Sun. Jun 16th, 2019

ਚਿੰਤਪੂਰਨੀ ਤੋਂ ਬਠਿੰਡਾ ਜਾ ਰਹੀ ਸ਼ਰਧਾਲੂਆਂ ਦੀ ਬੱਸ ਪਲਟੀ, ਹਾਦਸੇ ‘ਚ 18 ਜ਼ਖ਼ਮੀ

ਚਿੰਤਪੂਰਨੀ ਤੋਂ ਬਠਿੰਡਾ ਜਾ ਰਹੀ ਸ਼ਰਧਾਲੂਆਂ ਦੀ ਬੱਸ ਪਲਟੀ, ਹਾਦਸੇ ‘ਚ 18 ਜ਼ਖ਼ਮੀ

ਸ਼ਹਿਰ ਦੇ ਦੁਗਰੀ ਪੁਲ਼ ‘ਤੇ ਚਿੰਤਪੂਰਨੀ ਤੋਂ ਬਠਿੰਡਾ ਜਾ ਰਹੀ ਬੱਸ ਕੰਟਰੋਲ ਹੋ ਕੇ ਪਲਟ ਗਈ। ਇਸ ਬੱਸ ਹਾਦਸੇ ‘ਚ 18 ਸ਼ਰਧਾਲੂ ਜ਼ਖ਼ਮੀ ਹੋਏ ਹਨ। ਜ਼ਖ਼ਮੀ ਲੋਕਾਂ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ 13 ਲੋਕਾਂ ਨੂੰ ਛੁੱਟੀ ਦੇ ਕੇ ਬਠਿੰਡਾ ਰਵਾਨਾ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਜਨਤਾ ਨਗਰ ਤੋਂ ਸ਼ਰਧਾਲੂਆਂ ਦਾ ਜੱਥਾ ਚਿੰਤਪੂਰਨੀ ਅਤੇ ਬਾਬਾ ਬਾਲਕ ਨਾਥ ਦੇ ਦਰਸ਼ਨ ਕਰ ਕੇ ਪਰਤ ਰਿਹਾ ਸੀ। ਸਾਰੇ ਸ਼ਰਧਾਲੂ ਬੱਸ ‘ਚ ਸਵਾਰ ਸਨ। ਸੋਮਵਾਰ ਸਵੇਰੇ ਦੁਗਰੀ ਪੁਲ਼ ‘ਤੇ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵੇਲੇ ਬੱਸ ਵਿਚ 52 ਲੋਕ ਸਵਾਰ ਸਨ। ਬੱਸ ਪਲਟਦੇ ਹੀ ਘਟਨਾ ਵਾਲੀ ਥਾਂ ਉੱਥੇ ਚੀਕ-ਚਿਹਾੜਾ ਮੱਚ ਗਿਆ। ਸਥਾਨਕ ਲੋਕਾਂ ਨੇ ਜ਼ਖ਼ਮੀ ਲੋਕਾਂ ਨੂੰ ਬਾਹਰ ਕੱਢਿਆ ਤੇ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਿਆ।
ਬੱਸ ਹਾਦਸੇ ‘ਚ ਜ਼ਖ਼ਮੀ ਹੋਏ ਲੋਕਾਂ ‘ਚ ਮਧੂ (32), ਵਿਕਾਸ (5), ਨਿਸ਼ੂ, ਨਿਸ਼ਾ (13), ਬਿੱਟੂ (30), ਮੁਕੇਸ਼ (35), ਰਵੀ ਕੁਮਾਰ (28), ਆਨੰਦ ਕੁਮਾਰ (28), ਦੇਵ ਕੁਮਾਰ (14), ਕਮਲ ਕੁਮਾਰ (16), ਸਤੀਸ਼ (31), ਸੁਨੀਤਾ (45), ਮਮਤਾ (35), ਵਰਸ਼ਾ (14) ਸ਼ਾਮਲ ਹਨ।

Leave a Reply

Your email address will not be published. Required fields are marked *

%d bloggers like this: