ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

ਚਿੱਟਾ ਹਾਥੀ ਬਣੇ ਪੁੱਲ ਦੇ ਲੋਹੇ ਦਾ ਜੰਗਲਾ ਖੁੱਲੇ ਅਸਮਾਨ ਥੱਲੇ ਜੰਗਾਲ ਲੱਗਣ ਕਾਰਣ ਆਪਣੀ ਹੋਣੀ ‘ਤੇ ਵਹਾ ਰਿਹਾ ਏ ਹੰਝੂ

ਚਿੱਟਾ ਹਾਥੀ ਬਣੇ ਪੁੱਲ ਦੇ ਲੋਹੇ ਦਾ ਜੰਗਲਾ ਖੁੱਲੇ ਅਸਮਾਨ ਥੱਲੇ ਜੰਗਾਲ ਲੱਗਣ ਕਾਰਣ ਆਪਣੀ ਹੋਣੀ ‘ਤੇ ਵਹਾ ਰਿਹਾ ਏ ਹੰਝੂ

ਫੋਕਲ ਪੁਆਇੰਟ ਏਰੀਏ ਨੇੜੇ ਹਾਈਵੇ ਸੜਕ ਉਪਰੋਂ ਬਣਾਇਆ ਜਾਣ ਵਾਲਾ ਲੋਹੇ ਦੇ ਪੁੱਲ ਦਾ ਕੰਮ ਅਧੂਰਾ
-ਟੋਲ ਟੈਕਸ ਲਗਾ ਕੇ ਵਾਹਨ ਚਾਲਕਾਂ ਤੋਂ ਕਰੋੜਾਂ ਰੁਪਏ ਟੈਕਸ ਇਕੱਤਰ ਕਰਨ ਵਾਲੀ ਹਾਈਵੇ ਅਥਾਰਟੀ ਆਪਣੀ ਜਿੰਮੇਵਾਰੀਆਂ ਤੋਂ ਭੱਜੀ

ਰਾਜਪੁਰਾ, 23 ਅਗਸਤ (ਐਚ.ਐਸ.ਸੈਣੀ)-ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਅੰਬਾਲਾ ਸੜਕ ਦੇ ਉਪਰੋਂ ਫੋਕਲ ਪੁਆਇੰਟ ਰਿਹਾਇਸ਼ੀ ਏਰੀਏ ਸਮੇਤ ਦਰਜ਼ਨਾ ਕਲੋਨੀਆਂ ਅਤੇ ਪਿੰਡ ਵਾਸੀਆਂ ਦੀ ਸਹੂਲਤ ਲਈ ਪੈਦਲ ਲੰਘਣ ਵਾਸਤੇ ਬਣਾਇਆ ਜਾਣ ਵਾਲਾ ਲੋਹੇ ਦਾ ਓਵਰ ਬ੍ਰਿਜ਼ ਪਿਛਲੇ ਕਈ ਸਾਲਾਂ ਤੋਂ ਅਧੂਰਾ ਪਿਆ ਹੋਣ ਕਾਰਣ ਕਰਕੇ ਸੜਕ ਕਿਨਾਰੇ ਖੁੱਲੇ ਅਸਮਾਨ ਦੇ ਥੱਲੇ ਪਿਆ ਲੋਹੇ ਦਾ ਜੰਗਲਾ ਨੈਸ਼ਨਲ ਹਾਈਵੇ ਅਥਾਰਟੀ ਦੀ ਮਾੜੀ ਤੇ ਧੀਮੀ ਕਾਰਗੁਜਾਰੀ ਉਤੇ ਹੰਝੂ ਵਹਾ ਰਿਹਾ ਹੈ, ਜਿਸ ਕਰਕੇ ਕਲੋਨੀ ਵਸਨੀਕਾਂ ਨੂੰ ਸੜਕ ਪਾਰ ਕਰਨ ਸਮੇਂ ਲੰਬਾ ਰਾਹ ਤੈਅ ਕਰਨਾ ਪੈ ਰਿਹਾ ਹੈ। ਉਥੇ ਦੂਜੇ ਪਾਸੇ ਹਾਏਵੇ ਅਥਾਰਟੀ ਸੜਕ ‘ਤੇ ਸੰਭੂ ਬੈਰੀਅਰ ਨੇੜੇ ਟੋਲ ਪਲਾਜ਼ਾ ਲਗਾ ਕੇ ਕਰੋੜਾਂ ਰੁਪਏ ਟੋਲ ਟੈਕਸ ਵਸੂਲ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਰਾਜਪੁਰਾ-ਅੰਬਾਲਾ ਰੋਡ ਉਤੇ ਪੈਂਦੇ ਫੋਕਲਪੁਆਇੰਟ ਦੇ ਰਿਹਾਇਸ਼ੀ ਏਰੀਏ ਸਮੇਤ ਨੇੜਲੀਆਂ ਦਰਜ਼ਨਾਂ ਕਲੋਨੀਆਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਜਦੋਂ ਮੁੱਖ ਸੜਕ ਦੇ ਵਿਚਕਾਰ ਤੋਂ ਉਨਾਂ ਦਾ ਹੱਕ ਬਣਦਾ ਕੱਟ ਨਾ ਦਿੱਤਾ ਗਿਆ ਤਾਂ ਇਸ ਸਬੰਧੀ ਕਲੋਨੀ ਵਸਨੀਕਾਂ ਨੇ ਨੈਸ਼ਨਲ ਹਾਈ ਵੇ ਅਥਾਰਟੀ ਦਾ ਦਰਵਜ਼ਾ ਖੜਕਾਇਆ। ਜਿਸ ਤੋਂ ਬਾਅਦ ਭਾਂਵੇ ਉਕਤ ਕਲੋਨੀ ਵਸਨੀਕਾਂ ਦੀ ਅੰਡਰ ਬ੍ਰਿਜ਼ ਦੀ ਮੰਗ ਤਾਂ ਪੂਰੀ ਨਹੀ ਹੋ ਸਕੀ ਪਰ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੜਕ ਪਾਰ ਕਰਨ ਦੇ ਲਈ ਕਲੋਨੀ ਵਾਸੀਆਂ ਨੁੂੰ ਲੋਹੇ ਦਾ ਪੁੱਲ ਬਣਵਾ ਕੇ ਦੇਣ ਦੀ ਗੱਲ ਆਖੀ।ਪਰ ਅੱਜ ਕੌਮੀ ਸ਼ਾਹ ਮਾਰਗ ਨੰਬਰ 1 ਦੀ 6 ਮਾਰਗੀ ਸੜਕ ਨੂੰ ਬਣੇ ਹੋਏ ਕਰੀਬ 1 ਦਹਾਕਾ ਹੋਣ ਵਾਲਾ ਹੈ ਪਰ ਇਸਦੇ ਬਾਵਜੂਦ ਫੋਕਲ ਪੁਆਇੰਟ ਏਰੀਏ ਨੇੜੇ ਸੜਕ ਦੇ ਉਪਰੋਂ ਲੋਹੇ ਦਾ ਬਣਨ ਵਾਲੇ ਪੁੱਲ ਦਾ ਕੰਮ ਅਧੂਰਾ ਪਿਆ ਹੈ। ਭਾਂਵੇ ਹਾਈਵੇ ਅਥਾਰਟੀ ਵੱਲੋਂ ਪੁੱਲ ਬਣਾਉਣ ਲਈ ਬਣਾਇਆ ਲੋਹੇ ਦਾ ਜੰਗਲਾ ਤਾਂ ਸੜਕ ਕਿਨਾਰੇ ਰੱਖਿਆ ਹੋਇਆ ਹੈ ਪਰ ਲੋਹੇ ਦਾ ਜੰਗਲਾ ਵੀ ਖੁੱਲੇ ਅਸਮਾਨ ਦੇ ਥੱਲੇ ਪਿਆ ਜੰਗ ਲੱਗਣ ਕਾਰਣ ਖਰਾਬ ਹੋ ਰਿਹਾ ਹੈ। ਇਸ ਸਬੰਧੀ ਫੋਕਲਪੁਆਇੰਟ ਵਸਨੀਕ ਪਰਮਜੀਤ ਸਿੰਘ ਪਾਲ, ਭੋਲਾ ਸਿੰਘ, ਹਰਨੇਕ ਸਿੰਘ ਸੈਣੀ, ਕਰਮ ਚੰਦ ਬਡਵਾਲ, ਸ਼ਹਿਰ ਵਸਨੀਕ ਬਲਵਿੰਦਰ ਸਿੰਘ ਸੈਂਹਬੀ, ਸੁਖਬੀਰ ਸਿੰਘ ਭੂਰੀਮਾਜਰਾ, ਦਰਸਨ ਖਾਨ ਸਮੇਤ ਹੋਰਨਾ ਨੇ ਕਿਹਾ ਕਿ ਭਾਂਵੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਆਪਣੀਆਂ ਏਜੰਸੀਆਂ ਦੇ ਰਾਹੀ ਸੰਭੂ ਬੈਰੀਅਰ ਨੇੜੇ ਸੜਕ ‘ਤੇ ਕਰੀਬ 1 ਦਹਾਕੇ ਤੋਂ ਟੋਲ ਪਲਾਜ਼ਾ ਲਗਾ ਕੇ ਵਾਹਨ ਚਾਲਕਾਂ ਤੋਂ ਕਰੋੜਾਂ ਰੁਪਏ ਦਾ ਟੈਕਸ ਵਸੂਲ ਰਹੀ ਹੈ ਪਰ ਅੱਜ ਤੱਕ ਕੌਮੀ ਸ਼ਾਹ ਮਾਰਗ ਨੰਬਰ 1 ‘ਤੇ ਅਧੂਰੇ ਪਏ ਪੁੱਲਾਂ ਦੀ ਉਸਾਰੀ ਕਰਵਾਉਣ ਵਿੱਚ ਫੇਲ ਸਾਬਤ ਹੋਈ ਹੈ। ਜਿਸ ਤੇ ਸ਼ਹਿਰ ਵਾਸੀਆਂ ਨੇ ਨੇੜਲੀਆਂ ਕਲੋਨੀ ਵਸਨੀਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਤੋਂ ਪੁਰਜੋਰ ਮੰਗ ਕੀਤੀ ਕਿ ਸੜਕ ਦੇ ਉਪਰੋਂ ਬਣਾਏ ਜਾਣ ਵਾਲੇ ਇਸ ਅਧੂਰੇ ਪਏ ਲੋਹੇ ਦੇ ਪੁੱਲ ਨੂੰ ਜਲਦ ਲਗਾਇਆ ਜਾਵੇ ਤਾਂ ਜੋਂ ਪੈਦਲ ਸੜਕ ਪਾਰ ਕਰਨ ਵਾਲੇ ਰਾਹਗੀਰਾਂ ਨੂੰ ਆਪਣੀ ਮੰਜਿਲ ਵੱਲ ਜਾਣ ਵਾਸਤੇ ਦੂਰ-ਦੂਰਾਂਡੇ ਰਸਤਾ ਤੈਅ ਨਾ ਕਰਨਾ ਪਵੇ ਅਤੇ ਇਸ ਸਹੂਲਤ ਦਾ ਫਾਇਦਾ ਮਿਲ ਸਕੇ।
ਕੀ ਕਹਿੰਦੇ ਹਨ ਅਧਿਕਾਰੀ: ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਵਿਸ਼ਾਲ ਗੋਤਮ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕੌਮੀ ਸ਼ਾਹ ਮਾਰਗ ‘ਤੇ ਪਏ ਸਾਰੇ ਅਧੂਰੇ ਕੰਮਾਂ ਨੂੰ ਜਲਦ ਪੂਰਾ ਕੀਤਾ ਜਾਵੇਗਾ ਤੇ ਇਸ ਪੁੱਲ ਦੀ ਉਸਾਰੀ ਵੀ ਜਲਦ ਸ਼ੁਰੂ ਕਰਵਾ ਕੇ ਇਲਾਕਾ ਨਿਵਾਸੀਆਂ ਨੂੰ ਪੈਦਲ ਲੰਘਣ ਵਾਸਤੇ ਸਹੂਲਤ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

%d bloggers like this: