ਚਰਨ ਸਿੰਘ ਪ੍ਰੇਮਪੁਰਾ ਆਈ.ਐਨ.ੳ.ਸੀ ਹਰਿਆਣਾ ਚੈਪਟਰ ਦੇ ਪ੍ਰਧਾਨ ਬਣੇ

ss1

ਚਰਨ ਸਿੰਘ ਪ੍ਰੇਮਪੁਰਾ ਆਈ.ਐਨ.ੳ.ਸੀ ਹਰਿਆਣਾ ਚੈਪਟਰ ਦੇ ਪ੍ਰਧਾਨ ਬਣੇ

ਨਿਊਯਾਰਕ,23 ਦਸਬੰਰ ( ਰਾਜ ਗੋਗਨਾ) ਨਿਊਯਾਰਕ ਦੀ ਜਾਣੀ ਪਹਿਚਾਣੀ ਸ਼ਖਸ਼ੀਅਤ ਅਤੇ ਸਿੱਖ ਆਗੂ ਸ਼੍ਰ ਚਰਨ ਸਿੰਘ ਪ੍ਰੇਮਪੁਰਾ ਨੂੰ ਐਨ ਆਈ ੳ ਸੀ ਅਮਰੀਕਾ ਦੇ ਹਰਿਆਣਾ ਵਿੰਗ ਦੇ ਪ੍ਰਧਾਨ ਵਜੋ ਰਸਮੀ ਤੌਰ ਤੇ ਅਹੁਦਾ ਸੰਭਾਲ ਲਿਆ ਹੈ। ਰਿਚਮੰਡ ਨਿਊਯਾਰਕ ਦੇ ਰਿੱਚੀਰਿਚ ਵੇਪਰਿਨ ਅਤੇ ਫਰੀਪੋਰਟ ਨਿਊਯਾਰਕ ਸਕੂਲਾਂ ਦੇ ਸੁਪਰਡੈਟ ਕਿਸ਼ੋਰ ਕੰਚਮ ਤੋ ਇਲਾਵਾ ਆਈ ਐਨ ੳ ਸੀ ( ਯੂ ਐਸ ੲੈ) ਦੇ ਚੈਅਰਮੇਨ ਸ਼ੁਧ ਪ੍ਰਕਾਸ਼ ਅਤੇ ਪੰਜਾਬ ਦੇ ਚੈਪਟਰ ਦੇ ਪ੍ਰਧਾਨ ਸ਼੍ਰ ਗੁਰਮੀਤ ਸਿੰਘ ਗਿੱਲ ਤੇ ਪਾਰਟੀ ਦੇ ਹੋਰ ਵੀ ਉਹਨਾਂ ਦੇ ਨਜਦੀਕੀਆਂ ਤੋ ਇਲਾਵਾ ਆਗੂ ਪਹੁੰਚੇ ਹੋਏ ਸਨ। ਤਾਜਪੋਸ਼ੀ ਸਮਾਗਮ ਵਿਚ ਜਿਥੇ ਸਭਨਾ ਨੇ ਉਹਨਾਂ ਨੂੰ ਪ੍ਰਧਾਨ ਬਣਨ ਦੀਆਂ ਮੁੁਬਾਰਕਾਂ ਦਿੱਤੀਆਂ,ਉਥੇ ਪੰਜਾਬ ਵਿਧਾਨ ਸਭਾ ਚੋਣਾ 2017 ਬਾਰੇ ਵੀ ਵਿਚਾਰ ਵਿਟਾਦਰਾਂ ਕੀਤਾ ਗਿਆ। ਇਸ ਮੌਕੇ ਚਰਨ ਸਿੰਘ ਪ੍ਰੇਮਪੁਰਾ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਪੱਕੇ ਸਿਪਾਹੀ ਹਨ ਅਤੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਪੀ ਗਈ ਹੈ। ਉਹ ਉਸਨੂੰ ਪੂਰੇ ਤਨ ਮਨ ਧਨ ਅਤੇ ਲਗਨ ਨਾਲ ਨਿਭਾਂਉਣਗੇ। ਉਹਨਾਂ ਅਹੁਦਾ ਸੰਭਾਲਣ ਤੋ ਬਾਅਦ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ,ਡਾਂ ਮਨਮੋਹਣ ਸਿੰਘ ,ਡਾਂ ਕਰਨ ਸਿੰਘ ,ਰਾਹੁਲ ਗਾਂਧੀ,ਡਾਂ ਅਸ਼ੋਕ ਤੰਵਰ,ਸਾਬਕਾ ਮੁੱਖ ਮੰਤਰੀ ਹਰਿਆਣਾ,ਭੁਪਿੰਦਰ ਸਿੰਘ ਹੁੱਡਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *