Tue. Apr 23rd, 2019

ਚਮਕੌਰ ਸਾਹਿਬ-ਨੀਲੋ ਮਾਰਗ ‘ਤੇ ਵਾਪਰੇ ਹਾਦਸੇ ਵਿਚ ਤਿੰਨ ਮੌਤਾਂ, ਦੋ ਗੰਭੀਰ

ਚਮਕੌਰ ਸਾਹਿਬ-ਨੀਲੋ ਮਾਰਗ ‘ਤੇ ਵਾਪਰੇ ਹਾਦਸੇ ਵਿਚ ਤਿੰਨ ਮੌਤਾਂ, ਦੋ ਗੰਭੀਰ

ਚਮਕੌਰ ਸਾਹਿਬ-ਨੀਲੋ ਮਾਰਗ ‘ਤੇ ਬੀਤੀ ਰਾਤ ਟਰੱਕ ਅਤੇ ਮਹਿੰਦਰਾ ਜੀਪ ਵਿਚ ਟੱਕਰ ਹੋ ਗਈ। ਇਸ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਦੇ ਪਿੰਡ ਠਕਰਿਆਨਾ ਦੇ ਮਹਿੰਦਰਾ ਜੀਪ ਦੇ ਡਰਾਈਵਰ ਸੰਦੀਪ ਕੁਮਾਰ, ਰਾਜੇਸ਼ਵਰ ਸਿੰਘ ਅਤੇ ਗੋਪਾਲ ਸਿੰਘ ਦੇ ਨਾਂ ਸ਼ਾਮਿਲ ਹਨ। ਜੀਪ ਵਿਚ ਕੁਲ ਪੰਜ ਲੋਕ ਸਵਾਰ ਸਨ ਜੋ ਲੁਧਿਆਣਾ ਤੋਂ ਡੀਜੇ ਦਾ ਸਾਮਾਨ ਲੈ ਕੇ ਜਾ ਰਹੇ ਸਨ। ਮ੍ਰਿਤਕਾਂ ਨੂੰ ਸਿਵਲ ਹਸਪਤਾਲ ਰੂਪਨਗਰ ਦੀ ਮੋਰਚਰੀ ਵਿਚ ਰੱਖਵਾ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ਵਿਖੇ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share Button

Leave a Reply

Your email address will not be published. Required fields are marked *

%d bloggers like this: