Thu. Jul 18th, 2019

ਚਿਤਕਾਰਾ ਯੂਨੀਵਰਸਿਟੀ ਵਿਚ 11ਵਾਂ ਦਿਕਸਾਂਤ ਸਮਾਰੋਹ ਕਰਵਾਇਆ ਗਿਆ

ਚਿਤਕਾਰਾ ਯੂਨੀਵਰਸਿਟੀ ਵਿਚ 11ਵਾਂ ਦਿਕਸਾਂਤ ਸਮਾਰੋਹ ਕਰਵਾਇਆ ਗਿਆ
ਸਿੱਖਿਆ ਦੇ ਅਲੱਗ ਅਲੱਗ ਖੇਤਰ ਦੇ 900 ਵਿਦਿਆਰਥੀਆ ਨੂੰ ਵੰਡੀਆ ਡਿਗਰੀਆ

24-12

ਬਨੂੜ, 23 ਜੁਲਾਈ (ਰਣਜੀਤ ਸਿੰਘ ਰਾਣਾ): ਚਿਤਕਾਰਾ ਯੂਨੀਵਰਸਿਟੀ ਪੰਜਾਬ ਕੈਪਸ ਵਿਚ ਅੱਜ 11ਵਾਂ ਦਿਕਸਾਂਤ ਸਮਾਰੋਹ ਕਰਵਾਇਆ ਗਿਆ। ਜਿਸ ਵਿਚ 900 ਦੇ ਕਰੀਬ ਵਿਦੀਆਰਥੀਆ ਨੂੰ ਡਿਗਰੀਆ ਵੰਡੀਆ ਗਈਆ। ਇਸ ਸਮਾਰੋਹ ਨੂੰ ਦੋ ਹਿੱਸਿਆ ਵਿਚ ਵੰਡਿਆ ਗਿਆ। ਇਕ ਵਿਚ ਇੰਨਜੀਨੀਅਰਿੰਗ ਤੇ ਦੂਸਰੇ ਵਿਚ ਆਰਕੀਟੈਕਚਰ ਦੇ ਵਿਦੀਆਰਥੀਆ ਨੂੰ ਡਿਗਰੀਆ ਵੰਡੀਆ ਗਈਆ। ਸਮਾਰੋਹ ਦਾ ਉਦਘਾਟਨ ਐਚਆਰ ਦੇ ਸੀਈਓ ਤੇ ਐਚਆਰ ਆਪਰੇਸਨ ਫਾਰ ਆਫਸੇਅਰ ਡੀਲੀਵਰੀ ਸੈਟਰ ਦੇ ਹੈਡ ਰਤਨ ਸਿੰਘ ਅਤੇ ਡਾਇਰੈਕਟਰ ਐਂਡ ਕਨਫਾਉਡਰ ਸੀਜਸ ਹਸਪਤਾਲ ਡਾਕਟਰ ਨਵੀਨ ਨਿਸਚਲ ਨੇ ਸਮਾ ਰੋਸਨ ਕਰਕੇ ਕੀਤਾ। ਇਸ ਸਮਾਰੋਹ ਵਿਚ ਪ੍ਰਧਾਨ ਜੇਕੇ ਟਾਇਰ ਪਰਦੁਮਨਾ ਪਾਂਡੇ ਨੇ ਮੁੱਖ ਮਹਿਮਾਨ ਦੇ ਤੋਰ ਤੇ ਸਿਰਕਤ ਕੀਤੀ। ਸਮਾਰੋਹ ਦੀ ਸੁਰੂਆਤ ਵਾਇਸ ਚਾਸਲਰ ਡਾਕਟਰ ਮਧੂ ਚਿਤਕਾਰਾ ਨੇ ਸਲਾਨਾ ਰਿਪੋਰਟ ਪੜ੍ਹ ਕੇ ਕੀਤੀ।
ਇਸ ਮੋਕੇ ਤੇ ਅਲੱਗ ਅਲੱਗ ਸਿੱਖਿਆ ਵਿਚ ਟਾਪ ਰਹੇ ਕੰਮਪਿਉਟਰ ਸਾਇੰਸ ਇੰਨਜੀਨੀਅਰਿੰਗ ਦੇ ਵਿਦੀਆਰਥੀ ਸਵਦੇਸ ਵਿਕਟ, ਇਲੈਕਟਰੋਨਿਕ ਐਂਡ ਕੰਮਨਿਯੁਕੇਸਨ ਅਕਸਯਤਾ ਮਦਨ, ਮਾਸਟਰ ਆਫ ਕੰਮਪਿਉਟਰ ਐਪਲੀਕੇਸਨ ਦੀ ਲਵਲੀਨ ਕੋਰ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਮਯੰਕ ਸਿਪੀ ਤੇ ਅਮਿਯਾ ਸਰਮਾ ਨੇ ਮਾਸਟਰ ਆਫ ਫਾਰਮੇਸੀ ਵਿਚ ਟਾਪ ਕੀਤਾ। ਜਦੋਕਿ ਗਰੈਜੂਏਟ ਪੱਧਰ ਤੇ ਵਿਭੂ ਤੇ ਨੇਹਾ ਪਾਂਡੇ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿਚ ਮਸਹੂਰ ਕਾਮੇਡੀ ਕਲਾਕਾਰ ਅਨਿਤ ਟੰਡਨ ਨੇ ਆਪਣੀ ਕਲਾਕਾਰੀ ਰਾਹੀ ਵਿਦੀਆਥੀਆ ਦਾ ਮੰਨੋਰੰਜਨ ਕੀਤਾ। ਚਿਤਕਾਰਾ ਯੂਨੀਵਰਸਿਟੀ ਦੇ ਚਾਸਲਰ ਅਸੋਕ ਚਿਤਕਾਰਾ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

%d bloggers like this: