ਚੀਮਾ ਵਿਖੇ ਹੋਈ ‘ਆਪ’ ਪੰਜਾਬ ਇਨਕਲਾਬ ਰੈਲੀ ਵਿੱਚ ਉਮੜਿਆ ਭਾਰੀ ਜਨ-ਸੈਲਾਬ

ss1

ਚੀਮਾ ਵਿਖੇ ਹੋਈ ‘ਆਪ’ ਪੰਜਾਬ ਇਨਕਲਾਬ ਰੈਲੀ ਵਿੱਚ ਉਮੜਿਆ ਭਾਰੀ ਜਨ-ਸੈਲਾਬ
ਬਰਨਾਲਾ ਜਿਲੇ ਦੀਆਂ ਤਿੰਨਾਂ ਸੀਟਾਂ ਦੇ ਉਮੀਦਵਾਰਾਂ ਲਈ ਕੇਜਰੀਵਾਲ ਨੇ ਕੀਤਾ ਪ੍ਰਚਾਰ
ਸਰਕਾਰ ਬਣਨ ‘ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਕੇਜਰੀਵਾਲ

vikrant-bansalਭਦੌੜ 23 ਨਵੰਬਰ (ਵਿਕਰਾਂਤ ਬਾਂਸਲ) ਬੀਤੀ ਸ਼ਾਮ ਪਿੰਡ ਚੀਮਾ ਵਿਖੇ ‘ਆਪ’ ਦੀ ਪੰਜਾਬ ਇਨਕਲਾਬ ਰੈਲੀ ਵਿੱਚ ਸਮੱਰਥਕਾਂ ਦਾ ਭਾਰੀ ਜਨ-ਸੈਲਾਬ ਦੇਖਣ ਨੂੰ ਮਿਲਿਆ। ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਨੂੰ ਚੰਦ ਮਹੀਨਿਆਂ ‘ਚ ਹੀ ਫੜ ਕੇ ਅਜਿਹੀ ਮਿਸਾਲੀ ਸਜ਼ਾ ਦਿੱਤੀ ਜਾਵੇਗੀ ਕਿ ਭਵਿੱਖ ਵਿਚ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਜੁਅਰਤ ਨਹੀਂ ਕਰ ਸਕੇਗਾ ਇਸ ਮੌਕੇ ਉਨਾਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ‘ਆਪ’ ਦੇ ਹਲਕਾ ਭਦੌੜ ਉਮੀਦਵਾਰ ਪਿਰਮਲ ਸਿੰਘ ਧੌਲਾ, ਹਲਕਾ ਬਰਨਾਲਾ ਉਮੀਦਵਾਰ ਮੀਤ ਹੇਅਰ, ਹਲਕਾ ਮਹਿਲ ਕਲਾਂ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ, ਸੰਗਰੂਰ ਜ਼ੋਨ ਦੇ ਕੋਆਰਡੀਨੇਟਰ ਅਬਜਿੰਦਰ ਸਿੰਘ ਸੰਘਾ ਅਤੇ ਫਰੀਦਕੋਟ ਜ਼ੋਨ ਦੇ ਕੋਆਰਡੀਨੇਟਰ ਦਲਬੀਰ ਸਿੰਘ ਢਿੱਲੋਂ ਸਣੇ ਹੋਰ ਆਗੂ ਮੰਚ ਉੱਤੇ ਮੌਜੂਦ ਸਨ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਰਾਜ ਕਰ ਰਹੀ ਅਕਾਲੀ-ਭਾਜਪਾ ਅਤੇ ਵਿਰੋਧੀ ਧਿਰ ਵਿੱਚ ਬੈਠੀ ਕਾਂਗਰਸ ਆਪਸ ਵਿੱਚ ਮਿਲੇ ਹੋਏ ਹਨ ਅਤੇ ਇਹ ਵਾਰੋ-ਵਾਰੀ ਪੰਜਾਬ ਨੂੰ ਲੁੱਟ ਰਹੇ ਹਨ। ਇਹ ਦੋਨੋਂ ਪਾਰਟੀਆਂ ਰਲ ਕੇ 2017 ਦੀਆਂ ਚੋਣਾਂ ਲੜ ਰਹੀਆਂ ਹਨ ਜਿਸਦੀ ਤਾਜ਼ਾ ਉਦਹਾਰਨ ਅਕਾਲੀ-ਭਾਜਪਾ ਸਰਕਾਰ ਵੱਲੋਂ ਇੱਕ ਮਹੀਨਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਸਾਰੇ ਕੇਸ ਬੰਦ ਕਰਨ ਤੋਂ ਮਿਲਦੀ ਹੈ। ਉਨਾਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਇਨਸਾਨ ਨਹੀਂ, ਹੈਵਾਨ ਹੀ ਹੋਣਗੇ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਆਪ ਨੂੰ ਪੰਥਕ ਕਹਾਉਂਦੀ ਪੰਜਾਬ ਦੀ ਬਾਦਲ ਸਰਕਾਰ ਇਨਾਂ ਹੈਵਾਨਾਂ ਨੂੰ ਅਜੇ ਤੱਕ ਫੜ ਕੇ ਸਜ਼ਾ ਨਹੀਂ ਦੇ ਸਕੀ ਨੋਟਬੰਦੀ ਅਤੇ ਕਾਲੇ ਧਨ ਦੇ ਮੁੱਦੇ ‘ਤੇ ਬੋਲਦਿਆਂ ਉਨਾਂ ਕਿਹਾ ਕਿ ਆਮ ਆਦਮੀ ਆਪਣੇ ਹੱਕ-ਸੱਚ ਦਾ ਪੈਸਾ ਲੈਣ ਲਈ ਕਈ-ਕਈ ਦਿਨਾਂ ਤੋਂ ਲਾਈਨਾਂ ਵਿਚ ਖੜਾ ਹੈ, ਪ੍ਰੇਸ਼ਾਨ ਹੋ ਰਿਹਾ ਹੈ ਅਤੇ ਅਣਗਿਣਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਾਲੇ ਧਨ ਦੇ ਨਾਂ ‘ਤੇ ਆਮ ਆਦਮੀ ਨੂੰ ਕਿਉਂ ਤੜਫਾਇਆ ਜਾ ਰਿਹਾ ਹੈ ਉਨਾਂ ਦੱਸਿਆ ਕਿ ਦਿੱਲੀ ਸਰਕਾਰ ਨੇ ਫਸਲਾਂ ਦੀ ਬਰਬਾਦੀ ਹੋਣ ‘ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ, ਜੋ ਕਿ ਪੂਰੇ ਦੇਸ਼ ਵਿਚ ਕਿਸੇ ਸਰਕਾਰ ਨੇ ਨਹੀਂ ਦਿੱਤਾ ਇਸ ਮੌਕੇ ਹਲਕਾ ਇੰਚਾਰਜ ਭਦੌੜ ਕੀਰਤ ਸਿੰਗਲਾ ਅਤੇ ਸੁਖਚੈਨ ਚੈਨਾ, ਕੁਲਦੀਪ ਕਾਲਾ ਢਿੱਲੋਂ, ਅਮਰੀਸ਼ ਭੋਤਨਾ, ਜਗਸੀਰ ਸਿੰਘ ਸੰਧੂ, ਦਵਿੰਦਰ ਕੁਮਾਰ ਦੇਵ, ਗੋਰਾ ਭਦੌੜ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਸੁਖਦੀਪ ਸੋਹੀ, ਰੇਸ਼ਮ ਜੰਗੀਆਣਾ, ਗੱਗਾ ਜੰਗੀਆਣਾ, ਤੇਗਵੀਰ ਸਿੰਘ ਧਾਲੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕਾ ਭਦੌੜ, ਮਹਿਲ ਕਲਾਂ ਅਤੇ ਬਰਨਾਲਾ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *