ਚਮਕੌਰ ਗੜ੍ਹੀ

ss1

ਚਮਕੌਰ ਗੜ੍ਹੀ

ਜਵਾਨੀ ਕਿੰਝ ਲੜਦੀ ਸੀ, ਗੜ੍ਹੀ ਚਮਕੌਰ ਤੋਂ ਪੁੱਛੋ ।
ਉਹਨਾਂ ਤੋ ਮੌਤ ਡਰਦੀ ਸੀ, ਗੜ੍ਹੀ ਚਮਕੌਰ ਤੋਂ ਪੁੱਛੋ ।

ਮਹੀਨਾ ਪੋਹ ਦਾ ਭੈੜਾ, ਸੀ ਕੱਕਰ ਪੈ ਰਿਹਾ ਡਾਢਾ,
ਤੇ ਸਰਦੀ ਅੱਤ ਕਰਦੀ ਸੀ, ਗੜ੍ਹੀ ਚਮਕੌਰ ਤੋਂ ਪੁੱਛੋ ।

ਗੁਰਾਂ ਦਾ ਹੌਸਲਾ ਵੇਖੋ, ਦੁਲਾਰੇ ਹੱਸ ਕੇ ਤੋਰੇ,
ਚੁਫੇਰੇ ਅੱਗ ਵਰਦੀ ਸੀ ਗੜ੍ਹੀ ਚਮਕੌਰ ਤੋਂ ਪੁੱਛੋ।

ਜਦੋਂ ਉਸ ਪੁੱਤ ਤੋਰੇ ਸੀ ,ਸਮਾਂ ਵੀ ਖੜ ਗਿਆ ਹੋਣਾ,
ਫ਼ਿਜ਼ਾ ਵੀ ਹੰਝ ਭਰਦੀ ਸੀ, ਗੜ੍ਹੀ ਚਮਕੌਰ ਤੋਂ  ਪੁੱਛੋ ।

ਹਜ਼ਾਰਾਂ ਮਾਰਕੇ ਦੁਸ਼ਮਣ, ਸ਼ਹਾਦਤ ਪਾ ਗਏ ਯੋਧੇ,
ਧਰਤ ਵਿਰਲਾਪ ਕਰਦੀ ਸੀ, ਗੜ੍ਹੀ ਚਮਕੌਰ ਤੋਂ ਪੁੱਛੋ ।

ਨਿਛਾਵਰ ਕੌਮ ਦੀ ਖਾਤਰ,ਖੁਦੀ ਦਸਮੇਸ਼  ਨੇ ਕੀਤੀ,
ਲੋਕਾਈ ਦਾ ਉਹ ਦਰਦੀ ਸੀ, ਗੜ੍ਹੀ ਚਮਕੌਰ ਤੋਂ ਪੁੱਛੋ ।

ਜਗਤਾਰ ਪੱਖੋ

Share Button

Leave a Reply

Your email address will not be published. Required fields are marked *