ਚੀਨ ਹੋਇਆ ਨਰਮ,ਭਾਰਤ ਨਾਲ ਜੱਫੀਆਂ

ss1

ਚੀਨ ਹੋਇਆ ਨਰਮ,ਭਾਰਤ ਨਾਲ ਜੱਫੀਆਂ

ਡੋਕਲਾਮ ਵਿਵਾਦ ਕਾਰਨ ਭਾਰਤ ਤੇ ਚੀਨ ਦੇ ਰਿਸ਼ਤਿਆਂ ਵਿੱਚ ਪਿਛਲੇ ਕੁਝ ਸਮੇਂ ਤੋਂ ਤਲਖੀ ਬਣੀ ਹੋਈ ਹੈ। ਇਸ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਵੱਡਾ ਬਿਆਨ ਆਇਆ ਹੈ। ਚੀਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਦੀ ਥਾਂ ‘ਤੇ ਬਿਹਤਰ ਰਿਸ਼ਤੇ ਹੋਣ, ਇਸੇ ਵਿੱਚ ਹੀ ਦੋਵਾਂ ਦੀ ਭਲਾਈ ਹੈ।

ਉੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਚੀਨ ਤੇ ਭਾਰਤ ਦੇ ਚੰਗੇ ਰਿਸ਼ਤਿਆਂ ਦੀ ਗੱਲ ਕੀਤੀ ਹੈ। ਮੋਦੀ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਦੇ ਵਿਕਾਸ ਲਈ ਦੋਵਾਂ ਦੇਸ਼ਾਂ ਨੂੰ ਇੱਕ ਤੇ ਇੱਕ ਗਿਆਰਾਂ ਹੋਣ ਦੀ ਲੋੜ ਹੈ।

ਤੁਹਾਨੂੰ ਦੱਸ ਦਈਏ ਕਿ ਚੀਨ ਦੇ 68ਵੇਂ ਕੌਮੀ ਦਿਹਾੜੇ ‘ਤੇ ਇੱਕ ਇਸ਼ਤਿਹਾਰ ਛਾਪਿਆ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਸੰਦੇਸ਼ ਲਿਖਿਆ ਹੋਇਆ ਹੈ। ਇਨ੍ਹਾਂ ਤੋਂ ਇਲਾਵਾ ਭਾਰਤ ਦੇ ਰਾਜਦੂਤ ਦਾ ਵੀ ਸੰਦੇਸ਼ ਲਿਖਿਆ ਹੋਇਆ ਹੈ। ਇਸ਼ਤਿਹਾਰ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਦੋਵਾਂ ਮੁਲਕਾਂ ਦੇ ਨੇਤਾਵਾਂ ਨੇ ਹੁਣ ਤਕ 12 ਵਾਰ ਮੁਲਾਕਾਤ ਕੀਤੀ ਹੈ।

Share Button

Leave a Reply

Your email address will not be published. Required fields are marked *