ਚਿੱਟੇ ਦਾ ਵਪਾਰ ਕਰਨ ਵਾਲੇ ਕਿਸੇ ਵੀ ਕੀਮਤ ‘ਤੇ ਬਖਸੇ ਨਹੀ ਜਾਣਗੇ – ਵਿਧਾਇਕ ਭੁੱਲਰ

ss1

ਚਿੱਟੇ ਦਾ ਵਪਾਰ ਕਰਨ ਵਾਲੇ ਕਿਸੇ ਵੀ ਕੀਮਤ ‘ਤੇ ਬਖਸੇ ਨਹੀ ਜਾਣਗੇ – ਵਿਧਾਇਕ ਭੁੱਲਰ

ਭਿੱਖੀਵਿੰਡ 15 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ)-ਆੜ੍ਹਤੀ ਯੂਨੀਅਨ ਭਿੱਖੀਵਿੰਡ ਵੱਲੋਂ ਵਿਸਾਖੀ ਦੇ ਦਿਹਾੜੇ ਮੌਕੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾਏ ਗਏ ਤੇ ਰਾਗੀ ਜਥਾ ਭਾਈ ਮਨਜੀਤ ਸਿੰਘ ਜੀ ਵੱਲੋ ਰੱਬੀ ਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਪਹੁੰਚੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਕਾਂਗਰਸ ਦੇ ਸੂਬਾ ਕਮੇਟੀ ਮੈਂਬਰ ਸਰਵਨ ਸਿੰਘ, ਗੁਰਮੁਖ ਸਿੰਘ ਘੁੱਲਾ ਬਲੇਰ, ਜਗੀਰਦਾਰ ਕੁਲਦੀਪ ਸਿੰਘ ਮਾੜੀਮੇਘਾ, ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ, ਕਿਰਨਜੀਤ ਸਿੰਘ ਮਿੱਠਾ, ਬਲਬੀਰ ਸਿੰਘ ਪ੍ਰਧਾਨ ਡੀਪੂ ਯੂਨੀਅਨ, ਆੜਤੀ ਯੁਨੀਅਨ ਦੇ ਜਿਲਾ ਪ੍ਰਧਾਨ ਕੁਲਦੀਪ ਸਿੰਘ ਬੇਗੇਪੁਰ, ਇੰਦਰਬੀਰ ਸਿੰਘ ਪਹੂਵਿੰਡ, ਰਾਜਵੰਤ ਸਿੰਘ ਪਹੂਵਿੰਡ, ਸਰਪੰਚ ਸਿਮਰਜੀਤ ਸਿੰਘ ਭੈਣੀ ਨੂੰ ਆੜਤੀ ਯੂਨੀਅਨ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਪ੍ਰਧਾਨ ਵਰਿੰਦਰਬੀਰ ਸਿੰਘ ਕਾਜੀਚੱਕ, ਪ੍ਰਧਾਨ ਸੁਖਬੀਰ ਸਿੰਘ ਉਦੋਕੇ, ਸਰਬਜੀਤ ਸਿੰਘ ਡਲੀਰੀ ਆਦਿ ਵੱਲੋਂ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆੜਤੀ ਯੂਨੀਅਨ ਵੱਲੋਂ ਆਪਣੀਆਂ ਮੁਸ਼ਕਿਲਾਂ ਸੰਬੰਧੀ ਹਲਕਾ ਵਿਧਇਕ ਸੁਖਪਾਲ ਸਿੰਘ ਭੁੱਲਰ ਨੂੰ ਜਾਣੂ ਵੀ ਕਰਵਾਉਦਿਆਂ ਬਾਰਦਾਨਾ, ਕਣਕ ਦੀ ਲਿਫਟਿੰਗ ਆਦਿ ਦੀ ਸਮੇਂ ਸਿਰ ਪ੍ਰਬੰਧ ਕਰਨ ਦੀ ਮੰਗ ਕੀਤੀ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਆੜਤੀਆਂ ਤੇ ਕਿਸਾਨਾਂ ਨੂੰ ਨਹੰੁ-ਮਾਸ ਦਾ ਰਿਸ਼ਤਾ ਕਰਾਰ ਦਿੰਦਿਆਂ ਕਿਹਾ ਕਿ ਕਣਕ ਦੀ ਸੀਜਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਣ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਸ਼ੀਜਨ ਤੋਂ ਹੀ ਕੈਪਟਨ ਸਰਕਾਰ ਦੀ ਵਧੀਆ ਕਾਰਜਗਾਰੀ ਸਿੱਧ ਹੋਣੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਹੇਠ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਣਕ ਦੇ ਖ੍ਰੀਦ ਪ੍ਰਬੰਧ ਮੁਕੰਮਲ ਕੀਤੇ ਗਏ ਹਨ, ਜੇਕਰ ਕੋਈ ਵੀ ਅਧਿਕਾਰੀ ਖ੍ਰੀਦ ਪ੍ਰਬੰਧਾਂ ਵਿਚ ਕੁਤਾਹੀ ਵਰਤੇਗਾ, ਉਸਨੂੰ ਬਖਸ਼ਿਆ ਨਹੀ ਜਾਵੇਗਾ। ਵਿਧਾਇਕ ਸੁਖਪਾਲ ਭੁੱਲਰ ਨੇ ਕਿਹਾ ਹੈਰੋਇਨ ਵਰਗੇ ਮਾਰੂ ਨਸ਼ਿਆਂ ਦਾ ਖਾਤਮਾ ਤਾਂ ਹੀ ਹੋ ਸਕਦਾ ਹੈ, ਜੇਕਰ ਲੋਕ ਸਰਕਾਰ ਦਾ ਸਹਿਯੋਗ ਦੇਣ। ਉਹਨਾਂ ਨੇ ਮਾਰੂ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜਿਹੜੇ ਲੋਕ ਚਿੱਟੇ ਦੇ ਨਸ਼ੇ ਨਾਲ ਨੌਜਵਾਨਾਂ ਦੀਆਂ ਜਿੰਦਗੀਆਂ ਤਬਾਹ ਕਰ ਰਹੇ ਹਨ, ਉਹਨਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸਿਆ ਨਹੀ ਜਾਵੇਗਾ, ਭਾਂਵੇ ਮੇਰਾ ਕੋਈ ਰਿਸ਼ਤੇਦਾਰ ਹੀ ਕਿਉ ਨਾ ਹੋਵੇ। ਇਸ ਸਮੇਂ ਤਰਲੋਕ ਸਿੰਘ ਚੱਕਵਾਲੀਆ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਸਰਪੰਚ ਪ੍ਰਭਜੀਤ ਸਿੰਘ ਸੁਰਸਿੰਘ, ਅਮਰੀਕ ਸਿੰਘ ਆਸਲ, ਪੀ.ਏ ਕੰਵਰਦੀਪ ਸਿੰਘ, ਚਾਚਾ ਬਲਬੀਰ ਸਿੰਘ, ਹਰਜਿੰਦਰ ਸਿੰਘ ਬੁਰਜ, ਹਰਦੀਪ ਸਿੰਘ, ਸਿਤਾਰਾ ਸਿੰਘ, ਜਸਵਿੰਦਰ ਸਿੰਘ ਡਲੀਰੀ, ਕਰਮ ਸਿੰਘ ਅਲਗੋ ਕੋਠੀ, ਭਾਗ ਸਿੰਘ ਚੱਕਵਾਲੀਆ, ਪ੍ਰਧਾਨ ਬਖਸ਼ੀਸ ਸਿੰਘ ਬੈਂਕਾ, ਸੁੱਚਾ ਸਿੰਘ ਕਾਲੇ, ਗੁਰਮੁਖ ਸਿੰਘ ਸਾਂਡਪੁਰਾ, ਸਰਪੰਚ ਦਿਲਬਾਗ ਸਿੰਘ ਸਿੱਧਵਾਂ, ਹੀਰਾ ਸਿੰਘ ਸਿਧਵਾਂ, ਦੀਪਕ ਸ਼ਰਮਾ, ਵਰਿੰਦਰ ਸਿੰਘ ਵਿੰਦਾ, ਲਾਲੀ ਸੋਧੀਂ, ਸਰਬਜੀਤ ਸਿੰਘ ਪੂਹਲਾ, ਡਾ:ਹਰਦੇਵ ਸਿੰਘ ਤੱਤਲੇ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *