ਕਿਹਾ ਕਿ ਅੱਕ ਤੱਕ ਮੈਨੂੰ ਕਿਸੇ ਵੀ ਕੰਪਨੀ ਜਾਂ ਸਰਕਾਰ ਨੇ ਸਹਿਯੋਗ ਨਹੀਂ ਦਿੱਤਾ। ਦਾਣੀ ਸੱਜਣਾਂ ਅੱਗੇ ਫਰਿਆਦ ਹੈ ਕਿ ਜੇ ਕੋਈ ਇਸ ਬੱਚੀ ਨੂੰ ਸਹਿਯੋਗ ਕਰੇ ਤਾਂ ਉਸ ਨੂੰ ਮਾਯੂਸ ਨਹੀਂ ਹੋਣਾ ਪਵੇਗਾ। ਇਸ ਬੱਚੀ ‘ਚ ਟੈਲੇਂਟ ਦੀ ਘਾਟ ਨਹੀਂ ਹੈ, ਘਾਟ ਸਿਰਫ ਇਹ ਹੈ ਕਿ ਕਈ ਦਾਣੀ ਸੱਜਣ ਜਾਂ ਸਰਕਾਰ ਜਾਂ ਪ੍ਰਵਾਸੀ ਭਾਰਤੀ ਇਸ ਨੂੰ ਸਹਿਯੋਗ ਦੇਵੇ ਤਾਂ ਇਸ ਅਗਲਾ ਨਿਸ਼ਾਨਾ ਵਰਲਡ ਕੱਪ ਦਾ ਹੈ। ਇਸਦਾ ਸੰਪਰਕ ਨੰਬਰ ਹੈ-86288-02549.