ਚਿਤਕਾਰਾ ਯੂਨਿਵਰਸਿਟੀ ਵਿਖੇ ਡਿਗਰੀ ਵੰਡ ਸਮਾਰੌਹ ਕਰਵਾਇਆ ਗਿਆ

ss1

ਚਿਤਕਾਰਾ ਯੂਨਿਵਰਸਿਟੀ ਵਿਖੇ ਡਿਗਰੀ ਵੰਡ ਸਮਾਰੌਹ ਕਰਵਾਇਆ ਗਿਆ
ਪੰਜਾਬ ਦੇ ਰਾਜਪਾਲ ਨੇ ਵੰਡੀਆ ਵਿਦੀਆਥੀਆ ਨੂੰ ਡਿਗਰੀਆ
ਚਿੲਕਾਰਾ ਯੂਨੀਵਰਸਿਟੀ ਨੇ ਦਿੱਤੀ ਫੋਰਟੀਸ ਦੇ ਵਾਈਸ ਚੇਅਰਮੈਨ ਨੂੰ ਡੀ ਲਿਟ ਦੀ ਡਿਗਰੀ

26-24 (1) 26-24 (2)

ਬਨੂੜ 25 ਜੂਨ (ਰਣਜੀਤ ਸਿੰਘ ਰਾਣਾ)ਨਜਦੀਕੀ ਪਿੰਡ ਜਾਸਲਾ ਵਿਖੇ ਸਥਿਤ ਚਿਤਕਾਰਾ ਯੂਨੀਵਰਸਿਟੀ ਕੈਪਸ ਵਿੱਚ ਅੱਜ ਡਿਗਰੀ ਵੰਡ ਸਮਾਰੋਗ ਕਰਵਾਇਆ ਗਿਆ। ਜਿਸ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਪ੍ਰੌ: ਕਪਤਾਨ ਸਿੰਘ ਸੋਲੰਕੀ ਨੇ ਸਮਾ ਰੋਸਨ ਕਰਕੇ ਕਿੱਤਾ। ਕਰਵਾਏ ਗਏ ਡਿਗਰੀ ਵੰਡ ਸਮਾਰੋਹ ਵਿੱਚ ਐਮ ਬੀ ਏ ਦੇ 7ਵੇ ਬੈਚ ਦੇ ਵਿਦਿਆਥੀਆ ਨੂੰ ਡਿਗਰੀਆ ਵੰਡੀਆ ਗਈਆ। ਸਮਾਰੋਹ ਦੀ ਸੁਰੂਆਤ ਚਿਤਕਾਰਾ ਯੂਨੀਵਰਸਿਟੀ ਦੀ ਵਾਇਸ ਚਾਸਲਰ ਡਾਕਟਰ ਮਧੂ ਚਿਤਕਾਰਾ ਨੇ ਵਾਰਸਿਕ ਰਿਪੋਰਟ ਪੜ ਕੇ ਕੀਤੀ। ਵਿਦੀਆਥੀਆ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਰਾਜਪਾਲ ਪ੍ਰੌ: ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਯੂਨੀਵਰਸਿਟੀਆ ਨੂੰ ਚਾਹੀਦਾ ਹੈ ਕਿ ਉਹ ਰੋਜਗਾਰ ਨੂੰ ਮੁੱਖ ਰੱਖ ਕੇ ਬੱਚਿਆ ਨੂੰ ਸਿਕਸਾ ਦੇਣ। ਉਹਨਾ ਨੇ ਕਿਹਾ ਕਿ ਸਮੇ ਦੀ ਜਰੂਰਤ ਹੈ ਕਿ ਵਿਦਿਅਕ ਸੰਸਥਾਵਾ ਸਨਅਤੀ ਘਰਾਨਿਆ ਦੇ ਨਾਲ ਮਿਲ ਜੁਲ ਕੇ ਤਕਨੀਕੀ ਸਿੱਖਿਆ ਮੂਹੱਇਆ ਕਰਵਾਉਣ।ਤਾ ਜੋ ਸਿੱਖਿਆ ਪ੍ਰਾਪਤ ਕਰਨ ਤੋ ਬਾਦ ਵਿਦਿਆਰਥੀਆ ਨੂੰ ਜਿੱਥੇ ਰੋਜਗਾਰ ਦੇ ਅਵਸਰ ਪਾ੍ਰਪਤ ਹੋਣਗੇ,ਉਥੇ ਹੀ ਉਹ ਆਪਣੇ ਸਹਾਇਕ ਧੰਦੇ ਵੀ ਸੁਰੂ ਕਰ ਸਕਦੇ ਹਨ। ਉਨਾ ਕਿਹਾ ਕਿ ਸਿੱਖਿਆ ਇਕ ਇਹੋ ਜਿਹਾ ਸਾਧਨ ਹੈ ਜੋ ਕਿ ਮਹਾਨ ਕੌਮ ਬਣਾਉਣ ਵਿਚ ਸਹਾਈ ਹੁੰਦਾ ਹੈ। ਉਨਾ ਕਿਹਾ ਕਿ ਮੈ ਚਿਤਕਾਰਾ ਯੂਨੀਵਰਸਿਟੀ ਵਿਚ ਪਹਿਲੀ ਵਾਰ ਆਇਆ ਹਾ, ਪਰ ਮੈ ਇਸਦਾ ਨਾਮ ਬਹੁਤ ਸੁਣਿਆ ਹੈ। ਜੋਕਿ ਬੱਚਿਆ ਨੂੰ ਪੜਾਈ ਦੇ ਨਾਲ ਰੋਜਗਾਰ ਵੀ ਮੁਹੱਈਆ ਕਰਵਾਉਦੀ ਹੈ। ਇਸ ਮੋਕੇ ਤੇ ਮਾਨਯੋਗ ਰਾਜਪਾਲ ਜੀ ਨੇ ਫੌਰਟਿਜ ਤੇ ਰੈਲੀਗੇਅਰ ਕੰਪਨੀ ਦੇ ਵਾਈਸ ਚੇਅਰਮੈਨ ਸਿਵੇਨਦਰ ਮੋਹਨ ਸਿੰਘ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦੇ ਕਿ ਸਨਮਾਨਿਤ ਕੀਤਾ। ਚਿਤਕਾਰਾ ਯੂਨੀਵਰਸਿਟੀ ਦੇ ਚਾਸਲਰ ਡਾਕਟਰ ਅਸੋਕ ਚਿਤਕਾਰਾ ਦੀ ਪ੍ਰਸੰਸਾ ਕਰਦੇ ਹੋਏ ਪ੍ਰੌ: ਸੋਲੰਕੀ ਨੇ ਕਿਹਾ ਕਿ ਉਨਾ ਨੇ ਆਪਣੇ ਤਜਰਬੇ ਨਾਲ ਫੌਰਟੀਜ ਗਰੁੱਪ ਦੇ ਵਾਈਸ ਚਾਸਲਰ ਨੂੰ ਉਨਾ ਦੀ ਸਿੱਖਿਆ, ਬਿਜਨਸ ਤੇ ਇਨਸਾਨੀਅਤ ਪ੍ਰਤਿ ਅਹਿਮ ਯੋਗਦਾਨ ਪਾਉਣ ਸਦਕਾ ਡਾਕਟਰ ਆਫ ਲਿਟਰੇਚਰ ਦੀ ਆਨਰੇਰੀ ਡਿਗਰੀ ਦੇ ਕਿ ਸਹੀ ਚੌਣ ਕਰਨ ਦਾ ਸਬੂਤ ਦਿੱਤਾ ਹੈ।
ਇਸ ਮੋਕੇ ਤੇ ਡਾਕਟਰ ਮਧੂ ਚਿਤਕਾਰਾ ਤੇ ਅਸੌਕ ਚਿਤਕਾਰਾ ਨੇ ਰਾਜਪਾਲ ਪ੍ਰੌ: ਕਪਤਾਨ ਸਿੰਘ ਸੋਲੰਕੀ ਜੀ ਨੂੰ ਲੋਈ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Share Button

Leave a Reply

Your email address will not be published. Required fields are marked *