Sat. Apr 20th, 2019

ਚਾਰ ਕਿਲੋ ਅਫ਼ੀਮ ਸਮੇਤ ਸਾਬਕਾ ਸਰਪੰਚ ਕਾਬੂ

ਚਾਰ ਕਿਲੋ ਅਫ਼ੀਮ ਸਮੇਤ ਸਾਬਕਾ ਸਰਪੰਚ ਕਾਬੂ

ਜਲੰਧਰ ਦੇਂਹਾਤੀ ਦੀ ਪੁਲਿਸ ਨੇ ਚਾਰ ਕਿਲੋ ਅਫ਼ੀਮ ਸਮੇਤ ਸਾਬਕਾ ਸਰਪੰਚ ਨੂੰ ਕਾਬੂ ਕੀਤਾ ਹੈ , ਜਿਸ ਦੀ ਪਹਿਚਾਣ ਮੇਜਰ ਸਿੰਘ (66) ਪੁੱਤਰ ਕਰਤਾਰ ਸਿੰਘ ਨਿਵਾਸੀ ਪਿੰਡ ਲੰਮੇ ਥਾਣਾ ਬੁਲੋਵਾਲ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸੇ ਸਬੰਧ ਵਿੱਚ ਐਸਐਸਪੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਨੇ ਪੁਲਿਸ ਪਾਰਟੀ ਸਮੇਤ ਉਕਤ ਵਿਆਕਤੀ ਨੂੰ ਸ਼ਾਮ ਚੁਰਾਸੀ ਮੋੜ ਤੋਂ ਕਾਬੂ ਕੀਤਾ ਹੈ । ਉਹਨਾਂ ਦੱਸਿਆ ਕਿ ਉਕਤ ਵਿਆਕਤੀ ਮੇਜਰ ਸਿੰਘਪਿੰਡ ਲੰਮੇ ਦਾ ਸਰਪੰਚ ਵੀ ਰਹਿ ਚੁੱਕਾ ਹੈ ਅਤੇ 1971 ਤੋਂ ਨਸ਼ਿਆਂ ਦਾ ਵਪਾਰ ਕਰ ਹਿਰਾ ਹੈ ਇਸ ਵਿਰੁੱਧ ਗਿਆਰਾਂ ਮੁਕੱਦਮੇ ਨਸ਼ਿਆਂ ਦੇ ਚੱਲ ਰਹੇ ਹਨ ਅਤੇ ਇੱਕ ਕੇਸ ਵਿੱਚ ਇਹ 10 ਸਾਲ ਦੀ ਕੈਦ ਵੀ ਕੱਟ ਚੁੱਕਾ ਹੈ । ਦੋਸ਼ੀ ਵਿਰੁੱਧ ਥਾਣਾ ਆਦਮਪੁਰ ਵਿੱਚ ਪਰਚਾ ਦਰਜ ਕਰ ਲਿਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: