Wed. Aug 21st, 2019

ਚੀਨੀ ਲੜਾਕੂ ਜਹਾਜ਼ ਪਾਕਿ ਦੀ ‘ਨੈਸ਼ਨਲ ਡੇਅ ਪਰੇਡ’ ਵਿੱਚ ਹੋਣਗੇ ਸ਼ਾਮਿਲ

ਚੀਨੀ ਲੜਾਕੂ ਜਹਾਜ਼ ਪਾਕਿ ਦੀ ‘ਨੈਸ਼ਨਲ ਡੇਅ ਪਰੇਡ’ ਵਿੱਚ ਹੋਣਗੇ ਸ਼ਾਮਿਲ

ਬੀਜਿੰਗ, 19 ਮਾਰਚ: ਪਾਕਿਸਤਾਨ 23 ਮਾਰਚ ਨੂੰ ਨੈਸ਼ਨਲ ਡੇਅ ਪਰੇਡ ਮਨਾਏਗਾ| ਇਸ ਮੌਕੇ ਚੀਨ ਆਪਣੇ ‘ਆਲ ਵੈਦਰ ਫਰੈਂਡ’ ਨੂੰ ਇਕ ਸਹਿਯੋਗ ਦੇ ਰਿਹਾ ਹੈ| ਚੀਨ ਦੇ ਜੇ-10 ਲੜਾਕੂ ਜਹਾਜ਼ 23 ਮਾਰਚ ਨੂੰ ਪਾਕਿਸਤਾਨ ਦੀ ਨੈਸ਼ਨਲ ਡੇਅ ਪਰੇਡ ਵਿਚ ਸ਼ਾਮਲ ਹੋਣਗੇ| ਮੀਡੀਆ ਰਿਪੋਰਟ ਮੁਤਾਬਕ ਲੜਾਕੂ ਜਹਾਜ਼ਾਂ ਨਾਲ ਪੀਪਲਜ਼ ਲਿਬਰੇਸ਼ਨ ਆਰਮੀ ਏਅਰ ਫੋਰਸ ਦੀ ਬਾਈ ਐਰੋਬਿਕ ਟੀਮ ਅਭਿਆਸ ਦੀਆਂ ਤਿਆਰੀਆਂ ਲਈ ਸ਼ਨੀਵਾਰ ਨੂੰ ਪਾਕਿਸਤਾਨ ਪਹੁੰਚ ਚੁੱਕੀ ਹੈ|
ਪਰੇਡ ਵਿਚ ਚੀਨ, ਸਾਊਦੀ ਅਰਬ ਅਤੇ ਤੁਰਕੀ ਦੇ ਦਲ ਵੀ ਸ਼ਾਮਲ ਹੋਣਗੇ| ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ| ਪਾਕਿਸਤਾਨੀ ਏਅਰ ਫੋਰਸ ਨੇ ਓਪਰੇਸ਼ਨਲ ਤਿਆਰੀਆਂ ਦੇ ਸਿਲਸਿਲੇ ਵਿੱਚ ਲੜਾਕੂ ਜਹਾਜ਼ਾਂ ਦਾ ਹਾਈਵੇਅ ਤੇ ਉਡਾਣ ਭਰਨ ਅਤੇ ਲੈਂਡਿੰਗ ਕਰਨ ਦਾ ਅਭਿਆਸ ਕਰਵਾਇਆ| ਹਾਈਵੇਅ ਤੇ ਜਹਾਜ਼ਾਂ ਦੀ ਲੈਡਿੰਗ ਦੇ ਬਾਅਦ ਤੇਲ ਭਰਨ ਦੇ ਨਾਲ ਹੀ ਉਨ੍ਹਾਂ ਨੂੰ ਹਥਿਆਰਾਂ ਨਾਲ ਲੈਸ ਕੀਤਾ ਗਿਆ|
ਸ਼ੰਘਾਈ ਅਕੈਡਮੀ ਆਫ ਸੋਸ਼ਲ ਸਾਇੰਸੇਜ਼ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਖੋਜੀ ਹੂ ਜ਼ਿਓਂਗ ਨੇ ਦੱਸਿਆ, ”ਪਾਕਿਸਤਾਨ ਦਿਵਸ ਮਨਾਉਣ ਲਈ ਚੀਨ ਉਸ ਨੂੰ ਲੜਾਕੂ ਜੈਟ ਭੇਜ ਰਿਹਾ ਹੈ| ਇਹ ਦੋ ਦੇਸ਼ਾਂ ਵਿਚਾਲੇ ਦੋਸਤੀ ਦਾ ਪ੍ਰਤੀਕ ਹੈ| ਪਾਕਿਸਤਾਨ ਸਾਡਾ ਆਲ ਵੈਦਰ ਫਰੈਂਡ ਹੈ|”

Leave a Reply

Your email address will not be published. Required fields are marked *

%d bloggers like this: