ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. Jul 5th, 2020

ਘੱਲੂਘਾਰਾ ਹਫ਼ਤਾ ਸ਼ਹੀਦਾਂ ਦੀ ਯਾਦ ਦਿਲ ‘ਚ ਵਸਾਉਂਦਿਆਂ ਤੇ ਨਾਮ ਬਾਣੀ ਨਾਲ ਜੁੜ ਕੇ ਮਨਾਇਆ ਜਾਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਘੱਲੂਘਾਰਾ ਹਫ਼ਤਾ ਸ਼ਹੀਦਾਂ ਦੀ ਯਾਦ ਦਿਲ ‘ਚ ਵਸਾਉਂਦਿਆਂ ਤੇ ਨਾਮ ਬਾਣੀ ਨਾਲ ਜੁੜ ਕੇ ਮਨਾਇਆ ਜਾਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਸਮੇਂ ਦੀ ਨਜਾਕਤ ਕਾਰਨ 1 ਤੋਂ 6 ਜੂਨ ਤਕ ਦੇ ਸ਼ਹੀਦੀ ਸਮਾਗਮ ਸੰਖੇਪ ਰਖੇ ਜਾਣਗੇ
ਸੰਤ ਭਿੰਡਰਾਂਵਾਲਿਆਂ ਦੀ ਅਗਵਾਈ ‘ਚ ਸਮੂਹ ਸ਼ਹੀਦਾਂ ਨੇ ਹਕੂਮਤ ਵਲੋਂ ਕੀਤੇ ਗਏ ਭਿਆਨਕ ਹਮਲੇ ਦਾ ਸਿਖੀ ਰਵਾਇਤਾਂ ਅਨੁਸਾਰ ਮੂੰਹ ਤੋੜਵਾਂ ਜਵਾਬ ਦਿਤਾ

ਮਹਿਤਾ ਚੌਕ, 31 ਮਈ (ਨਿਰਪੱਖ ਆਵਾਜ਼ ਬਿਊਰੋ): ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਜੂਨ ’84 ਦੇ ਸਮੂਹ ਸ਼ਹੀਦਾਂ ਦੀ ਯਾਦ ਦਿਲ ਹਿਰਦਿਆਂ ਵਿਚ ਵਸਾਉਂਦਿਆਂ ਘਰਾਂ ਵਿਚ ਬੈਠ ਕੇ ਗੁਰਬਾਣੀ ਦਾ ਪਾਠ ਕਰਨ, ਜਾਪ ਕਰਨ ਅਤੇ ਅਰਦਾਸ ਵਿਚ ਜੁੜਦਿਆਂ ਘੱਲੂਘਾਰਾ ਹਫ਼ਤਾ ਸਤਿਕਾਰ ਤੇ ਸ਼ਰੱਧਾ ਭਾਵਨਾ ਨਾਲ ਮਨਾਉਣ ਦੀ ਦੁਨੀਆ ਭਰ ਵੱਸਦੀਆਂ ਸਿਖ ਸੰਗਤਾਂ ਨੂੰ ਸਨਿਮਰ ਬੇਨਤੀ ਕੀਤੀ ਹੈ।

ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੂਨ ’84 ‘ਚ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਫ਼ੌਜ ਰਾਹੀ ਤੋਪਾਂ ਟੈਂਕਾਂ ਨਾਲ ਭਿਆਨਕ ਹਮਲਾ ਕਰਦਿਆਂ ਤੀਸਰੇ ਘੱਲੂਘਾਰੇ ਨੂੰ ਅੰਜਾਮ ਦਿਤਾ। ਜਿਸ ਦਾ ਸਿਖ ਕੌਮ ਵਲੋਂ ਸਿਖ ਰਵਾਇਤਾਂ ਅਤੇ ਪਰੰਪਰਾਵਾਂ ਨੂੰ ਕਾਇਮ ਰੱਖਦਿਆਂ ਮੂੰਹ ਤੋੜਵਾਂ ਜਵਾਬ ਦਿਤਾ ਗਿਆ। ਪਾਵਨ ਗੁਰਧਾਮਾਂ ਦੀ ਰਖਿਆ ਅਤੇ ਕੌਮੀ ਆਨ ਤੇ ਸ਼ਾਨ ਖ਼ਾਤਰ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ‘ਚ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਜਨਰਲ ਭਾਈ ਸੁਬੇਗ ਸਿੰਘ, ਜਥੇਦਾਰ ਬਾਬਾ ਠਾਰਾ ਸਿੰਘ ਸਮੇਤ ਅਨੇਕਾਂ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ।

ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਕੌਮ ਹਰ ਸਾਲ 1 ਤੋਂ 6 ਜੂਨ ਤਕ ਪੂਰੀ ਸ਼ਰਧਾ ਭਾਵਨਾ ਤਹਿਤ ਸ਼ਹੀਦੀ ਹਫ਼ਤਾ ਅਤੇ 6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸ਼ਹੀਦੀ ਸਮਾਗਮ ਮਨਾਉਂਦੀ ਆਈ ਹੈ। ਇਸੇ ਪ੍ਰਕਾਰ ਦਮਦਮੀ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰ ਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਇਨ੍ਹਾਂ ਪਾਵਨ ਸ਼ਹੀਦਾਂ ਦੀ ਯਾਦ ਵਿਚ ਵਡੀ ਪੱਧਰ ‘ਤੇ ਲਗਾਤਾਰ ਜੂਨ ਦੇ ਪਹਿਲੇ ਹਫ਼ਤੇ ਸ਼ਹੀਦੀ ਸਮਾਗਮ ਕੀਤੇ ਜਾਂਦੇ ਰਹੇ ਹਨ। ਪਰ ਇਸ ਵਾਰ ਕਰੋਨਾ ਦੀ ਮਹਾਂਮਾਰੀ ਦੇ ਚੱਲਦਿਆਂ ਸਰਕਾਰੀ ਪ੍ਰਸ਼ਾਸਨਿਕ ਬੰਦਸ਼ਾਂ, ਸਿਹਤ ਮਾਹਿਰਾਂ ਦੀਆਂ ਹਦਾਇਤਾਂ ਅਤੇ ਸੂਝਵਾਨ ਸੰਗਤਾਂ ਦੇ ਸੁਝਾਵਾਂ ਦੇ ਸਨਮੁਖ ਹਰ ਸਾਲ ਮਨਾਇਆ ਜਾਂਦਾ ਰਿਹਾ ਸ਼ਹੀਦੀ ਘੱਲੂਘਾਰਾ ਹਫ਼ਤਾ ਅਤੇ 6 ਜੂਨ ਦਾ ਅਹਿਮ ਤੇ ਵਿਸ਼ਾਲ ਸਮਾਗਮ ਪ੍ਰੋਗਰਾਮ ਇਸ ਵਾਰ ਸੰਖੇਪ ਰਖਿਆ ਜਾ ਰਿਹਾ ਹੈ।

ਇਸ ਵਾਰ ਇਕ ਤੋਂ ੫ ਜੂਨ ਤਕ ਸ਼ਾਮ ਨੂੰ 4 ਤੋਂ 6 ਵਜੇ ਤਕ ਹਰ ਰੋਜ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਰਾਹੀ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਅਤੇ 6 ਜੂਨ ਨੂੰ ਸਵੇਰੇ ਸ਼ਹੀਦਾਂ ਦੀ ਮਿਠੀ ਯਾਦ ਵਿਚ ਆਰੰਭੇ ਗਏ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਦਾ ਭੋਗ ਪੈਣ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤਕ ਕਥਾ ਕੀਰਤਨ ਦਾ ਸਮਾਗਮ ਸੰਖੇਪ ਰਖਿਆ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਘਰਾਂ ‘ਚ ਬੈਠ ਕੇ ਸ਼ਹੀਦਾਂ ਦੀ ਯਾਦ ‘ਚ ਜੁੜਨ ਦੀ ਅਪੀਲ ਕੀਤੀ ਹੈ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: