ਚੀਨ ਦੀਆਂ ਫੌਜੀ ਤਿਆਰੀਆਂ ਤੋਂ ਅਮਰੀਕਾ ਚੌਕੰਨਾ

ss1

ਚੀਨ ਦੀਆਂ ਫੌਜੀ ਤਿਆਰੀਆਂ ਤੋਂ ਅਮਰੀਕਾ ਚੌਕੰਨਾ

ਅਮਰੀਕੀ ਥਿੰਕ ਟੈਂਕ ਨੇ ਚੀਨ ਵੱਲੋਂ ਕਿਸੇ ਵੀ ਵਕਤ ਸਾਊਥ ਚਾਈਨਾ ਸਾਗਰ ਵਿੱਚ ਬਣਾਏ ਗਏ ਨਕਲੀ ਆਈਲੈਂਡ ਵਿੱਚ ਜਲਦ ਲੜਾਕੂ ਜਹਾਜ਼ ਤਾਇਨਾਤ ਕੀਤੇ ਜਾਣ ਦੀ ਜਾਣਕਾਰੀ ਨਸ਼ਰ ਕੀਤੀ ਹੈ। ਥਿੰਕ ਟੈਂਕ ਮੁਤਾਬਕ ਚੀਨ ਉੱਥੇ ਕਾਫੀ ਗਿਣਤੀ ਵਿੱਚ ਫੌਜ ਵੀ ਤਾਇਨਾਤ ਕਰ ਚੁੱਕਾ ਹੈ।

ਇਹ ਖੁਲਾਸਾ ਅਮਰੀਕਾ ਦੇ ਏਸ਼ੀਆ ਮੈਰੀਟਾਈਮ ਇਵੀਸ਼ੀਏਟਿਵ (AMTI) ਵਾਸ਼ਿੰਗਟਨ ਦੇ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਵਿੱਚ ਕੀਤਾ ਗਿਆ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਚੀਨ ਨੇ ਸਟ੍ਰੈਪਸਿਲਸ ਆਈਲੈਂਡ ਦੇ ਫਿਓਰੀ ਕਰਾਸ, ਸੂਬੀ ਤੇ ਮਿਸਚੀਫ ਰੀਫਸ ‘ਤੇ ਨੇਵਲ ਤੇ ਹਵਾਈ ਰਾਡਾਰ ਸਥਾਪਿਤ ਕੀਤੇ ਗਏ ਹਨ ਤੇ ਬਹੁਤ ਸਾਰੀਆਂ ਫੌਜ ਸਹੂਲਤਾਂ ਵੀ ਦਿੱਤੀਆਂ ਗਈਆਂ ਹਨ।

AMTI ਦੇ ਡਾਇਰੈਕਟਰ ਗ੍ਰੇਗ ਪੋਲਿੰਗ ਮੁਤਾਬਕ ”ਮਾਰਚ ਵਿੱਚ ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਦੱਸਦੀਆਂ ਹਨ ਕਿ ਫਿਅਰੀ ਕਰਾਸ ਤੇ ਸੂਬੀ ਤੇ ਨਵੇਂ ਰਾਡਾਰ ਅੰਟੀਨੇ ਲਾਏ ਗਏ ਹਨ ਜਿਸ ਤੋਂ ਸਾਫ ਹੈ ਕਿ ਚੀਨ ਆਉਣ ਵਾਲੇ ਦਿਨਾਂ ਵਿੱਚ ਨਕਲੀ ਟਾਪੂਆਂ ‘ਤੇ ਲੜਾਕੂ ਜਹਾਜ਼ ਉਤਾਰ ਸਕਦਾ ਹੈ। ਇਸ ਲਈ ਵੂਡੀ ਟਾਪੂ ‘ਤੇ ਤਿੰਨ ਏਅਰਬੇਸ ਬਣਾਏ ਗਏ ਹਨ ਤੇ ਪੂਰੇ ਸਾਊਥ ਚਾਈਨਾ ਨੂੰ ਕਬਜ਼ੇ ਵਿੱਚ ਲੈਣ ਲਈ ਚੀਨ ਉੱਥੇ ਕਿਸੇ ਵੀ ਵੇਲੇ ਏਅਰਕਰਾਫਟ ਉਤਾਰ ਸਕਦਾ ਹੈ।’

ਜਨਵਰੀ ਵਿੱਚ ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ”ਸਾਊਥ ਚਾਈਨਾ ਸਾਗਰ ਵਿੱਚ ਅਮਰੀਕਾ ਪਾਰਟੀ ਨਹੀਂ ਹੈ, ਇਸ ਲਈ ਅਮਰੀਕਾ ਨੂੰ ਇਸ ਮਾਮਲੇ ਤੋਂ ਦੂਰ ਰਹਿਣਾ ਚਾਹੀਦਾ ਹੈ।” ਜਵਾਬ ਵਿੱਚ ਅਮਰੀਕਾ ਤੋਂ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸ਼ਾਨ ਸਪਾਈਸਰ ਨੇ ਕਿਹਾ ਸੀ ਕਿ ”ਸਾਊਥ ਚਾਈਨਾ ਸਾਗਰ ਵਿੱਤ ਸਥਾਪਿਤ ਟਾਪੂਆਂ ‘ਤੇ ਪੂਰੀ ਦੁਨੀਆ ਦਾ ਹੱਕ ਹੈ, ਇਕੱਲਾ ਚੀਨ ਉਨਾਂ ਤੇ ਧੌਂਸ ਨਹੀਂ ਜਮਾ ਸਕਦਾ।”

Share Button

Leave a Reply

Your email address will not be published. Required fields are marked *