ਚਾਈਨਾ ਡੋਰ ਦੀ ਲਪੇਟ ‘ਚ ਆਉਣ ਕਾਰਨ ਕੱਟਿਆ ਗਿਆ ਗਲਾ, 30 ਟਾਂਕੇ ਲੱਗੇ

ss1

ਚਾਈਨਾ ਡੋਰ ਦੀ ਲਪੇਟ ‘ਚ ਆਉਣ ਕਾਰਨ ਕੱਟਿਆ ਗਿਆ ਗਲਾ, 30 ਟਾਂਕੇ ਲੱਗੇ

ਗੁਰਦਾਸਪੁਰ – ਗੁਰਦਾਸਪੁਰ ‘ਚ ਚਾਈਨਾ ਡੋਰ ਕਾਰਨ ਇਕ ਵਿਅਕਤੀ ਦੇ ਗਲਾ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਸਬਜ਼ੀ ਮੰਡੀ ਦੇ ਆੜਤੀ ਮੁਕੇਸ਼ ਮਾਹਜਨ ਦਾ ਚਾਈਨਾ ਡੋਰ ਦੀ ਲਪੇਟ ‘ਚ ਆਉਣ ਕਾਰਨ ਗਲਾ ਕੱਟਿਆ ਗਿਆ, ਜਿਸ ਕਾਰਨ ਉਨ੍ਹਾਂ ਦੇ 30 ਟਾਂਕੇ ਲੱਗੇ ਹਨ। ਇਸ ਸਬੰਧੀ ਮੁਕੇਸ਼ ਦੇ ਭਰਾ ਨਰੇਸ਼ ਕੁਮਾਰ ਡਿੰਪਾ ਨੇ ਦੱਸਿਆ ਕਿ ਉਸ ਦਾ ਭਰਾ ਘਰੋਂ ਆਪਣੀ 26 ਸਾਲਾ ਬੇਟੀ ਨਿਪੁਣ ਨਾਲ ਕਿਸੇ ਜ਼ਰੂਰੀ ਕੰਮ ਲਈ ਮੋਟਸਾਈਕਲ ‘ਤੇ ਬਾਜ਼ਾਰ ਜਾ ਰਹੇ ਸਨ। ਨਿਪੁਣ ਦੀ ਗੋਦ ‘ਚ ਉਸ ਦਾ ਇਕ ਸਾਲ ਦਾ ਬੇਟਾ ਵੀ ਸੀ। ਜਦੋਂ ਉਹ ਜ਼ਹਾਜ ਚੌਂਕ ਪਹੁੰਚੇ ਤਾਂ ਅਚਾਨਕ ਡੋਰ ਉਨ੍ਹਾਂ ਦੇ ਗਲੇ ‘ਚ ਬੁਰੀ ਤਰ੍ਹਾਂ ਫਸ ਗਈ ਤੇ ਗਲਾ ਕਟਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਡੋਰ ਨੂੰ ਗਲੇ ‘ਚੋਂ ਹਟਾਉਂਦੇ ਸਮੇਂ ਉਨ੍ਹਾਂ ਦੀ ਇਕ ਉਂਗਲੀ ਵੀ ਕੱਟ ਗਈ। ਬੇਟੀ ਨੇ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਦੇ ਗਲੇ ‘ਚੋਂ ਡੋਰ ਕੱਢੀ ਤੇ ਇਕ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ।

Share Button

Leave a Reply

Your email address will not be published. Required fields are marked *