ਚਿੱਤਰਾਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਵਲੋਂ ਹੱਥੀ ਬਣਾਇਆ ਚਿੱਤਰ ਨਾਲ ਉੱਘੇ ਮੰਚ ਸੰਚਾਲਕ ਕੁਲਵੀਰ ਥੂਹੀ ਦਾ ਸਨਮਾਨ

ss1

ਚਿੱਤਰਾਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਵਲੋਂ ਹੱਥੀ ਬਣਾਇਆ ਚਿੱਤਰ ਨਾਲ ਉੱਘੇ ਮੰਚ ਸੰਚਾਲਕ ਕੁਲਵੀਰ ਥੂਹੀ ਦਾ ਸਨਮਾਨ

ਪਟਿਆਲਾ 19 ਜਨਵਰੀ (ਜਵੰਦਾ) – ਚਿੱਤਰਕਾਰੀ ਖੇਤਰ ਦੇ ‘ਚ ਮਸ਼ਹੂਰ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ (ਰਾਸ਼ਟਰਪਤੀ ਐਵਾਰਡੀ) ਵਲੋਂ ਸੰਗੀਤਕ ਖੇਤਰ ਦੇ ਨਾਮੀ ਮੰਚ ਸੰਚਾਲਕ ਕੁਲਵੀਰ ਥੂਹੀ ਦਾ ਆਪਣੇ ਹੱਥੀ ਬਣਾਏ ਗਏ ਇਕ ਬਹੁਤ ਹੀ ਦਿਲਕਸ਼ ਤੇ ਸੁੰਦਰ ਚਿੱਤਰ ਭੇਂਟ ਕਰਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨਾਂ ਨਾਲ ਗਾਇਕ ਸਾਰਥੀ ਕੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਦੌਰਾਨ ਕੁਲਵੀਰ ਥੂਹੀ ਨੇ ਗੁਰਪ੍ਰੀਤਸਿੰਘ ਨਾਮਧਾਰੀ ਵਲੋਂ ਉਨਾਂ ਦੇ ਬਣਾਏ ਚਿੱਤਰ ਦੀ ਸਿਫਤ ਕੀਤੀ ‘ਤੇ ਉਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਚਿੱਤਰਕਲਾ ਸਾਡੇ ਪੰਜਾਬ ਦੇ ਸੱਭਿਆਚਾਰ ਦਾ ਉਹ ਰੰਗ ਹੈ ਜੋ ਕਦੇ ਵੀ ਫਿਕਾ ਨਹੀਂ ਪੈ ਸਕਦਾ। ਉਨਾਂ ਅੱਗੇ ਕਿਹਾ ਕਿ ਸਾਨੂੰ ਇਸ ਕਲਾ ਨੂੰ ਹੋਰ ਵੀ ਵਧੇਰੇ ਪ੍ਰਫੁਲਿਤ ਕਰਨ ਲਈ ਚੰਗੇ ਉਪਰਾਲੇ ਕਰਨੇ ਚਾਹਿਦੇ ਹਨ। ਇਸ ਮੌਕੇ ਹਰਸ਼ ਪੰਧੇਰ, ਸਾਬੀ ਸਿੰਘ ਅਤੇ ਕਮਲ ਨਾਭਾ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *