Sat. Jun 15th, 2019

ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਫੇਜ਼-6 ਦਾ ਅੰਤਰਰਾਜੀ ਏਸੀ ਬੱਸ ਅੱਡਾ: ਕੁਲਜੀਤ ਬੇਦੀ

ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਫੇਜ਼-6 ਦਾ ਅੰਤਰਰਾਜੀ ਏਸੀ ਬੱਸ ਅੱਡਾ: ਕੁਲਜੀਤ ਬੇਦੀ

ਸ਼ਹਿਰ ਦੇ ਵੱਖ ਵੱਖ ਮੁੱਦਿਆਂ ਨੂੰ ਉਭਾਰ ਕੇ ਉਹਨਾਂ ਦੇ ਹੱਲ ਲਈ ਅਦਾਲਤ ਦਾ ਦਰਵਾਜਾ ਖਟਕਾਉਣ ਵਾਲੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਅਤੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੂੰ ਵੱਖੋ ਵੱਖਰੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ਼ਹਿਰ ਦੇ ਫੇਜ਼ 6 ਵਿੱਚ ਬਣੇ ਨਵੇਂ ਬੱਸ ਅੱਡੇ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਮਿਲ ਸਕਣ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਨੂੰ ਵਸੇ ਨੂੰ 43 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਇਸ ਦੌਰਾਨ ਇਸ ਨੇ ਇੱਕ ਪਿੰਡ ਤੋਂ ਸ਼ਹਿਰ ਬਣ ਕੇ ਪਹਿਲਾਂ ਸਬ ਡਿਵੀਜ਼ਨ ਫਿਰ ਜ਼ਿਲ੍ਹਾ ਅਤੇ ਨਗਰ ਨਿਗਮ ਦਾ ਦਰਜਾ ਹਾਸਲ ਕੀਤਾ। ਮੁਹਾਲੀ ਨੂੰ ਪੰਜਾਬ ਦੀ ਮਿੰਨੀ ਰਾਜਧਾਨੀ ਵੀ ਕਿਹਾ ਜਾਂਦਾ ਹੈ ਪ੍ਰੰਤੂ ਹੁਣ ਤੱਕ ਸ਼ਹਿਰ ਵਾਸੀਆਂ ਨੂੰ ਨਾ ਤਾਂ ਲੋੜੀਂਦੀ ਜਨਤਕ ਆਵਾਜਾਈ ਦੀ ਸਹੂਲੀਅਤ ਹਾਸਲ ਹੋਈ ਹੈ ਅਤੇ ਹੀ ਇੱਥੇ ਬੱਸ ਅੱਡਾ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ।
ਸ੍ਰੀ ਬੇਦੀ ਨੇ ਕਿਹਾ ਕਿ ਉਹਨਾਂ ਨੇ ਫੇਜ਼ 6 ਸਥਿਤ ਨਵੇੱ ਬੱਸ ਅੱਡੇ ਅਤੇ ਫੇਜ਼ 8 ਵਿੱਚ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਜਿਥੋੱ ਇਸ ਸਮੇੱ ਬੱਸਾਂ ਚੱਲ ਰਹੀਆਂ ਹਨ, ਦਾ ਦੌਰਾ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਕਿ ਨਵਾਂ ਬੱਸ ਅੱਡਾ ਆਲੀਸ਼ਾਨ ਇਮਾਰਤ ਹੋਣ ਦੇ ਬਾਵਜੂਦ ਆਪਣੀ ਵੀਰਾਨਗੀ ਉੱਪਰ ਹੰਝੂ ਵਹਾ ਰਿਹਾ ਹੈ। ਇਸ ਬੱਸ ਅੱਡੇ ਦੇ ਬਾਹਰੋੱ ਹਰ ਦਿਨ ਇਕ ਹਜਾਰ ਬੱਸਾਂ ਦੇ ਰੂਟ ਲੰਘਦੇ ਹਨ, ਪਰ ਇਸ ਬੱਸ ਅੱਡੇ ਵਿੱਚ ਸਿਰਫ ਡੇਢ ਸੋ ਦੇ ਕਰੀਬ ਬੱਸਾਂ (ਉਹ ਵੀ ਸਿਰਫ ਪਰਚੀ ਕਟਵਾਉਣ ਲਈ) ਹੀ ਆਉੱਦੀਆਂ ਹਨ। ਉਹਨਾਂ ਕਿਹਾ ਕਿ ਇਸ ਨਵੇੱ ਬੱਸ ਅੱਡੇ ਵਿੱਚ ਸ਼ਹਿਰ ਦੇ ਲੋਕ ਵੀ ਜਾ ਕੇ ਰਾਜੀ ਨਹੀਂ ਕਿਉੱਕਿ ਜਿਹਨਾਂ ਰੂਟਾਂ ਉਪਰ ਵੱਡੀ ਗਿਣਤੀ ਲੋਕਾਂ ਦੇ ਸਫਰ ਕਰਨਾ ਹੁੰਦਾ ਹੈ, ਉਹ ਬੱਸਾਂ ਇਸ ਨਵੇੱ ਬੱਸ ਅੱਡੇ ਵਿੱਚ ਆਉੱਦੀਆਂ ਹੀ ਨਹੀਂ ਹਨ।
ਦੂਜੇ ਪਾਸੇ ਸ਼ਹਿਰ ਦੇ ਜਿਆਦਾਤਰ ਲੋਕ ਫੇਜ਼ 8 ਦੇ ਪੁਰਾਣੇ ਬਸ ਅੱਡੇ (ਜਸਨੂੰ ਗਮਾਡਾ ਵਲੋੱ ਬੰਦ ਕਰਕੇ ਉੱਥੇ ਕੰਡੇਦਾਰ ਤਾਰ ਲਗਾ ਦਿੱਤੀ ਗਈ ਹੈ) ਦੇ ਬਾਹਰ ਸੜਕ ਤੋੱ ਚਲਣ ਵਾਲੀਆਂ ਬਸਾਂ ਤੇ ਹੀ ਸਫਰ ਕਰ ਰਹੇ ਹਨ ਅਤੇ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਸੜਕ ਤੋੱ ਸਾਰੇ ਰੂਟਾਂ ਦੀਆਂ ਬਸਾਂ ਚਲਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਦਫਤਰ ਵੀ ਸ਼ਹਿਰ ਦੇ ਕੇੱਦਰੀ ਹਿੱਸੇ ਵਿੱਚ (ਜਿਹੜਾ ਪੁਰਾਣੇ ਅੱਡੇ ਦੇ ਨੇੜੇ ਹੈ) ਮੌਜੂਦ ਹਨ ਅਤੇ ਅਜਿਹਾ ਹੋਣ ਕਾਰਨ ਵੱਡੀ ਗਿਣਤੀ ਲੋਕ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਦੇ ਸਾਮ੍ਹਣੇ ਸੜਕ ਤੋੱ ਹੀ ਬਸਾਂ ਲੈਂਦੇ ਹਨ।
ਉਹਨਾਂ ਕਿਹਾ ਕਿ ਫੇਜ਼ 8 ਦੇ ਪੁਰਾਣੇ ਬੱਸ ਅੱਡੇ ਦੇ ਸਾਹਮਣੇ ਸੜਕ ਤੋੱ ਚਲਣ ਵਾਲੀਆਂ ਬਸਾਂ ਦੇ ਸੜਕ ਤੇ ਖੜ੍ਹੇ ਰਹਿਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪੈਂਦਾ ਹੈ ਅਤੇ ਬੱਸਾਂ ਵਾਲਿਆਂ ਦੀ ਆਪਸੀ ਕਾਵਾਂਰੌਲੀ ਵੀ ਪਈ ਰਹਿੰਦੀ ਹੈ। ਇੱਥੇ ਨਾ ਤਾਂ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ, ਨਾ ਕੋਈ ਬਾਥਰੂਮ ਹੈ ਅਤੇ ਨਾ ਹੀ ਕੋਈ ਹੋਰ ਸਹੂਲਤ ਹੈ। ਬਰਸਾਤ ਦੇ ਦਿਨਾਂ ਵਿੱਚ ਇਸ ਥਾਂ ਕਾਫੀ ਚਿੱਕੜ ਹੋ ਜਾਂਦਾ ਹੈ। ਇਹ ਬੱਸਾਂ ਇਸ ਚਿੱਕੜ ਵਿੱਚ ਹੀ ਖੜਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬੱਸਾਂ ਇਸ ਥਾਂ ਤੋੱ ਚਲਣ ਕਰਕੇ ਲੋਕ ਇਸ ਥਾਂ ਆਉਣ ਲਈ ਮਜਬੂਰ ਹਨ।
ਨਵੇਂ ਬੱਸ ਅੱਡੇ ਵਿੱਚ ਭਾਵੇਂ ਲੋਕਾਂ ਦੇ ਬੈਠਣ, ਪੀਣ ਵਾਸਤੇ ਪਾਣੀ ਅਤੇ ਬਾਥਰੂਮਾਂ ਦਾ ਇੰਤਜਾਮ ਹੈ ਪਰ ਇਸ ਬੱਸ ਅੱਡੇ ਵਿੱਚ ਵੀ ਲੋੜੀਂਦੀਆਂ ਸਹੂਲਤਾਂ ਦੀ ਘਾਟ ਹੈ। ਇਸ ਬੱਸ ਅੱਡੇ ਵਿੱਚ ਬਣੀਆਂ ਦੁਕਾਨਾਂ ’ਚੋਂ ਕੋਈ ਵੀ ਕਿਰਾਏ ਉੱਤੇ ਨਹੀਂ ਚੜੀ ਅਤੇ ਇਹ ਦੁਕਾਨਾਂ ਵੀ ਬੰਦ ਰਹਿੰਦੀਆਂ ਹਨ ਅਤੇ ਸਾਰਾ ਦਿਨ ਇਹ ਬੱਸ ਅੱਡਾ ਵੀਰਾਨ ਪਿਆ ਰਹਿੰਦਾ ਹੈ।

Leave a Reply

Your email address will not be published. Required fields are marked *

%d bloggers like this: