ਚੀਨ ਕਿਉਂ ਸਿਖਾ ਰਿਹੈ ਫੌਜੀਆਂ ਨੂੰ ਹਿੰਦੀ!

ss1

ਚੀਨ ਕਿਉਂ ਸਿਖਾ ਰਿਹੈ ਫੌਜੀਆਂ ਨੂੰ ਹਿੰਦੀ!

ਨਵੀਂ ਦਿੱਲੀ: ਇਨ੍ਹੀਂ ਦਿਨੀਂ ਭਾਰਤੀ ਸਰਹੱਦ ‘ਤੇ ਤਣਾਅ ਪੈਦਾ ਕਰ ਰਿਹਾ ਚੀਨ ਰਾਸ਼ਟਰ ਭਾਸ਼ਾ ਹਿੰਦੀ ਦਾ ਇਸਤੇਮਾਲ ਵੀ ਆਪਣੇ ਸੱਭਿਆਚਾਰਕ ਹਥਿਆਰ ਦੇ ਰੂਪ ‘ਚ ਕਰ ਰਿਹਾ ਹੈ। ਉਸ ਦੇ ਫ਼ੌਜੀ ਹਿੰਦੀ ਦੀ ਵਰਤੋਂ ਸਰਹੱਦ ‘ਤੇ ਭਾਰਤੀ ਫ਼ੌਜੀਆਂ ਨੂੰ ਧਮਕਾਉਣ ਲਈ ਕਰਦੇ ਹਨ ਤੇ ਉਸ ਦੇ ਵਪਾਰੀ ਆਪਣਾ ਮਾਲ ਵੇਚਣ ਲਈ।

ਇੱਕ ਅੰਦਾਜ਼ੇ ਮੁਤਾਬਕ ਚੀਨ ਦੀ 23,50,000 ਦੀ ਥਲ ਸੈਨਾ ‘ਚ ਕਰੀਬ 10 ਲੱਖ ਫ਼ੌਜੀ ਹਿੰਦੀ ਸਮਝ ਸਕਦੇ ਹਨ। ਇਨ੍ਹਾਂ ‘ਚ ਬਹੁਤ ਸਾਰੇ ਹਿੰਦੀ ਬੋਲ ਵੀ ਸਕਦੇ ਹਨ। ਫਿਲਹਾਲ ਚੀਨ ਦੀਆਂ 20 ਯੂਨੀਵਰਸਿਟੀਆਂ ‘ਚ ਹਿੰਦੀ ਦੀ ਪੜ੍ਹਾਈ ਹੋ ਰਹੀ ਹੈ। ਹਿੰਦੀ ਭਾਸ਼ਾ ਦਾ ਇਸੇਤਮਾਲ ਗੋਨਜਾਊ ਸ਼ਹਿਰ ‘ਚ ਧੜੱਲ੍ਹੇ ਨਾਲ ਹੁੰਦਾ ਹੈ।

ਪਿਛਲੇ ਮਹੀਨੇ ਅਰੁਣਾਚਲ ਪ੍ਰਦੇਸ਼ ਦੇ ਯਾਂਗਤਸੇ ਇਲਾਕੇ ‘ਚ ਐਲਏਸੀ ‘ਤੇ ਸ਼ੰਕਰ ਟਿਕਰੀ ‘ਚ ਪੀਪੁਲਸ ਲਿਬਰੇਸ਼ਨ ਆਰਮੀ ਦੇ 215 ਫ਼ੌਜੀਆਂ ਨੇ ਭਾਰਤੀ ਸਰਹੱਦ ‘ਚ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਸੀ। ਉਦੋਂ ਚੀਨੀ ਫ਼ੌਜ ਦੇ ਚਾਰ ਅਧਿਕਾਰੀਆਂ ਦੀ ਇਕ ਦੁਭਾਸ਼ੀਏ ਦੀ ਮਦਦ ਨਾਲ ਭਾਰਤੀ ਕਮਾਂਡਿੰਗ ਅਫਸਰ ਨਾਲ ਹੋਈ ਗੱਲਬਾਤ ‘ਚ ਮਾਮਲਾ ਸੁਲਝਾ ਲਿਆ ਸੀ।

ਚੀਨ ਇਸ ਤਰ੍ਹਾਂ ਦੇ ਦੁਭਾਸ਼ੀਏ ਫ਼ੌਜੀਆਂ ਦਾ ਇਸਤੇਮਾਲ ਭਾਰਤੀ ਫ਼ੌਜੀਆਂ ਨੂੰ ਧਮਕਾਉਣ ਲਈ ਵੀ ਕਰਦਾ ਹੈ। ਇਸ ਲਈ ਚੀਨੀ ਫ਼ੌਜੀਆਂ ਨੂੰ ਬਾਕਾਇਦਾ ਹਿੰਦੀ ਪੜ੍ਹਾਈ ਜਾਂਦੀ ਹੈ। ਮੁੰਬਈ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਰਹੇ ਪ੍ਰੋਫੈਸਰ ਕਰੁਣਾਸ਼ੰਕਰ ਉਪਾਧਿਆਏ ਦੱਸਦੇ ਹਨ ਕਿ ਫਿਲਹਾਲ ਚੀਨ ਦੀਆਂ 220 ਯੂਨੀਵਰਸਿਟੀਆਂ ‘ਚ ਹਿੰਦੀ ਪੜ੍ਹਾਈ ਜਾਂਦੀ ਹੈ।

2020 ਤਕ ਹਿੰਦੀ ਪੜ੍ਹਾਉਣ ਵਾਲੀਆਂ ਯੂਨੀਵਰਸਿਟੀਆਂ ਦੀ ਗਿਣਤੀ ਵਧ ਕੇ 50 ਤਕ ਪਹੁੰਚ ਜਾਵੇਗੀ। ‘ਯੇ ਹਮਾਰੀ ਜ਼ਮੀਨ ਹੈ’, ‘ਪੀਛੇ ਹਟੋ’, ‘ਖਾਲੀ ਕਰੋ’ ਵਰਗੇ ਛੋਟੇ-ਛੋਟੇ ਫਿਕਰੇ ਤਾਂ 1962 ਦੀ ਜੰਗ ‘ਚ ਵੀ ਚੀਨੀ ਫ਼ੌਜੀ ਬੋਲਦੇ ਦੇਖੇ ਗਏ ਸਨ।

Share Button

Leave a Reply

Your email address will not be published. Required fields are marked *