Mon. May 20th, 2019

ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਜਲੰਧਰ ਦੂਰਦਰਸ਼ਨ ’ਤੇ ਅੱਜ

ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਜਲੰਧਰ ਦੂਰਦਰਸ਼ਨ ’ਤੇ ਅੱਜ
-ਗੁਲਜ਼ਾਰ ਮਦੀਨਾ ਪ੍ਰੋਗਰਾਮ ਦੌਰਾਨ ਕਰਨਗੇ ਐਂਕਰਿੰਗ-

21-8
ਸ਼ਾਮ ਸਿੰਘ ਵਾਲਾ, 20 ਜੁਲਾਈ (ਕਰਮ ਸੰਧੂ, ਅਨੂੰ ਨਰੂਲਾ)-ਹਰ ਹਫ਼ਤੇ ਦੇ ਦਿਨ ਵੀਰਵਾਰ ਦੀ ਤਰਾਂ ਇਸ ਵੀਰਵਾਰ ਵੀ ਜਲੰਧਰ ਦੂਰਦਰਸ਼ਨ (ਡੀ. ਡੀ. ਪੰਜਾਬੀ) ਦੇ ਚਰਚਿਤ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਪ੍ਰਕਾਸ਼ਿਤ ਹੋ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰੋਗਰਾਮ ‘ਸੰਦਲੀ ਦਰਵਾਜ਼ਾ’ ਦੇ ਪ੍ਰੋਡਿਉਸਰ ਅਮਰਜੀਤ ਸਰਪੰਚ ਨੇ ਦੱਸਿਆ ਕਿ ਅੱਜ ਜੋ ਪ੍ਰੋਗਰਾਮ ਚੱਲੇਗਾ ਇਹ ਪ੍ਰੋਗਰਾਮ ਬਿਲਕੁਲ ਨਵੀਂ ਲੁੱਕ ਨਾਲ ਬਣੇ ਸਟੂਡੀਓ ਵਿੱਚ ਹੀ ਸੂਟ ਕੀਤਾ ਗਿਆ ਹੈ ਜੋ ਕਿ ਇਹ ਪ੍ਰੋਗਰਾਮ ਅੱਜ ਸ਼ਾਮੀ 7 ਵਜੇ ਚੱਲੇਗਾ ਅਤੇ ਮੁੜ ਪ੍ਰਸਾਰਨ ਸੁੱਕਰਵਾਰ ਸੁਭਾ 11:35 ਤੇ ਵਿਖਾਇਆ ਜਾਵੇਗਾ, ਜਿਸ ਵਿੱਚ ਪੰਜਾਬ ਦੇ ਨਾਮਵਰ ਗਾਇਕ ਜਿਵੇਂ ਕਿ ਗਾਇਕ ਜੋੜੀ, ਰਾਜਾ ਮਰਖਾਈ-ਦੀਪ ਕਿਰਨ, ਬਲਦੇਵ ਲਹਿਰੀ-ਪੂਜਾ ਮਣੀ, ਜੱਗੀ ਗਿੱਲ ਅਤੇ ਗਾਇਕਾ ਕੀਰਤ ਮਾਨ ਵੱਲੋਂ ਆਪੋ-ਆਪਣੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮੰਨੋਰੰਜਨ ਕਰਨਗੇ। ਉਨਾਂ ਅੱਗੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਗੁਲਜ਼ਾਰ ਮਦੀਨਾ ਵੱਲੋ ਐਂਕਰਿੰਗ ਦੀ ਭੂਮਿਕਾ ਬਾਖੂਬੀ ਨਿਭਾਈ ਗਈ ਹੈ। ਅਮਰਜੀਤ ਸਰਪੰਚ ਨੇ ਅੱਗੇ ਕਿਹਾ ਕਿ ਜਿਸ ਤਰਾਂ ਹਰ ਹਫ਼ਤੇ ਹੀ ਪ੍ਰੋਗਰਾਮ ‘ਸ਼ੰਦਲੀ ਦਰਵਾਜਾ’ ਨੂੰ ਬੇਹੱਦ ਪਿਆਰ ਮਿਲਦਾ ਹੈ ਉਸੇ ਹੀ ਉਮੀਦ ਨਾਲ ਅੱਜ ਵੀ ਭਰਭੂਰ ਪਿਆਰ ਮਿਲੇਗਾ।

Leave a Reply

Your email address will not be published. Required fields are marked *

%d bloggers like this: