ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਸੰਸਥਾ ਦੇ ਸਕੂਲ ਦੀ ਪ੍ਰਿੰਸੀਪਲ ਨਾਲ ਅਸ਼ਲੀਲ ਵੀਡੀਓ ਵਾਇਰਲ

ss1

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਸੰਸਥਾ ਦੇ ਸਕੂਲ ਦੀ ਪ੍ਰਿੰਸੀਪਲ ਨਾਲ ਅਸ਼ਲੀਲ ਵੀਡੀਓ ਵਾਇਰਲ

ਅੰਮ੍ਰਿਤਸਰ: ਅਮ੍ਰਿਤਸਰ ਦੀ ਇੱਕ ਨਾਮੀ ਤੇ ਪੁਰਾਣੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਅਤੇ ਖਾਲਸਾ ਕਾਲਜ਼ ਗਵਰਨਿੰਗ ਕੌਸਲ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਵਲੋਂ ਸੰਸਥਾ ਦੇ ਅਧੀਨ ਚੱਲਦੇ ਇੱਕ ਸਕੂਲ ਦੀ ਪ੍ਰਿਸੀਪਲ ਨਾਲ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਕਾਰਨ ਇਹ ਸੰਸਥਾ ਚਰਚਾ ਵਿੱਚ ਆ ਗਈ ਹੈ।
ਇਸ ਵੀਡੀਓ ਵਿੱਚ ਚੱਢਾ ਆਪਦੇ ਹੋਟਲ ਦੇ ਦਫਤਰ ਵਿੱਚ ਦਿਹਾਤੀ ਖੇਤਰ ਵਿੱਚ ਚਲਾਏ ਜਾਂਦੇ ਸਕੂਲ ਦੀ ਪ੍ਰਿੰਸੀਪਲ ਨਾਲ ਮੌਜ ਮਸਤੀ ਕਰਦੇ ਸ਼ਰੇਆਮ ਨਜ਼ਰ ਆ ਰਹੇ ਹਨ। ਸ਼ਰਮਨਾਕ ਗੱਲ ਇਹ ਵੀ ਹੈ ਕਿ ਚੱਢਾ ਵਲੋਂ ਇਹ ਅਸ਼ਲੀਲ ਹਰਕਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਤਸਵੀਰ ਦੇ ਹੇਠਾਂ ਖੜੇ ਹੋ ਕੇ ਕੀਤੀ ਗਈ ਹੈ। ਅਜਿਹਾ ਕਰਨ ਕਾਰਨ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। 81 ਵਰ੍ਹਿਆਂ ਦੇ ਚੱਢਾ ਵਲੋਂ ਕੀਤੀ ਗਈ ਇਸ ਹਰਕਤ ਨੇ ਸੰਸਥਾ ਦਾ ਨਾਮ ਬਦਨਾਮ ਕਰ ਦਿੱਤਾ ਹੈ। ਇੱਕ ਅੰਮ੍ਰਿਤਧਾਰੀ ਤੇ ਸਿੱਖੀ ਦਾ ਪ੍ਰਚਾਰ ਕਰਨ ਦਾ ਹੋਕਾ ਦੇਣ ਵਾਲੇ ਚੱਢਾ ਵੀਡੀਓ ਵਿੱਚ ਆਪਣੇ ਦਫਤਰ ਵਿੱਚ ਪ੍ਰਿੰਸੀਪਲ ਨੂੰ ਜੱਫੀਆਂ ਪਾ ਰਹੇ ਹਨ ਅਤੇ ਆਪਣੀ ਟੀ ਸ਼ਰਟ ਚੁੱਕਕੇ ਅਸ਼ਲੀਲ ਹਰਕਤਾਂ ਵੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਚੱਢਾ ਨੇ ਪੀਲੀ ਟੀ ਸ਼ਰਟ ਤੇ ਪੀਲੀ ਪੱਗੜੀ ਪਹਿਨੀ ਹੋਈ ਹੈ। ਇਹ ਵੀਡੀਓ ਚੱਢਾ ਦੇ ਹੋਟਲ ਦੇ ਦਫਤਰ ਵਿੱਚ ਰਿਕਾਰਡ ਹੋਈ ਲੱਗਦੀ ਹੈ। ਵੀਡੀਓ ਵਿੱਚ ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਜਦੋਂ ਪ੍ਰਿੰਸੀਪਲ ਦਫਤਰ ਤੋਂ ਬਾਹਰ ਜਾਣ ਲੱਗਦੀ ਹੇ ਤਾਂ ਚੱਖਾ ਦੇ ਕਹਿਣ ਤੇ ਮੁੜਕੇ ਆ ਜਾਂਦੀ ਹੈ ਅਤੇ ਚੱਢਾ ਆਪਣੇ ਫੋਨ ਤੇ ਉਸ ਨਾਲ ਆਪਣੇ ਫੋਨ ਤੇ ਸੈਲਫੀ ਲੈਣ ਦੀ ਕੋਸਿ਼ਸ਼ ਕਰਦੇ ਹਨ ਤਾਂ ਉਹ ਚੱਢਾ ਦਾ ਫੋਲ ਖੋਹ ਕੇ ਮੇਜ਼ ਤੇ ਰੱਖ ਦੇਂਦੀ ਹੈ ਅਤੇ ਆਪਦੇ ਫੋਨ ਲਾਲ ਦੋਵੇਂ ਜੱਫੀ ਪਾ ਸੈਲਫੀ ਕਰਦੇ ਹਨ ਅਤੇ ਚੱਢਾ ਇਸ ਦੌਰਾਨ ਉਸਨੂੰ ਕਿੱਸ ਕਰਦੇ ਹਨ।
ਚੱਢਾ ਵਲੋਂ ਕੀਤੀ ਗਈ ਇਸ ਹਰਕਤ ਦੀ ਚਾਰੇ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ। ਕਈ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *