Thu. May 23rd, 2019

ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਭੜਕਿਆ ਅਮਰੀਕਾ

ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗ੍ਰਿਫਤਾਰੀ ਤੋਂ ਭੜਕਿਆ ਅਮਰੀਕਾ

ਚੀਨ ਵਲੋਂ ਕਨੈਡਾ ਦੇ ਨਾਗਰਿਕਾਂ ਦੀ ਗ੍ਰਿਫਤਾਰੀ ‘ਤੇ ਅਮਰੀਕਾ ਨੇ ਅਪਣੇ ਤੇਵਰ ਕਾਫ਼ੀ ਸਖ਼ਤ ਕਰ ਲਏ ਹਨ। ਰਿਪੋਰਟਸ ਮੁਤਾਬਕ, ਵਹਾਇਟ ਹਾਉਸ ਨੇ ਚੀਨ ‘ਚ ਕਨੈਡਾ ਦੇ 2 ਨਾਗਰਿਕਾਂ ਨੂੰ ਹਿਰਾਸਤ ‘ਚ ਲਏ ਜਾਣ ਨੂੰ ਗੈਰਕਾਨੂਨੀ ਕਰਾਰ ਦਿਤਾ ਹੈ। ਇਸ ਤੋਂ ਇਲਾਵਾ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਨਾਂ ਨਾਗਰਿਕਾਂ ਦੀ ਰਿਹਾਈ ਦੀ ਮੰਗ ਜਾਰੀ ਰੱਖਣ ‘ਤੇ ਸਹਿਮਤੀ ਜਾਹਿਰ ਕੀਤੀ ਹੈ।
ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਚੀਨ ਨੇ ਪਿਛਲੇ ਮਹੀਨੇ ਕਨੈਡਾ ‘ਚ ਵਾਵੇ ਕੰਪਨੀ ਦੀ ਮੁੱਖ ਵਿਤ ਅਧਿਕਾਰੀ ਮੇਂਗ ਵਾਂਗਝੂ ਦੀ ਗ੍ਰਿਫਤਾਰੀ ਦੇ ਬਦਲੇ ਕਨੈਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ‘ਚ ਲਿਆ ਸੀ। ਇਹਨਾਂ ‘ਚ ਕਨੈਡਾ ਦੇ ਸਾਬਕਾ ਸਫ਼ਾਰਤੀ ਮਾਇਕਲ ਕੋਵਰਿਗ ਅਤੇ ਉਦਯੋਗਪਤੀ ਮਾਇਕਲ ਸਪਾਰੋਵ ਸ਼ਾਮਿਲ ਹਨ। ਇਸ ਘਟਨਾ ਨੂੰ ਲੈ ਕੇ ਟਰੂਡੋ ਨੇ ਟਰੰਪ ਨਾਲ ਸੋਮਵਾਰ ਨੂੰ ਫੋਨ ‘ਤੇ ਗੱਲ ਕੀਤੀ।
ਵਹਾਇਟ ਹਾਊਸ ਦੇ ਬੁਲਾਰੇ ਸਾਰਾਹ ਸੈਂਡਰਸ ਨੇ ਕਿਹਾ ਕਿ ‘ਰਾਸ਼ਟਰਪਤੀ ਟਰੰਪ ਨੇ ਅੱਜ ਕਨੈਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ ‘ਤੇ ਗੱਲ ਕੀਤੀ। ਇਸ ਦੌਰਾਨ ਦੋਨਾਂ ਨੇਤਾਵਾਂ ਨੇ ਚੀਨ ‘ਚ ਕਨੈਡਾ ਦੇ ਦੋ ਨਾਗਰਿਕਾਂ ਦੀ ਗੈਰਕਾਨੂਨੀ ਹਿਰਾਸਤ ਅਤੇ ਦੁਵੱਲਾ ਵਪਾਰ ਮੁੱਦੀਆਂ ‘ਤੇ ਚਰਚਾ ਕੀਤੀ। ਵਹਾਇਟ ਹਾਊਸ ਨੇ ਇਸ ਤੋਂ ਪਹਿਲਾਂ ਇਸ ਮੁੱਦੇ ‘ਤੇ ਜਨਤਕ ਰੂਪ ‘ਚ ਕੁੱਝ ਨਹੀਂ ਕਿਹਾ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋੰਪਿਓ ਅਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ ਸੀ।
ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੀਨ ‘ਚ ਦੋ ਨਾਗਰਿਕਾਂ ਦੀ ਮਨਮਾਨੀ ਹਿਰਾਸਤ ‘ਚ ਲੈ ਕੇ ਅਮਰੀਕਾ ਦੇ ਸਮਰਥਨ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਅਦਾ ਕੀਤਾ ਹੈ। ਦੋਨਾਂ ਨੇਤਾ ਰਿਹਾਈ ਦੀ ਮੰਗ ਜਾਰੀ ਰੱਖਣ ‘ਤੇ ਸਹਿਮਤ ਹੋਏ ਹਨ।

Leave a Reply

Your email address will not be published. Required fields are marked *

%d bloggers like this: