ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Aug 8th, 2020

ਚੀਨ ‘ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਵੱਡਾ 5ਜੀ ਨੈੱਟਵਰਕ

ਚੀਨ ‘ਚ ਸ਼ੁਰੂ ਹੋਇਆ ਦੁਨੀਆ ਦਾ ਸਭ ਤੋਂ ਵੱਡਾ 5ਜੀ ਨੈੱਟਵਰਕ

ਬੀਜਿੰਗ : ਚੀਨ ਦੀ ਤਿੰਨ ਸਰਕਾਰੀ ਵਾਇਰਲੈੱਸ ਕੰਪਨੀਆਂ ਨੇ ਵੀਰਵਾਰ ਨੂੰ ਦੇਸ਼ ਦੇ 50 ਸ਼ਹਿਰਾਂ ‘ਚ 5ਜੀ ਫੋਨ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਲਈ ਕੀਮਤ 18 ਡਾਲਰ (1260) ਪ੍ਰਤੀ ਮਹੀਨਾ ਰੱਖੀ ਹੈ। ਇਹ ਦੇਸ਼ ਦੇ ਟੈਕਨਾਲੋਜੀ ਪਾਵਰ ਬਣਨ ਦੀ ਦਿਸ਼ਾ ‘ਚ ਇਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ, ਖਾਸ ਤੌਰ ‘ਤੇ ਉਦੋਂ ਜਦੋਂਕਿ ਅਮਰੀਕਾ ਦੇ ਨਾਲ ਵਪਾਰ ਯੁੱਧ ਨੂੰ ਲੈ ਕੇ ਇਸ ਬੰਦ ਰੱਖਿਆ ਗਿਆ ਸੀ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਚਾਈਨਾ ਮੋਬਾਈਲ ਲਿਮਟਿਡ ਨੇ ਬੀਜਿੰਗ, ਸ਼ੰਘਾਈ ਤੇ ਸ਼ੇਨਜੇਨ ਸਮੇਤ 50 ਵੱਡੇ ਸ਼ਹਿਰਾਂ ‘ਚ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ।

ਆਪ੍ਰੇਟਰਾਂ ਨੇ ਅਗਲੇ ਸਾਲ ਨੈੱਟਵਰਕ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਚੀਨ ਦੀ 5ਜੀ ਉਪਕਰਨ ਸਪਾਈਕਾਰਟ ਤੇ ਟੈਕਨਾਲੋਜੀ ਦੀ ਦਿੱਗਜ਼ ਕੰਪਨੀ ਹੁਆਵੇਈ ਟੈਕਾਨਾਲੋਜੀ ਦੇ ਅਮਰੀਕਾ ‘ਚ ਬਾਈਕਾਟ ਕੀਤੇ ਜਾਣ ਦੇ ਬਾਅਦ ਇਨ੍ਹਾਂ ਕੰਪਨੀਆਂ ਨੇ ਚੀਨ ‘ਚ ਇਸ ਨੂੰ ਜਲਦੀ ਪੇਸ਼ ਕਰ ਦਿੱਤਾ। ਅਮਰੀਕਾ ‘ਚ ਹੁਆਵੇਈ ਦੇ ਉਪਕਰਨਾਂ ਦਾ ਇਸਤੇਮਾਲ ਕੀਤੇ ਬਿਨਾਂ ਆਪ੍ਰੇਟਰਾਂ ਨੇ 5ਜੀ ਸਰਵਿਸ ਨੂੰ ਕੁਝ ਸ਼ਹਿਰਾਂ ਦੇ ਕੁਝ ਹਿੱਸਿਆਂ ‘ਚ ਸ਼ੁਰੂ ਕਰ ਦਿੱਤਾ ਹੈ। ਉਥੇ ਦੱਖਣ ਕੋਰੀਆ ਨੇ ਅਪ੍ਰੈਲ ‘ਚ ਇਸ ਦੇ ਸੰਸਕਰਨ ਦੀ ਸ਼ੁਰੂਆਤ ਕੀਤੀ ਸੀ ਪਰ ਆਪਣੀ ਵਿਸ਼ਾਲ ਆਬਾਦੀ ਤੇ ਕੰਪਨੀਆਂ ਵੱਲੋਂ ਕੀਤੇ ਗਏ ਨਿਵੇਸ਼ ਦੇ ਬਲ ‘ਤੇ ਚੀਨ ਸਭ ਤੋਂ ਤੇਜ਼ੀ ਨਾਲ 5ਜੀ ਸੇਵਾ ਦਾ ਇਸਤੇਮਾਲ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: