ਚੀਨ ਨੇ ਉਤਾਰਿਆ ਸਮੁੰਦਰ ‘ਚ ਜੰਗੀ ਬੇੜਾ, ਤਾਇਵਾਨ ‘ਚ ਅਲਰਟ

ss1

ਚੀਨ ਨੇ ਉਤਾਰਿਆ ਸਮੁੰਦਰ ‘ਚ ਜੰਗੀ ਬੇੜਾ, ਤਾਇਵਾਨ ‘ਚ ਅਲਰਟ

ਬੀਜਿੰਗ: ਚੀਨ ਨੇ ਸੋਮਵਾਰ ਨੂੰ ਦੱਖਣੀ ਚੀਨ ਸਾਗਰ ਵਿੱਚ ਆਪਣਾ ਜੰਗੀ ਬੇੜਾ ਉਤਾਰ ਦਿੱਤਾ ਹੈ। ਚੀਨ ਦੀ ਇਸ ਹਰਕਤ ਤੋਂ ਬਾਅਦ ਤਾਇਵਾਨ ਨੇ ਸਰਗਰਮ ਹੁੰਦਿਆਂ ਆਖਿਆ ਹੈ, “ਅਸੀਂ ਪੂਰੀ ਤਰ੍ਹਾਂ ਚੌਕਸ ਤੇ ਤਿਆਰ ਹਾਂ।”
ਤਾਇਵਾਨ ਦੇ ਰੱਖਿਆ ਮੰਤਰਾਲੇ ਅਨੁਸਾਰ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੇ ਏਅਰ ਕਰਾਫ਼ਟ ਬੇੜੇ ਨਾਲ ਪੰਜ ਹੋਰ ਜੰਗੀ ਜਹਾਜ਼ ਇਸ ਵਿਵਾਦਮਈ ਖੇਤਰ ਵਿੱਚ ਭੇਜੇ ਹਨ। ਜਿਸ ਥਾਂ ਉੱਤੇ ਚੀਨ ਨੇ ਆਪਣਾ ਬੇੜਾ ਭੇਜਿਆ ਹੈ, ਉਹ ਤਾਇਵਾਨ ਦੀ ਸੀਮਾ ਅੰਦਰ ਹੈ। ਇਸ ਦੇ ਨਾਲ ਹੀ ਫਿਲੀਪੀਨਸ ਦੀ ਸਮੁੰਦਰੀ ਸੀਮਾ ਵੀ ਹੈ। ਚੀਨ ਦੀ ਇਸ ਹਰਕਤ ਕਾਰਨ ਦੱਖਣੀ ਚੀਨ ਸਾਗਰ ਵਿੱਚ ਵਿਵਾਦ ਫਿਰ ਤੋਂ ਵੱਧ ਗਿਆ ਹੈ। ਦੂਜੇ ਪਾਸੇ ਚੀਨ ਨੇ ਇਸ ਨੂੰ ਇੱਕ ਆਮ ਅਭਿਆਸ ਕਰਾਰ ਦਿੱਤਾ ਹੈ।
ਤਾਇਵਾਨ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਚੇਨ ਚੁੰਗ ਚੀ ਨੇ ਆਖਿਆ ਹੈ, “ਅਸੀਂ ਪੁਰੀ ਤਰ੍ਹਾਂ ਚੌਕਸ ਤੇ ਤਿਆਰ ਹਾਂ। ਉਨ੍ਹਾਂ ਆਖਿਆ ਕਿ ਉਹ ਹਾਲਤ ਉੱਤੇ ਨਜ਼ਰ ਰੱਖ ਰਹੇ ਹਨ। ਯਾਦ ਰਹੇ ਕਿ ਅਮਰੀਕਾ ਦੇ ਨਵ-ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੁਝ ਦਿਨ ਪਹਿਲਾਂ ਹੀ ਤਾਇਵਾਨ ਦੀ ਸਰਕਾਰ ਨਾਲ ਗੱਲ ਕੀਤੀ ਸੀ।
ਕੀ ਹੈ ਵਿਵਾਦ:
ਦੱਖਣੀ ਚੀਨ ਸਾਗਰ ਦਾ ਕਰੀਬ 35 ਲੱਖ ਹੈਕਟੇਅਰ ਕਿੱਲੋਮੀਟਰ ਦਾ ਇਲਾਕਾ ਵਿਵਾਦਮਈ ਹੈ। ਇਸ ਉੱਤੇ ਚੀਨ, ਫਿਲੀਪੀਨਸ, ਵੀਅਤਨਾਮ, ਮਲੇਸ਼ੀਆ, ਤਾਇਵਾਨ ਤੇ ਬੁਰੇਨੀ ਦਾਅਵਾ ਕਰਦੇ ਆ ਰਹੇ ਹਨ।

Share Button

Leave a Reply

Your email address will not be published. Required fields are marked *