ਚਿੜੀਅਾ ਚੋਂਚ ਭਰ ਲੈ ਗਈ,  ਨਦੀ ਨਾ ਘਟੇ ਨੀਰ

ss1

ਚਿੜੀਅਾ ਚੋਂਚ ਭਰ ਲੈ ਗਈ,  ਨਦੀ ਨਾ ਘਟੇ ਨੀਰ

ਦਾਨ ਦੀਏ ਧਨ ਨਾ ਘਟੇ,ਕਹਿ ਗਏ ਭਗਤ ਕਬੀਰ।

ਭਗਤ ਕਬੀਰ ਜੀ ਦਾ ੲਿਹ ਸਲੋਕ ਹਮੇਸ਼ਾ ਸਾਨੂੰ ਨਿੱਜੀ ਸੁਆਰਥਾਂ ਤੋਂ ੳੁੱਪਰ ੳੁੱਠ ਕੇ ਸਮਾਜ ਵਿੱਚ ਦੱਬੇ ਕੁਚਲੇ, ਲਾਚਾਰ ਗਰੀਬ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਲੲੀ ਪ੍ਰੇਰਤ ਕਰਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਬਹੁਤ ਸਾਰੀਆਂ ਸਮਾਜਿਕ, ਧਾਰਮਿਕ, ਆਰਥਿਕ ਪਾੜੇ ਅਤੇ ਰਾਜਨੀਕਿਤ ਕੁਰੀਤੀਆਂ ਕਰ ਕੇ ਜਿਆਦਾਤਰ ਲੋਕਾਂ ਨੂੰ ਭੁੱਖਮਰੀ ਅਤੇ ਅੱਤ ਗਰੀਬੀ ਨਾਲ ਘੁਲਣਾ ਪੈ ਰਿਹਾ ਹੈ ੳੁਥੇ ਅਸੀਂ ਅਾਪਣੇ ਵਿਤ ਅਨੁਸਾਨ ੲਿਹਨਾਂ ਲੋੜਵੰਦਾਂ ਨੂੰ ਤਿਲ ਫੁੱਲ ਸਹਿਯੋਗ ਕਰ ਕੇ ਆਤਮਿਕ ਖੁਸ਼ੀ ਪ੍ਰਾਪਤ ਕਰਨ ਦੇ ਨਾਲ ਨਾਲ ਇਨਸਾਨੀ ਫ਼ਰਜ਼ ਵੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਜਿਸ ਪ੍ਰਕਾਰ ਗਰੀਬ ਪਰਿਵਾਰ ਦੀਅਾਂ ਲੜਕੀਆਂ ਨੂੰ ਸਕੂਲ ਸਮੇਂ ਤੋਂ ਬਾਅਦ ਮੁਫ਼ਤ  ਪੜ੍ਹਾਉਣਾ, ਵਿਤ ਅਨੁਸਾਰ ਕਾਪੀਆਂ,  ਪੈਨਸਿਲਾਂ , ਟਿਫ਼ਨ ਬੌਕਸ, ਜੁੱਤੇ ਕੱਪੜੇ ਆਦਿ ਦੇਣੇ ਜਾਂ ਰੋਗੀ ਅਤੇ ਜਰੂਰਮੰਦਾਂ ਦੀ ਦਵਾੲੀ ਬੂਟੀ ਨਾਲ ਸਹਾਇਤਾ ਕਰਨੀ ਸਾਡੇ ਨਿੱਤ ਨੇਮ ਦਾ ਹਿੱਸਾ ਹੈ। ਇਹਨਾਂ  ਸੇਵਾਵਾਂ ਵਿੱਚ ਮੈਨੂੰ ਅਤੇ ਮੇਰੇ ਨਾਲ ਜੁੜੇ ਦੋਸਤਾਂ ਨੂੰ ਰੂਹਾਨੀ ਸਕੂਨ ਮਿਲਦਾ  ਹੈ ।
ਸ਼ੁਰੂਅਾਤ ਵਿੱਚ ਭਾਵੇਂ ਮੈਂ ਇਕੱਲੀ ਹੀ ਸਾਂ ਪਰ ਸਿਆਣੇ ਕਹਿੰਦੇ ਹਨ ਕਿ ਤੁਰਨ ਦਾ ਜਨੂਨ ਹੋਵੇ ਤਾਂ ਕਾਫ਼ਿਲੇ ਜੁੜ ਜਾਂਦੇ ਨੇ ੳੁਸੇ ਤਰ੍ਹਾਂ ਹੁਣ ਮੇਰਾ ਸਹਿਯੋਗ ਕਰਨ ਵਾਲਿਅਾਂ ‘ਚ ਇਕਬਾਲ ਸਿੰਘ ਮੋਰੀਆ, ਅਸ਼ੋਕ ਵਾਲੀਅਾ, ਗੁਰਮੁੱਖ ਸਿੰਘ ਕਨੇਡਾ,  ਹਰਜਿੰਦਰ ਸਿੰਘ ਸੰਘਾ ਕਨੇਡਾ,  ਰਾਹੁਲ ਇਟਲੀ,  ਰੋਹਿਤ ਵਾਲੀਆ,  ਗੁਰਵਿੰਦਰ ਸਿੰਘ ਗਿੰਨੀ , ਮਨਜੀਤ ਸੂਖ਼ਮ, ਭੁਪਿੰਦਰ ਕੌਰ,  ਮਨਜੀਤ ਕੌਰ,  ਮਨਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਬੜੇ ਅਜੀਜ਼ ਹਨ।
ਜਿੱਨ੍ਹਾਂ ਦੀ ਮੈ ਤਹਿ ਦਿਲੋਂ ਧੰਨਵਾਦੀ ਹਾਂ ਜੀ। ਸ਼ਾਲਾ ਪ੍ਰਮਾਤਮਾਂ ੲਿਸ ਨੇਕ ਕਾਰਜ਼ ਵਿੱਚ ਸਹਾੲੀ ਹੋਣ।
  ਤਜ਼ਿੰਦਰ ਮਿੱਠੂ
9779131134
Share Button

Leave a Reply

Your email address will not be published. Required fields are marked *